ਮੋਹਾਲੀ ਵਾਸੀਆਂ ਲਈ ਚੰਗੀ ਖ਼ਬਰ : ਹੁਣ ਲੰਬੇ ਜਾਮ ਤੋਂ ਜਲਦ ਮਿਲ ਜਾਵੇਗਾ ਛੁਟਕਾਰਾ

Tuesday, Feb 28, 2023 - 10:54 AM (IST)

ਮੋਹਾਲੀ (ਸੰਦੀਪ) : ਜਲਦ ਹੀ ਸ਼ਹਿਰ ਦੇ ਲਾਈਟ ਪੁਆਇੰਟਾਂ ’ਤੇ ਗੋਲ ਚੱਕਰ ਦੇਖਣ ਨੂੰ ਮਿਲਣਗੇ। ਗਮਾਡਾ ਨੇ ਟ੍ਰੈਫਿਕ ਵਿਵਸਥਾ ਨੂੰ ਸਰਲ ਬਣਾਉਣ ਅਤੇ ਸ਼ਹਿਰ ਦੀ ਸੁੰਦਰਤਾ ਵਧਾਉਣ ਦੇ ਮਕਸਦ ਨਾਲ 20 ਚੌਂਕ ਬਣਾਉਣ ਦੀ ਯੋਜਨਾ ਤਿਆਰ ਕੀਤੀ ਹੈ। ਇਸ ਸਕੀਮ ਤਹਿਤ 20 ਅਜਿਹੀਆਂ ਵਿਜੀ ਲਾਈਟ ਪੁਆਇੰਟਾਂ ਦੀ ਚੋਣ ਕੀਤੀ ਗਈ ਹੈ, ਜਿੱਥੇ ਜ਼ਿਆਦਾ ਆਵਾਜਾਈ ਹੁੰਦੀ ਹੈ। ਹੁਣ ਉਨ੍ਹਾਂ ਸਾਰੇ ਲਾਈਟ ਪੁਆਇੰਟਾਂ ਦੀ ਥਾਂ ’ਤੇ ਗੋਲ ਚੱਕਰ ਤਿਆਰ ਕੀਤੇ ਜਾਣਗੇ। ਗਮਾਡਾ ਇਸ ਯੋਜਨਾ ’ਤੇ ਕੰਮ ਕਰ ਰਿਹਾ ਹੈ, ਜਲਦੀ ਹੀ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਗੋਲਡੀ ਬਰਾੜ ਦੀ ਸੋਸ਼ਲ ਮੀਡੀਆ ਪੋਸਟ 'ਤੇ ਪੰਜਾਬ ਪੁਲਸ ਦਾ ਟਵੀਟ, ਲੋਕਾਂ ਨੂੰ ਦਿੱਤੀ ਜ਼ਰੂਰੀ ਸਲਾਹ

ਪਹਿਲੇ ਪੜਾਅ ਵਿਚ 8 ਰਾਊਂਡ ਤਿਆਰ ਕੀਤੇ ਜਾਣੇ ਹਨ। ਅਧਿਕਾਰੀਆਂ ਦੀ ਮੰਨੀਏ ਤਾਂ ਪਹਿਲੇ ਪੜਾਅ ਵਿਚ ਸ਼ਹਿਰ ਵਿਚ 8 ਚੌਂਕ ਬਣਾਉਣ ਦੀ ਯੋਜਨਾ ਹੈ। ਪਹਿਲੇ ਪੜਾਅ ਦੇ ਸਾਰੇ 8 ਰਾਊਂਡ ਅਬਾਊਟ ਤਿਆਰ ਹੋਣ ਤੋਂ ਬਾਅਦ ਹੀ ਦੂਜੇ ਪੜਾਅ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਅਧਿਕਾਰੀਆਂ ਦੀ ਮੰਨੀਏ ਤਾਂ ਦੇਖਿਆ ਗਿਆ ਹੈ ਕਿ ਚੌਂਕ ’ਤੇ ਆਵਾਜਾਈ ਬਿਨਾਂ ਰੁਕੇ ਚੱਲਦੀ ਰਹਿੰਦੀ ਹੈ। ਇਹੀ ਕਾਰਨ ਹੈ ਕਿ ਚੌਂਕਾਂ ’ਤੇ ਟ੍ਰੈਫਿਕ ਜਾਮ ਦੀ ਸੰਭਾਵਨਾ ਘੱਟ ਜਾਂਦੀ ਹੈ, ਜਦੋਂ ਕਿ ਇਸ ਦੇ ਮੁਕਾਬਲੇ ਪੀਕ ਆਵਰਸ ਦੌਰਾਨ ਲਾਈਟ ਪੁਆਇੰਟਾਂ ’ਤੇ ਟ੍ਰੈਫਿਕ ਜਾਮ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਅਜਿਹੇ ’ਚ ਸ਼ਹਿਰ ’ਚ ਬਣਾਏ ਜਾਣ ਵਾਲੇ ਚੌਂਕ ਪੀਕ ਆਵਰ ’ਚ ਵੀ ਆਵਾਜਾਈ ਨੂੰ ਠੀਕ ਰੱਖਣ ’ਚ ਸਹਾਈ ਸਿੱਧ ਹੋਣਗੇ।

