ਕਰਿਆਨਾ ਵਪਾਰੀ ਦੀ ਨਹਿਰ ''ਚ ਡੁੱਬਣ ਕਾਰਨ ਮੌਤ

Sunday, Jun 02, 2019 - 05:44 PM (IST)

ਕਰਿਆਨਾ ਵਪਾਰੀ ਦੀ ਨਹਿਰ ''ਚ ਡੁੱਬਣ ਕਾਰਨ ਮੌਤ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ) : ਇੱਥੋਂ ਦੇ ਮੇਨ ਬਾਜ਼ਾਰ ਸਥਿਤ ਲੀਲਾ ਰਾਮ ਜਗਨ ਨਾਥ ਕਰਿਆਨਾ ਸਟੋਰ ਦੇ ਮਾਲਕ ਕੇਵਲ ਕ੍ਰਿਸ਼ਨ (55) ਦੀ ਭਾਖੜਾ ਨਹਿਰ ਵਿਚ ਰੁੜਨ ਕਾਰਨ ਮੌਤ ਹੋ ਗਈ। ਚੌਂਕੀ ਇੰਚਾਰਜ ਏ. ਐਸ. ਆਈ. ਸਰਬਜੀਤ ਸਿੰਘ ਕੁਲਗਰਾਂ ਨੇ ਦੱਸਿਆ ਕਿ ਕਰਿਆਨਾ ਵਪਾਰੀ ਕੇਵਲ ਕ੍ਰਿਸ਼ਨ ਰੋਜ਼ਾਨਾ ਦੀ ਤਰ੍ਹਾਂ ਐਤਵਾਰ ਤੜਕਸਾਰ ਸਥਾਨਕ ਸੁਖਸਹਿਜ ਇਨਕਲੇਵ ਨੇੜੇ ਵਗਦੀ ਨਹਿਰ 'ਚ ਮੱਛੀਆਂ ਨੂੰ ਆਟੇ ਦੀਆਂ ਗੋਲੀਆਂ ਪਾ ਰਹੇ ਸਨ ਕਿ ਅਚਾਨਕ ਸੰਤੁਲਨ ਵਿਗੜਨ ਕਾਰਨ ਉਹ ਭਾਖੜਾ ਨਹਿਰ ਵਿਚ ਜਾ ਡਿੱਗੇ ਅਤੇ ਪਾਣੀ ਦੇ ਵਹਾਅ ਵਿਚ ਰੁੜ ਗਏ। 
ਕੇਵਲ ਕ੍ਰਿਸ਼ਨ ਦੀ ਲਾਸ਼ ਬਾਅਦ 'ਚ ਕੋਟਲਾ ਪਾਵਰ ਹਾਊਸ ਨੇੜਿਉਂ ਬਰਾਮਦ ਕਰ ਲਈ ਗਈ। ਪੁਲਸ ਵਲੋਂ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ, ਇਕ ਬੇਟਾ ਅਤੇ ਇਕ ਬੇਟੀ ਛੱਡ ਗਿਆ ਹੈ।


author

Gurminder Singh

Content Editor

Related News