ਪੰਜਾਬ ਦੇ ਇਸ ਜ਼ਿਲ੍ਹੇ 'ਚ ਟ੍ਰੈਫਿਕ ਅਲਰਟ ਜਾਰੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
Saturday, Dec 23, 2023 - 12:37 PM (IST)

ਲੁਧਿਆਣਾ (ਵੈੱਬ ਡੈਸਕ, ਸੰਨੀ) : ਕ੍ਰਿਸਮਿਸ ਦੇ ਮੌਕੇ ਈਸਾਈ ਭਾਈਚਾਰੇ ਵਲੋਂ ਸ਼ਨੀਵਾਰ ਨੂੰ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸ਼ੋਭਾ ਯਾਤਰਾ ਈਸਾ ਨਗਰੀ ਗਰਾਊਂਡ ਤੋਂ ਸ਼ੁਰੂ ਹੋ ਕੇ ਸਿਵਲ ਹਸਪਤਾਲ ਫੀਲਡ ਗੰਜ ਰੋਡ, ਗੁਰਦੁਆਰਾ ਦੁੱਖ ਨਿਵਾਰਣ, ਜਗਰਾਓਂ ਪੁਲ, ਦੁਰਗਾ ਮਾਤਾ ਮੰਦਰ, ਫਾਊਂਟੇਨ ਚੌਂਕ, ਘੁਮਾਰ ਮੰਡੀ, ਆਰਤੀ ਚੌਂਕ, ਮਲਹਾਰ ਰੋਡ ਤੋਂ ਹੁੰਦੇ ਹੋਏ ਹੋਲੀ ਕਰਾਸ ਚਰਚ 'ਚ ਸਮਾਪਤ ਹੋਵੇਗੀ।
ਟ੍ਰੈਫਿਕ ਪੁਲਸ ਵੱਲੋਂ ਆਮ ਲੋਕਾਂ ਨੂੰ ਅਲਰਟ ਦਿੱਤਾ ਗਿਆ ਹੈ ਕਿ ਸ਼ੋਭਾ ਯਾਤਰਾ ਦੌਰਾਨ ਇਨ੍ਹਾਂ ਰਸਤਿਆਂ 'ਤੇ ਵਾਹਨ ਲੈ ਕੇ ਜਾਣ ਤੋਂ ਪਰਹੇਜ਼ ਕੀਤਾ ਜਾਵੇ। ਇਸ ਦੇ ਨਾਲ ਹੀ ਟ੍ਰੈਫਿਕ ਪੁਲਸ ਵੱਲੋਂ ਸ਼ਹਿਰ ਦੇ 27 ਪੁਆਇੰਟਾਂ ਤੋਂ ਡਾਇਵਰਜ਼ਨ ਲਾਈ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ’ਚ ਅੱਜ ਹੋਣਗੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ
ਇਸ 'ਚ ਬਾਬਾ ਥਾਣਾ ਸਿੰਘ ਚੌਂਕ, ਸੀ. ਐੱਮ. ਸੀ. ਚੌਂਕ, ਸਿਵਲ ਹਸਪਤਾਲ ਟੀ-ਪੁਆਇੰਟ, ਜਗਰਾਓਂ ਪੁਲ, ਵਿਸ਼ਵਕਰਮਾ ਚੌਂਕ, ਲੋਕਲ ਬੱਸ ਅੱਡਾ, ਦੁਰਗਾ ਮਾਤਾ ਮੰਦਰ, ਮਾਲ ਰੋਡ ਦਾ ਛਤਰੀ ਚੌਂਕ, ਮਿੰਨੀ ਫਾਊਂਟੇਨ ਚੌਂਕ, ਫਾਊਂਟੇਨ ਚੌਂਕ, ਓਲਡ ਸੈਸ਼ਨ ਚੌਂਕ, ਘੁਮਾਰ ਮੰਡੀ, ਭਾਈ ਬਾਲਾ ਪੁਲ, ਸੱਗੂ ਚੌਂਕ, ਆਰਤੀ ਚੌਂਕ, ਮਲਹਾਰ ਟ੍ਰੈਫਿਕ ਸਿਗਨਲ, ਗਲੋਬਲ ਹਸਪਤਾਲ ਪੁਲਸ, ਗੁਰਦੁਆਰਾ ਨਾਨਕਸਰ ਪੁਲਸ ਲੋਧੀ ਕਲੱਬ ਟੀ ਪੁਆਇੰਟ, ਸੁਨੇਤ ਨਹਿਰ ਪੁਲਸ, ਹੀਰੋ ਬੇਕਰੀ ਟ੍ਰੈਫਿਕ ਸਿਗਨਲ, ਜ਼ੋਨ ਡੀ ਸਰਾਭਾ ਨਗਰ, ਪੱਖੋਵਾਲ ਨਹਿਰ ਪੁਲ, ਦੁੱਗਰੀ ਨਹਿਰ ਪੁਲਸ, ਆਤਮ ਪਾਰਕ ਕੱਟ, ਬੱਸ ਸਟੈਂਡ ਅਤੇ ਭਾਰਤ ਨਗਰ ਚੌਂਕ ਤੋਂ ਟ੍ਰੈਫਿਕ ਮੁਤਾਬਕ ਡਾਇਵਰਜਨ ਦਿੱਤੀ ਜਾਵੇਗੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8