ਅਮਰੂਦ ਵੇਚਣ ਜਾ ਰਹੇ ਦੋ ਭਰਾਵਾਂ ਨੂੰ ਟੂਰਿਸਟ ਬੱਸ ਨੇ ਦਰਡ਼ਿਆ, ਮੌਤ

Wednesday, Aug 22, 2018 - 01:16 AM (IST)

ਅਮਰੂਦ ਵੇਚਣ ਜਾ ਰਹੇ ਦੋ ਭਰਾਵਾਂ ਨੂੰ ਟੂਰਿਸਟ ਬੱਸ ਨੇ ਦਰਡ਼ਿਆ, ਮੌਤ

ਗਡ਼੍ਹਸ਼ੰਕਰ,  (ਸ਼ੋਰੀ)-  ਇਥੋਂ ਦੇ ਚੰਡੀਗਡ਼੍ਹ ਰੋਡ ’ਤੇ ਪਿੰਡ ਪਨਾਮ ਨੇਡ਼ੇ ਅੱਜ ਸਵੇਰੇ ਸੂਰਜ ਚਡ਼੍ਹਨ ਤੋਂ ਪਹਿਲਾਂ ਇਕ ਸਡ਼ਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਾਹਿਬਾ ਵਿਚ ਫਲਾਂ ਦੇ ਬਾਗ਼ ਵਿਚੋਂ ਅਮਰੂਦ ਲੈ ਕੇ ਗਡ਼੍ਹਸ਼ੰਕਰ ਮੰਡੀ ਵਿਚ ਵੇਚਣ  ਲਈ ਆਪਣੇ ਮੋਟਰਸਾਈਕਲ ਵਾਲੇ ਰੇਹਡ਼ੇ ’ਤੇ ਆ ਰਹੇ ਸ਼ਿਵ ਕੁਮਾਰ (19) ਪੁੱਤਰ ਲੇਖ ਰਾਜ ਯੂ. ਪੀ. ਅਤੇ ਮੇਵਾ ਰਾਮ (19) ਪੁੱਤਰ ਮੋਹਰ ਸਿੰਘ ਯੂ. ਪੀ. ਨੂੰ ਸਵੇਰੇ 4.30 ਵਜੇ ਦੇ ਕਰੀਬ ਇਕ ਟੂਰਿਸਟ ਬੱਸ ਨੇ ਸਿੱਧੀ ਟੱਕਰ ਮਾਰ ਦਿੱਤੀ। ਆਹਮੋ-ਸਾਹਮਣੀ ਹੋਈ ਟੱਕਰ ਵਿਚ  ਦੋਵਾਂ ਨੌਜਵਾਨਾਂ  (ਜੋ ਕਿ ਚਾਚੇੇ ਦੇ ਪੁੱਤ  ਭਰਾ ਸਨ) ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਨ੍ਹਾਂ ਦਾ ਮੋਟਰਸਾਈਕਲ ਚਕਨਾਚੂਰ ਹੋ ਗਿਆ। 
ਡਰਾਈਵਰ  ਨੇ ਬੱਸ ਰੋਕਣ ਦੀ ਬਜਾਏ ਉਥੋਂ ਭਜਾ ਲਈ। ਕਿਸੇ ਰਾਹਗੀਰ ਨੇ ਪੁਲਸ ਨੂੰ ਸੂਚਨਾ ਦਿੱਤੀ।  ਪੁਲਸ ਚੌਕੀ ਸਮੁੰਦਡ਼ਾ ਦੇ ਇੰਚਾਰਜ ਸਤਵਿੰਦਰ ਸਿੰਘ ਦੀ ਮੁਸਤੈਦੀ ਨਾਲ ਉਕਤ ਬੱਸ ਹਾਦਸਾ ਸਥਾਨ ਤੋਂ 50 ਕਿ. ਮੀ. ਦੂਰ  ਰੋਪਡ਼ ਨੇੜਿਓਂ ਪੁਲਸ ਨੇ ਕਾਬੂ ਕਰ ਲਈ। ਅਸ਼ੋਕ ਟਰਾਂਸਪੋਰਟ ਦੀ ਬੱਸ ਨੰ. ਯੂ ਪੀ 23 ਡੀ-9404 ਦੇ  ਡਰਾਈਵਰ ਖਿਲਾਫ ਪੁਲਸ ਨੇ ਪਰਚਾ ਨੰ. 279  ਧਾਰਾ 304-ਏ, 427 ਤਹਿਤ ਕੇਸ ਦਰਜ ਕਰ ਲਿਆ ਹੈ। ਉਕਤ ਬੱਸ ਗੁਰਦਾਸਪੁਰ ਤੋਂ ਦਿੱਲੀ ਜਾ ਰਹੀ ਸੀ । ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।


Related News