ਟਰੈਕਟਰ-ਟਰਾਲੀ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, ਮੌਤ

Thursday, Aug 30, 2018 - 06:34 AM (IST)

ਟਰੈਕਟਰ-ਟਰਾਲੀ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, ਮੌਤ

ਲੁਧਿਆਣਾ, (ਮਹੇਸ਼)- ਹੰਬਡ਼ਾਂ ਰੋਡ ’ਤੇ ਬੁੱਧਵਾਰ ਸ਼ਾਮ ਨੂੰ ਹੋਏ ਇਕ ਦਰਦਨਾਕ ਸਡ਼ਕ ਹਾਦਸੇ ’ਚ ਮੋਟਰਸਾਈਕਲ ਸਵਾਰ  ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੁੱਗਰੀ ਦੇ 25 ਸਾਲਾ ਅਮਰਿੰਦਰ ਸਿੰਘ ਦੇ ਤੌਰ ’ਤੇ ਹੋਈ ਹੈ। ਥਾਣਾ ਪੀ. ਏ. ਯੂ. ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
  ®ਥਾਣਾ ਇੰਚਾਰਜ ਇੰਸ. ਸੁਮਿਤ ਸੂਦ ਨੇ ਦੱਸਿਆ ਕਿ ਘਟਨਾ ਅੱਜ ਸ਼ਾਮ ਕਰੀਬ 6 ਵਜੇ ਦੀ ਹੈ। ਨਿਰਵਾਣਾ ਹੋਟਲ ਦਾ ਅਕਾਊਂਟੈਂਟ ਅਮਰਿੰਦਰ ਸ਼ਾਮ ਨੂੰ ਡਿਊਟੀ ਆਫ ਕਰ ਕੇ ਆਪਣੇ ਮੋਟਰਸਾਈਕਲ ’ਤੇ ਘਰ ਪਰਤ ਰਿਹਾ  ਸੀ, ਜਿਉਂ ਹੀ ਉਹ ਹੰਬਡ਼ਾਂ ਰੋਡ ’ਤੇ ਪਹੁੰਚਿਆ  ਤਾਂ ਪਿੱਛੋਂ ਮਿੱਟੀ ਨਾਲ ਭਰੀ ਤੇਜ਼ ਰਫਤਾਰ ਟਰੈਕਟਰ-ਟਰਾਲੀ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਟਰਾਲੀ ਦਾ ਪਿਛਲਾ ਟਾਇਰ ਉਸ ਦੀ ਕਮਰ ਨੂੰ ਕੁਚਲਦਾ ਹੋਇਆ ਉਪਰੋਂ ਲੰਘ ਗਿਆ।
 ®ਉਸ ਨੂੰ ਜ਼ਖਮੀ ਹਾਲਤ ਵਿਚ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਰਾਤ ਕਰੀਬ 9 ਵਜੇ ਉਸ ਨੇ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਦਮ ਤੋਡ਼ ਦਿੱਤਾ। ਸੁਮਿਤ ਨੇ ਦੱਸਿਆ ਕਿ ਟਰੈਕਟਰ-ਟਰਾਲੀ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ, ਜੋ ਕਿ ਮੌਕੇ ਤੋਂ ਭੱਜ ਗਿਆ ਸੀ।


Related News