ਤਰਨਤਾਰਨ : ਜ਼ਹਿਰੀਲੀ ਸ਼ਰਾਬ ਨੇ ਉਜਾੜੇ ਤਿੰਨ ਪਰਿਵਾਰ, ਇਕ ਨੇ ਗਵਾਈ ਅੱਖਾਂ ਦੀ ਰੌਸ਼ਨੀ
Saturday, Jul 25, 2020 - 08:50 PM (IST)
ਤਰਨਤਾਰਨ (ਰਮਨ ਚਾਵਲਾ) : ਜ਼ਿਲੇ ਅਧੀਨ ਆਉਂਦੇ ਪਿੰਡ ਰਟੌਲ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਤਿੰਨ ਗਰੀਬ ਘਰਾਂ ਨਾਲ ਸਬੰਧਤ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਇਕ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ। ਘਟਨਾ ਇਕ ਹਫ਼ਤਾ ਪਹਿਲਾਂ ਦੀ ਹੈ। ਪੀੜਤ ਪਰਿਵਾਰਾਂ ਨੇ ਵੀ ਪੁਲਸ ਨੂੰ ਸੂਚਿਤ ਕੀਤੇ ਬਿਨੰ ਹੀ ਲਾਸ਼ਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ। ਹੁਣ ਪੀੜਤ ਪਰਿਵਾਰਾਂ ਨੇ ਜਿੱਥੇ ਡਿਪਟੀ ਕਮਿਸ਼ਨਰ ਤੋਂ ਆਰਥਕ ਮਦਦ ਦੀ ਮੰਗ ਕੀਤੀ ਹੈ, ਉੱਥੇ ਹੀ ਪੁਲਸ ਪ੍ਰਸ਼ਾਸਨ ਪਾਸੋਂ ਜ਼ਹਿਰੀਲੀ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲ ਵਿਰੁੱਧ ਲੁਧਿਆਣਾ ਦੀ ਅਦਾਲਤ 'ਚ ਸ਼ਿਕਾਇਤ ਦਾਖ਼ਲ (ਵੀਡੀਓ)
ਦਰਅਸਲ ਪਿੰਡ ਰਟੌਲ ਵਿਚ ਕਥਿਤ ਰੂਪ 'ਚ ਸ਼ਰਾਬ ਤਸਕਰ ਦੇਸੀ ਸ਼ਰਾਬ ਤਿਆਰ ਕਰਕੇ ਵੇਚਦੇ ਹਨ। ਇਹ ਸ਼ਰਾਬ ਪਿੰਡ 'ਚ 30 ਰੁਪਏ ਦੀ ਲਾਲ ਪਰੀ ਵਾਲੀ ਗਲਾਸੀ ਆਖ ਕੇ ਵੇਚੀ ਜਾਂਦੀ ਹੈ। ਪਿੰਡ ਰਟੌਲ ਨਿਵਾਸੀ ਰਾਜ ਮਿਸਤਰੀ ਰੌਣਕ ਸਿੰਘ (48), ਨੌਜਵਾਨ ਸੁਰਜੀਤ ਸਿੰਘ (27) ਅਤੇ ਮਜ਼ਦੂਰੀ ਕਰਨ ਵਾਲੇ ਜੋਗਿੰਦਰ ਸਿੰਘ (50) ਨੇ ਬੀਤੇ ਇਕ ਹਫ਼ਤੇ ਪਹਿਲਾਂ ਪਿੰਡ 'ਚ ਵਿੱਕਣ ਵਾਲ਼ੀ ਅਲਕੋਹਲ ਨਾਲ ਤਿਆਰ ਜ਼ਹਿਰੀਲੀ ਸ਼ਰਾਬ ਪੀ ਲਈ ਜਿਸ ਤੋਂ ਬਾਅਦ ਇਨ੍ਹਾਂ ਦੀ ਸਿਹਤ ਖਰਾਬ ਹੋ ਗਈ। ਜਦੋਂ ਇਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਇਨ੍ਹਾਂ ਦੀ ਵਾਰੀ-ਵਾਰੀ ਮੌਤ ਹੋ ਗਈ। ਇਸੇ ਤਰਾਂ ਪਿੰਡ ਦੇ ਨਿਵਾਸੀ ਰਵਿੰਦਰ ਸਿੰਘ ਨੇ ਵੀ ਜ਼ਹਿਰੀਲੀ ਸ਼ਰਾਬ ਦੀ ਵਰਤੋਂ ਕੀਤੀ ਜਿਸ ਤੋਂ ਬਾਅਦ ਉਹ ਬਿਮਾਰ ਹੋ ਗਿਆ ਜੋ ਇਸ ਵੇਲੇ ਹਸਪਤਾਲ 'ਚ ਜ਼ੇਰੇ ਇਲਾਜ ਹੈ। ਜਿਸ ਦੇ ਇਲਾਜ ਦੌਰਾਨ ਉਸ ਦੀਆਂ ਅੱਖਾਂ ਦੀ ਰੌਸ਼ਨੀ ਬਹੁਤ ਜ਼ਿਆਦਾ ਘੱਟ ਗਈ।