ਇਹ ਵੀ ਪੜ੍ਹੋ : ਪੰਜਾਬ ਦੀਆਂ ਜੇਲ੍ਹਾਂ ਅਪਰਾਧੀਆਂ ਲਈ ਸੁਰੱਖਿਅਤ ਪਨਾਹਗਾਹ, 70 ਦੇ ਕਰੀਬ ਗੈਂਗਾਂ ਦੇ 500 ਮੈਂਬਰ ਸਰਗਰਮ
ਗੋਲ ਚੱਕਰ ਸ਼ਹਿਰ ਦੀ ਸੁੰਦਰਤਾ ਨੂੰ ਵਧਾਉਣਗੇ
ਚੌਂਕ ਦਰੱਖ਼ਤਾਂ, ਪੌਦਿਆਂ, ਕਲਾਕ੍ਰਿਤੀਆਂ ਨਾਲ ਸਜੇ ਹੋਣਗੇ, ਅਜਿਹੇ ’ਚ ਸ਼ਹਿਰ ਦੀਆਂ ਸੜਕਾਂ ’ਤੇ ਬਣੇ ਇਹ ਗੋਲ ਚੱਕਰ ਆਪਣੇ ਆਪ ਹੀ ਸ਼ਹਿਰ ਦੀ ਖੂਬਸੂਰਤੀ ਦੀ ਜਾਣ-ਪਛਾਣ ਬਣ ਜਾਂਦੇ ਹਨ। ਸ਼ਹਿਰ ਵਿਚ ਚੌਂਕਾਂ ਦਾ ਨਿਰਮਾਣ ਹੋਣ ਨਾਲ ਕਿਤੇ ਨਾ ਕਿਤੇ ਸ਼ਹਿਰ ਦੀ ਸੁੰਦਰਤਾ ਵਿਚ ਵੀ ਵਾਧਾ ਹੋਵੇਗਾ। ਅਜਿਹੇ ’ਚ ਸ਼ਹਿਰ ’ਚ ਬਣਨ ਵਾਲੇ ਇਹ ਗੋਲ ਚੌਂਕ ਸ਼ਹਿਰ ਵਾਸੀਆਂ ਲਈ ਸੁੰਦਰਤਾ ਅਤੇ ਸਹੂਲਤ ਦੋਵਾਂ ਪੱਖੋਂ ਸ਼ਾਨਦਾਰ ਸਾਬਤ ਹੋਣਗੇ। ਇਸ ਵੇਲੇ ਮੋਹਾਲੀ ਵਿਚ ਸਿਰਫ਼ 3 ਤੋਂ 4 ਚੌਂਕ ਹਨ। ਸ਼ਹਿਰ ਵਿਚ ਆਵਾਜਾਈ ਦੇ ਪ੍ਰਵਾਹ ਨੂੰ ਸੁਚਾਰੂ ਬਣਾਉਣ ਅਤੇ ਸੁੰਦਰਤਾ ਵਿਚ ਵਾਧਾ ਕਰਨ ਲਈ ਆਉਣ ਵਾਲੇ ਸਮੇਂ ਵਿਚ ਸ਼ਹਿਰ ਵਿਚ ਚੌਂਕ ਤਿਆਰ ਕਰਨ ਦੀ ਯੋਜਨਾ ਹੈ। ਯੋਜਨਾ ਤਹਿਤ ਸ਼ਹਿਰ ਵਿਚ ਕੁੱਲ 20 ਚੌਂਕ ਬਣਾਏ ਜਾਣੇ ਹਨ। ਪਹਿਲੇ ਪੜਾਅ ਵਿਚ 8 ਚੌਂਕਾਂ ਨੂੰ ਤਿਆਰ ਕਰਨ ਦੀ ਯੋਜਨਾ ਹੈ, ਬਾਕੀ ਦੇ ਚੌਂਕ ਅਗਲੇ ਪੜਾਅ ਵਿਚ ਤਿਆਰ ਕੀਤੇ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News