ਚੰਡੀਗੜ੍ਹ : ਹੈਲਮੈੱਟ ਪਾਉਣ ਵਾਲੀਆਂ ਔਰਤਾਂ ਨੂੰ ਵੰਡੀਆਂ ਗਈਆਂ ਛਤਰੀਆਂ (ਵੀਡੀਓ)

Saturday, Jul 14, 2018 - 10:35 AM (IST)

ਚੰਡੀਗੜ੍ਹ : ਸ਼ਹਿਰ 'ਚ 'ਜਾਗਰੂਕਤਾ ਮੁਹਿੰਮ' ਤਹਿਤ ਔਰਤਾਂ ਨੂੰ ਹੈਲਮੈੱਟ ਪਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਨੂੰ ਮੁੱਖ ਰੱਖਦਿਆਂ ਪੁਲਸ ਨੇ ਬਾਰਸ਼ ਦੇ ਮੌਸਮ 'ਚ ਇਕ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ। ਜਿਨ੍ਹਾਂ ਔਰਤਾਂ ਨੇ ਸੜਕ 'ਤੇ ਵਾਹਨ ਚਲਾਉਂਦੇ ਸਮੇਂ ਹੈਲਮੈੱਟ ਪਹਿਨਿਆਂ ਹੁੰਦਾ ਹੈ, ਪੁਲਸ ਵਲੋਂ ਉਨ੍ਹਾਂ ਨੂੰ ਛਤਰੀਆਂ ਵੰਡੀਆਂ ਜਾ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੁਲਸ ਵਲੋਂ ਉਨ੍ਹਾਂ ਲੜਕੀਆਂ ਨੂੰ ਫੁੱਲ ਦੇ ਕੇ ਜਾਗਰੂਕ ਕੀਤਾ ਗਿਆ, ਜਿਨ੍ਹਾਂ ਨੇ ਹੈਲਮੈੱਟ ਨਹੀਂ ਪਾਏ ਹੋਏ ਸਨ।

ਪੁਲਸ ਦਾ ਕਹਿਣਾ ਹੈ ਕਿ ਇਸ ਸਭ ਉਪਰਾਲੇ ਔਰਤਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲਾਂ ਦੌਰਾਨ 115 ਔਰਤਾਂ ਸੜਕ ਹਾਦਸਿਆਂ ਦੌਰਾਨ ਆਪਣੀ ਜਾਨ ਗੁਆਈ ਹੈ ਅਤੇ ਹੈਲਮੈੱਟ ਪਾਉਣ ਦਾ ਅਸਰ ਹੁਣ ਸ਼ਹਿਰ ਦੀਆਂ ਔਰਤਾਂ 'ਚ ਵੀ ਦਿਖਾਈ ਦੇ ਰਿਹਾ ਹੈ।


Related News