ਇਹ ਵੀ ਪੜ੍ਹੋ : ਘਰ ਦਾ ਕਲੇਸ਼ ਬਣਿਆ ਪਰਿਵਾਰ ਦਾ ਉਜਾੜਾ, ਬੱਚਿਆਂ ਨੂੰ ਰੋਂਦਾ ਛੱਡ ਮੌਤ ਦੇ ਰਾਹੇ ਪਈ ਮਾਂ
ਰਵਿੰਦਰ ਸਿੰਘ ਦੀ ਮਾਂ ਬਲਵਿੰਦਰ ਕੌਰ, ਬੇਟੀਆਂ ਪਲਕਪ੍ਰੀਤ ਕੌਰ, ਸ਼ਗੁਨਪ੍ਰੀਤ ਕੌਰ, ਬੇਟੇ ਅਕਾਸ਼ਦੀਪ ਸਿੰਘ, ਭਰਾ ਹਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ 'ਚ ਸ਼ਰੇਆਮ ਪੁਲਸ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਸ਼ਰਾਬ ਦਾ ਧੰਦਾ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਰਵਿੰਦਰ ਸਿੰਘ ਦੀਆਂ ਅੱਖਾਂ ਦੀ ਨਜ਼ਰ ਘੱਟਣ ਨਾਲ ਸਾਰੇ ਘਰ 'ਚ ਹਨੇਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ 'ਚ ਤਿੰਨ ਮੌਤਾਂ ਇਸ ਅਲਕੋਹਲ ਨਾਲ ਤਿਆਰ ਜ਼ਹਿਰੀਲੀ ਸ਼ਰਾਬ ਦੀ ਵਰਤੋਂ ਕਰਨ ਨਾ ਹੋ ਚੁੱਕੀਆਂ ਹਨ ਪਰ ਹੁਣ ਤੱਕ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ ਅਤੇ ਸ਼ਰਾਬ ਦਾ ਧੰਦਾ ਜ਼ੋਰਾਂ ਨਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪਿੰਡ 'ਚ 30 ਰੁਪਏ ਦੇ ਹਿਸਾਬ ਨਾਲ ਜ਼ਹਿਰੀਲੀ ਸ਼ਰਾਬ ਵੇਚੀ ਜਾ ਰਹੀ ਹੈ।ਇਸ ਸਬੰਧੀ ਪੁਲਸ ਚੌਕੀ ਦਬੁਰਜੀ ਦੇ ਇੰਚਾਰਜ ਏ. ਐੱਸ. ਆਈ. ਗੱਜਣ ਸਿੰਘ ਨੇ ਦੱਸਿਆ ਕਿ ਪਿੰਡ 'ਚ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਲਾਫ ਸਖ਼ਤ ਕਾਰਵਾਈ ਕਰਦੇ ਹੋਏ ਇਕ ਮਹੀਨੇ ਦੌਰਾਨ 7 ਮਾਮਲੇ ਦਰਜ ਕੀਤੇ ਗਏ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਅੰਤਰਰਾਸ਼ਟਰੀ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼, ਮਿਲੀਆਂ ਵਿਦੇਸ਼ੀਆਂ ਕੁੜੀਆਂ