ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

Sunday, Feb 19, 2023 - 08:08 PM (IST)

ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਜਲੰਧਰ (ਬਿਊਰੋ) : ਫਾਜ਼ਿਲਕਾ ਦੀ ਕੌਮਾਤਰੀ ਸਰਹੱਦ ’ਤੇ ਬਣੀ ਸੁਲੇਮਾਨਕੀ ਚੌਂਕੀ ਉਪਰ ਬੀਤੀ ਸ਼ਾਮ ਹਿੰਦ-ਪਾਕਿ ਦੇ ਜਵਾਨਾਂ ਵੱਲੋਂ ਪਰੇਡ ਕੀਤੀ ਜਾ ਰਹੀ ਸੀ। ਇਸ ਦੌਰਾਨ ਦੋਵੇਂ ਪਾਸਿਓਂ ਆਪਣੇ ਦੇਸ਼ ਪ੍ਰਤੀ ਜ਼ਿੰਦਾਬਾਦ ਦੇ ਨਾਅਰੇ ਲੱਗ ਰਹੇ ਸਨ ਤਾਂ ਜਿਵੇਂ ਹੀ ਪਰੇਡ ਖ਼ਤਮ ਹੋਈ ਤਾਂ ਅਚਾਨਕ ਭਾਰਤੀ ਜਵਾਨ ਅਤੇ ਪਾਕਿ ਰੇਂਜਰ ਪਰੇਡ ਦੌਰਾਨ ਉਲਝ ਗਏ ਅਤੇ ਇਕ ਦੂਸਰੇ ਨੂੰ ਘੂਰ-ਘੂਰ ਕੇ ਵੇਖ ਰਹੇ ਸਨ। ਉਥੇ ਹੀ ਹਿਮਾਚਲ ਪ੍ਰਦੇਸ਼ ਦੇ ਪਹਾੜ ਫਰਵਰੀ ਮਹੀਨੇ 'ਚ ਹੀ ਪਸੀਨੋ-ਪਸੀਨੀ ਹੋਣ ਲੱਗੇ ਹਨ। ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਗਰਮੀ ਨੇ ਬੀਤੇ 5 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸ਼ਿਮਲਾ ਅਤੇ ਭੁੰਤਰ 'ਚ ਬਰਫ਼ਬਾਰੀ ਦੇ ਮਹੀਨੇ ਫਰਵਰੀ 'ਚ ਹੁਣ ਤੱਕ ਦਾ ਸਭ ਤੋਂ ਗਰਮ ਦਿਨ ਰਿਹਾ। ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ...

ਸਰਹੱਦ ’ਤੇ ਪਰੇਡ ਦੌਰਾਨ ਗਰਮਾਇਆ ਮਾਹੌਲ, ਭਾਰਤੀ ਜਵਾਨਾਂ ਦੇ ਲਲਕਾਰੇ ਸੁਣ ਠੰਡੇ ਹੋਏ ਪਾਕਿ ਰੇਂਜਰ

ਫਾਜ਼ਿਲਕਾ ਦੀ ਕੌਮਾਤਰੀ ਸਰੱਹਦ ’ਤੇ ਬਣੀ ਸੁਲੇਮਾਨਕੀ ਚੌਂਕੀ ਉਪਰ ਬੀਤੀ ਸ਼ਾਮ ਹਿੰਦ-ਪਾਕਿ ਦੇ ਜਵਾਨਾਂ ਵੱਲੋਂ ਪਰੇਡ ਕੀਤੀ ਜਾ ਰਹੀ ਸੀ। ਇਸ ਦੌਰਾਨ ਦੋਵਾਂ ਪਾਸੇ ਆਪਣੇ ਦੇਸ਼ ਪ੍ਰਤੀ ਜ਼ਿੰਦਾਬਾਦ ਦੇ ਨਾਅਰੇ ਲੱਗ ਰਹੇ ਸਨ ਤਾਂ ਜਿਵੇਂ ਹੀ ਪਰੇਡ ਖ਼ਤਮ ਹੋਈ ਤਾਂ ਅਚਾਨਕ ਭਾਰਤੀ ਜਵਾਨ ਅਤੇ ਪਾਕਿ ਰੇਂਜਰਾਂ ਪਰੇਡ ਦੌਰਾਨ ਉਲਝ ਗਏ ਅਤੇ ਇਕ ਦੂਸਰੇ ਨੂੰ ਘੂਰ-ਘੂਰ ਕੇ ਵੇਖ ਰਹੇ ਸਨ।

ਫਰਵਰੀ 'ਚ ਹੀ ਤਪਣ ਲੱਗੇ ਹਿਮਾਚਲ ਦੇ ਪਹਾੜ, ਪਿਛਲੇ 5 ਸਾਲਾਂ ਦਾ ਟੁੱਟਿਆ ਰਿਕਾਰਡ

ਹਿਮਾਚਲ ਪ੍ਰਦੇਸ਼ ਦੇ ਪਹਾੜ ਫਰਵਰੀ ਮਹੀਨੇ 'ਚ ਹੀ ਪਸੀਨਾ-ਪਸੀਨਾ ਹੋਣ ਲੱਗੇ ਹਨ। ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ ਗਰਮੀ ਨੇ ਬੀਤੇ 5 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸ਼ਿਮਲਾ ਅਤੇ ਭੁੰਤਰ 'ਚ ਬਰਫ਼ਬਾਰੀ ਦੇ ਮਹੀਨੇ ਫਰਵਰੀ 'ਚ ਹੁਣ ਤੱਕ ਦਾ ਸਭ ਤੋਂ ਗਰਮ ਦਿਨ ਰਿਹਾ।

