ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਦਾ ਆਗਾਜ਼, ਦੋਆਬਾ ਚੌਂਕ ਸਣੇ ਇਹ 11 ਰਸਤੇ ਕੀਤੇ ਗਏ ਡਾਇਵਰਟ
Thursday, Sep 08, 2022 - 06:20 PM (IST)
ਜਲੰਧਰ (ਵਰੁਣ)–ਸਿੱਧ ਬਾਬਾ ਸ਼੍ਰੀ ਸੋਢਲ ਦੇ ਮੇਲੇ ਨੂੰ ਲੈ ਕੇ ਟਰੈਫਿਕ ਪੁਲਸ ਨੇ ਵੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਟਰੈਫਿਕ ਪੁਲਸ ਨੇ ਸ਼੍ਰੀ ਸੋਢਲ ਮੰਦਿਰ ਨੂੰ ਜਾਣ ਵਾਲੇ ਰਸਤਿਆਂ ਨੂੰ 3 ਦਿਨ ਲਈ ਡਾਇਵਰਟ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਟਰੈਫਿਕ ਪੁਲਸ ਨੇ 6 ਪਾਰਕਿੰਗ ਸਥਾਨਾਂ ਦੀ ਸੂਚੀ ਤਿਆਰ ਕੀਤੀ ਸੀ। ਦੱਸਣਯੋਗ ਹੈ ਕਿ ਅੱਜ ਤੋਂ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਦੀ ਸ਼ੁਰੂਆਤ ਹੋ ਗਈ ਹੈ ਜਦਕਿ ਰਸਮੀ ਸ਼ੁਰੂਆਤ ਅੱਜ ਰਾਤ 12 ਵਜੇ ਤੋਂ ਬਾਅਦ ਹੋਵੇਗੀ। 9 ਸਤੰਬਰ ਨੂੰ ਜਲੰਧਰ ਸ਼ਹਿਰ ਵਿਚ ਬਾਬਾ ਸੋਢਲ ਜੀ ਦਾ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ
ਇਹ ਵੀ ਪੜ੍ਹੋ: ‘ਬਾਬਾ ਸੋਢਲ’ ਦੇ ਮੇਲੇ ’ਚ ਝੂਲੇ ਲਗਾਉਣ ਨੂੰ ਲੈ ਕੇ ਜਲੰਧਰ ਪ੍ਰਸ਼ਾਸਨ ਹੋਇਆ ਸਖ਼ਤ, ਜਾਰੀ ਕੀਤੇ ਇਹ ਹੁਕਮ
ਇਹ ਜਾਰੀ ਕੀਤਾ ਗਿਆ ਰੂਟ ਪਲਾਨ
ਏ. ਡੀ. ਸੀ. ਪੀ. ਟਰੈਫਿਕ ਕੰਵਰਜੀਤ ਸਿੰਘ ਚਾਹਲ ਨੇ ਦੱਸਿਆ ਕਿ 8 ਤੋਂ 10 ਸਤੰਬਰ ਤੱਕ ਦੋਆਬਾ ਚੌਂਕ ਤੋਂ ਕਿਸੇ ਵੀ ਵਾਹਨ ਨੂੰ ਮੰਦਿਰ ਵੱਲ ਨਹੀਂ ਆਉਣ ਦਿੱਤਾ ਜਾਵੇਗਾ, ਜਦਕਿ ਕਿਸ਼ਨਪੁਰਾ ਚੌਂਕ ਤੋਂ ਹੈਵੀ ਵ੍ਹੀਕਲਾਂ ਅਤੇ ਹੋਰ ਗੱਡੀਆਂ ਨੂੰ ਲੰਮਾ ਪਿੰਡ ਚੌਂਕ ਵੱਲ ਮੂਵ ਕਰਵਾਇਆ ਜਾਵੇਗਾ। ਦੋ ਪਹੀਆ ਵਾਹਨ ਅਤੇ ਚਾਰ ਪਹੀਆ ਵਾਹਨ ਦੋਆਬਾ ਚੌਂਕ ਤੋਂ ਲੈ ਕੇ ਪਠਾਨਕੋਟ ਚੌਂਕ ਤੱਕ, ਛੋਟਾ ਸਈਪੁਰ, ਵੱਡਾ ਸਈਪੁਰ, ਸ਼੍ਰੀ ਦੇਵੀ ਤਲਾਬ ਦੇ ਬਾਹਰ ਰਾਮ ਨਗਰ, ਵਰਕਸ਼ਾਪ ਚੌਂਕ ਵਿਚ ਪਾਰਕ ਕੀਤੇ ਜਾ ਸਕਦੇ ਹਨ।
ਟਾਂਡਾ ਚੌਂਕ, ਅੱਡਾ ਹੁਸ਼ਿਆਰਪੁਰ ਚੌਂਕ, ਚੰਦਨ ਨਗਰ ਰੇਲਵੇ ਕਰਾਸਿੰਗ, ਨਿਊ ਸਬਜ਼ੀ ਮੰਡੀ ਇੰਡਸਟਰੀਅਲ ਏਰੀਆ, ਪਟੇਲ ਚੌਂਕ, ਰਾਮ ਨਗਰ ਫਾਟਕ, ਰੇਲਵੇ ਕਰਾਸਿੰਗ ਟਾਂਡਾ ਫਾਟਕ, ਗਾਜ਼ੀਗੁੱਲਾ ਚੌਂਕ ਅਤੇ ਪਠਾਨਕੋਟ ਚੌਂਕ ਤੋਂ ਮੰਦਿਰ ਵੱਲ ਕਿਸੇ ਵੀ ਵਾਹਨ ਨੂੰ ਨਹੀਂ ਆਉਣ ਦਿੱਤਾ ਜਾਵੇਗਾ। ਡਾਇਵਰਟ ਕੀਤੇ ਰਸਤਿਆਂ ’ਤੇ ਲੋਕਾਂ ਦੀ ਸਹੂਲਤ ਲਈ ਟਰੈਫਿਕ ਮੁਲਾਜ਼ਮ ਮੌਜੂਦ ਰਹਿਣਗੇ। ਸੋਢਲ ਫਾਟਕ ਵੀ ਦੋ ਦਿਨਾਂ ਲਈ ਬੰਦ ਰਹੇਗਾ। ਏ. ਡੀ. ਸੀ. ਪੀ. ਚਾਹਲ ਨੇ ਕਿਹਾ ਕਿ ਲੋਕ ਡਾਇਵਰਟ ਕੀਤੇ ਰੂਟ ਦੀ ਹੀ ਵਰਤੋਂ ਕਰਨ। ਇਸ ਤੋਂ ਇਲਾਵਾ ਲੋਕ ਟਰੈਫਿਕ ਪੁਲਸ ਵੱਲੋਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ 0181-2227296 ’ਤੇ ਵੀ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ: ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਜ਼ਮਾਨਤ ਪਟੀਸ਼ਨ ਦੀ ਸੁਣਵਾਈ 9 ਸਤੰਬਰ ਤੱਕ ਟਲੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