ਖਿਡੌਣੇ ਵੇਚ ਕੇ ਚਲਾਉਂਦਾ ਸੀ ਘਰ ਪਰ ਜ਼ਿੰਦਗੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ
Thursday, Sep 15, 2022 - 03:58 AM (IST)
ਤਰਨਤਾਰਨ (ਵਿਜੇ ਕੁਮਾਰ) : ਜ਼ਿਲ੍ਹਾ ਕਪੂਰਥਲਾ ਦੇ ਪਿੰਡ ਤਲਵੰਡੀ ਚੌਧਰੀਆਂ ਦੇ ਕਰਨੌਲੀ ਧੁੱਸੀ ਬੰਨ੍ਹ ਦੇ ਬਲਜੀਤ ਸਿੰਘ ਪੁੱਤਰ ਜਗੀਰ ਸਿੰਘ ਜੋ ਮੇਲਿਆਂ 'ਚ ਖਿਡੌਣੇ ਵੇਚਣ ਦਾ ਕੰਮ ਕਰਕੇ ਆਪਣੇ ਪਰਿਵਾਰ ਨੂੰ ਪਾਲਦਾ ਸੀ, ਰੋਜ਼ਾਨਾ ਦੀ ਤਰ੍ਹਾਂ ਖਡੂਰ ਸਾਹਿਬ ਮੇਲੇ 'ਚ ਦੁਕਾਨ ਲਾਉਣ ਗਿਆ ਤੇ ਬੀਤੀ ਰਾਤ ਦੁਕਾਨ ਦੇ ਕੋਲ ਹੀ ਸੌਂ ਗਿਆ, ਜਿਸ ਨੂੰ ਅਚਾਨਕ ਸੱਪ ਲੜ ਗਿਆ।
ਸੱਪ ਲੜਨ ਤੋਂ ਬਾਅਦ ਉਸ ਨੇ ਨਾਲ ਦੀ ਦੁਕਾਨ ਵਾਲੇ ਨੂੰ ਦੱਸਿਆ ਕਿ ਮੇਰੇ ਸੱਪ ਲੜ ਗਿਆ ਹੈ, ਜਿਨ੍ਹਾਂ ਨੇ ਤੁਰੰਤ ਉਸ ਨੂੰ ਚੁੱਕ ਕੇ ਖਡੂਰ ਸਾਹਿਬ ਹਸਪਤਾਲ ਲਿਆਂਦਾ। ਹਸਪਤਾਲ ਵਾਲਿਆਂ ਨੇ ਉਸ ਨੂੰ ਤਰਨਤਾਰਨ ਸਿਵਲ ਹਸਪਤਾਲ ਰੈਫਰ ਕਰ ਦਿੱਤਾ, ਜਿੱਥੋਂ ਉਨ੍ਹਾਂ ਅੱਗੇ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ ਤੇ ਉਥੇ ਬਲਜੀਤ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਅਸੀਂ ਬਹੁਤ ਗਰੀਬ ਪਰਿਵਾਰ ਤੋਂ ਹਾਂ, ਸਾਡੇ ਘਰ ਦਾ ਗੁਜ਼ਾਰਾ ਇਸੇ ਦੀ ਕਮਾਈ ਨਾਲ ਚੱਲਦਾ ਸੀ। ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ : ਸਹਾਇਕ ਲਾਈਨਮੈਨ ਦੀ ਰਿਪੇਅਰ ਦਾ ਕੰਮ ਕਰਦਿਆਂ ਹੋਈ ਮੌਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।