26 ਜਨਵਰੀ ਨੂੰ ਦਿੱਲੀ ''ਚ ਟਰੈਕਟਰ ਪ੍ਰੇਡ ਕਰਨ ਲਈ ਕਿਸਾਨਾਂ ''ਚ ਭਾਰੀ ਉਤਸ਼ਾਹ : ਜੱਥੇਬੰਦੀ ਆਗੂ

Thursday, Jan 21, 2021 - 08:02 PM (IST)

26 ਜਨਵਰੀ ਨੂੰ ਦਿੱਲੀ ''ਚ ਟਰੈਕਟਰ ਪ੍ਰੇਡ ਕਰਨ ਲਈ ਕਿਸਾਨਾਂ ''ਚ ਭਾਰੀ ਉਤਸ਼ਾਹ : ਜੱਥੇਬੰਦੀ ਆਗੂ

ਜੀਰਾ, (ਗੁਰਮੇਲ ਸੇਖਵਾਂ)- ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਖਿਲਾਫ ਪਿਛਲੇ ਕਰੀਬ 2 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਦੇਸ਼ ਦੇ ਕਿਸਾਨ ਧਰਨਾ ਦੇ ਰਹੇ ਹਨ। ਕਿਸਾਨ ਜੱਥੇਬੰਦੀਆਂ ਵੱਲੋਂ 26 ਜਨਵਰੀ ਨੂੰ ਦਿੱਲੀ 'ਚ ਐਲਾਨੇ ਟਰੈਕਟਰ ਪ੍ਰੇਡ ਕਰਨ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਦੇਸ਼ ਦੇ ਕਿਸਾਨ ਦਿੱਲੀ 'ਚ ਵੱਡੀ ਗਿਣਤੀ 'ਚ ਟਰੈਕਟਰ ਲੈ ਕੇ ਪਹੁੰਚ ਰਹੇ ਹਨ। ਇਸ ਸਬੰਧੀ ਟਿੱਕਰੀ ਬਾਰਡਰ ਤੋਂ ਜਾਣਕਾਰੀ ਦਿੰਦੇ ਜੀਰਾ ਹਲਕੇ ਦੇ ਕਿਸਾਨ ਆਗੂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਤੇ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਹੋਣ ਵਾਲੀ ਟਰੈਕਟਰ ਪ੍ਰੇਡ ਨੂੰ ਲੈ ਕੇ ਕਿਸਾਨਾਂ 'ਚ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਟਰੈਕਟਰ ਪ੍ਰੇਡ ਸ਼ਾਂਤ ਮਈ ਢੰਗ ਨਾਲ ਹੋਵੇਗੀ ਤੇ ਹਰ ਹਾਲ 'ਚ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਆਪਣੇ ਕਾਲੇ ਖੇਤੀ ਦੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਕਿਸਾਨ ਘਰ ਵਾਪਸ ਨਹੀਂ ਜਾਣਗੇ, ਕਿਉਂਕਿ ਇਹ ਕਾਲੇ ਖੇਤੀ ਕਾਨੂੰਨ ਕਿਸਾਨਾਂ ਨੂੰ ਬਰਬਾਦ ਕਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਵੱਧ ਤੋਂ ਵੱਧ ਟਰੈਕਟਰ ਪ੍ਰੇਡ 'ਚ ਟਰੈਕਟਰ ਲੈ ਕੇ ਪਹੁੰਚਣ ਤਾਂ ਕਿ ਕੇਂਦਰ ਸਰਕਾਰ 'ਤੇ ਪੂਰਾ ਦਬਾਅ ਬਣਾ ਕੇ ਇਸ ਸੰਘਰਸ਼ ਨੂੰ ਜਿੱਤ ਵੱਲ ਲਿਜਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਹਰਦਿਆਲ ਸਿੰਘ ਅਲੀਪੁਰ ਜਨਰਲ ਸਕੱਤਰ, ਅਵਤਾਰ ਸਿੰਘ ਦਮਦਮੀ ਟਕਸਾਲ, ਗੁਰਪ੍ਰਤਾਪ ਸਿੰਘ ਮੀਤ ਪ੍ਰਧਾਨ ਬਲਾਕ ਮੱਲਾਂਵਾਲਾ, ਤੀਰਥ ਸਿੰਘ ਧੰਨਾ ਸ਼ਹੀਦ ਮੀਤ ਪ੍ਰਧਾਨ ਬਲਾਕ, ਕੁਲਵੰਤ ਸਿੰਘ, ਗੁਰਬੀਰ ਸਿੰਘ ਅਲੀਪੁਰ, ਦਰਸ਼ਨ ਸਿੰਘ, ਬਲਜੀਤ ਸਿੰਘ, ਲਛਮਣ ਸਿੰਘ, ਜਗਸੀਰ ਸਿੰਘ, ਜੀ.ਕੇ. ਭੁੱਲਰ ਮੀਹਾਂ ਸਿੰਘ ਵਾਲਾ, ਸੋਨੀ ਹੁੰਦਲ, ਮਹਿੰਦਰ ਸਿੰਘ, ਮਹਿੰਦਰ ਕੌਰ, ਵੀਰਪਾਲ ਕੌਰ, ਸੁਰਜੀਤ ਕੌਰ, ਕਰਮਜੀਤ ਕੋਰ ਵੀ ਮੋਜੂਦ ਸਨ। 


author

Bharat Thapa

Content Editor

Related News