ਬਿਜਲੀ ਮੀਟਰਾਂ ਨੂੰ ਲੈ ਕੇ ਵਿਭਾਗ ਦਾ ਵੱਡਾ ਫ਼ੈਸਲਾ, ਜਾਰੀ ਕੀਤੇ ਇਹ ਸਖ਼ਤ ਹੁਕਮ

ਯੂ. ਟੀ. ਪ੍ਰਸ਼ਾਸਨ ਵਲੋਂ ਬਿਜਲੀ ਦੀ ਬਿਹਤਰ ਸਥਾਨਕ ਵੰਡ ਲਈ ਬਿਜਲੀ ਮੀਟਰ ਹੁਣ ਘਰਾਂ ਤੋਂ ਬਾਹਰ ਤਬਦੀਲ ਕੀਤੇ ਜਾਣੇ ਹਨ। ਪਾਇਲਟ ਪ੍ਰਾਜੈਕਟ ਤਹਿਤ ਸੈਕਟਰ-8 ਤੋਂ ਇਸ ਪ੍ਰਾਜੈਕਟ ’ਤੇ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਲਈ ਦੋ ਕੰਪਨੀਆਂ ਨੇ ਅਪਲਾਈ ਕੀਤਾ ਹੈ।

ਸੰਗਰੂਰ ’ਚ ਬਸ ਤੇ ਪਿਕਅਪ ਦੀ ਟੱਕਰ ’ਚ 4 ਮੌਤਾਂ, ਕਾਲੀ ਮਾਤਾ ਮੰਦਰ ਦੇ ਦਰਸ਼ਨ ਕਰਕੇ ਪਰਤ ਰਹੇ ਸੀ ਸ਼ਰਧਾਲੂ

ਸੰਗਰੂਰ ’ਚ ਪੀ. ਆਰ. ਟੀ. ਸੀ. ਬੱਸ ਅਤੇ ਪਿਕਅਪ ਗੱਡੀ ਵਿਚਾਲੇ ਹੋਈ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ ਜਦਕਿ 12 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਤਿੰਨ ਮਹੀਨੇ ਦੀ ਬੱਚੀ ਵੀ ਸ਼ਾਮਲ ਹੈ। 

ਕੈਨੇਡਾ ਤੋਂ ਫ਼ਿਰ ਆਈ ਦਰਦਨਾਕ ਖ਼ਬਰ, ਤਰਨਤਾਰਨ ਦੇ ਨੌਜਵਾਨ ਦੀ ਕੰਮ ਦੌਰਾਨ ਹੋਈ ਮੌਤ

ਕੈਨੇਡਾ 'ਚ ਇਕ ਪੰਜਾਬੀ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਜਗਦੀਪ ਸਿੰਘ ਵਜੋਂ ਹੋਈ ਹੈ।

ਪੰਜਾਬ 'ਚ ਵੱਡੀ ਵਾਰਦਾਤ ਦੀ ਫਿਰਾਕ 'ਚ ਸਨ 10 ਗੈਂਗਸਟਰ, ਭਾਰੀ ਅਸਲੇ ਤੇ ਜ਼ਿੰਦਾ ਕਾਰਤੂਸ ਸਣੇ ਕੀਤੇ ਗ੍ਰਿਫ਼ਤਾਰ

ਬਰਨਾਲਾ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ 10 ਗੈਂਗਸਟਰਾਂ ਨੂੰ ਭਾਰੀ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਪ੍ਰੈੱਸ ਕਾਨਫ਼ਰੰਸ ਕਰਦਿਆਂ ਐੱਸ. ਐੱਸ. ਪੀ. ਸੰਦੀਪ ਮਲਿਕ ਨੇ ਦੱਸਿਆ ਕਿ ਸੀ. ਆਈ. ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਸੁਖਚੈਨ ਸਿੰਘ, ਸੁਖਵਿੰਦਰ ਸਿੰਘ, ਸਤਨਾਮ ਸਿੰਘ, ਗੁਰਦਾਸ ਸਿੰਘ, ਸਿਮਰਜੀਤ ਸਿੰਘ, ਨਿਰਭੈ ਸਿੰਘ, ਸੁਖਚੈਨ ਸਿੰਘ, ਅਰਸ਼ਦੀਪ ਸਿੰਘ, ਸਮਸ਼ੇਰ ਸਿੰਘ ਅਤੇ ਕਰਨਵੀਰ ਸਿੰਘ ਨੇ ਮਿਲ ਕੇ ਇਕ ਗੈਂਗਸਟਰਾਂ ਦਾ ਗਿਰੋਹ ਬਣਾਇਆ ਹੋਇਆ ਹੈ।

ਸ਼ਾਇਦ ਹੋਣੀ ਨੂੰ ਇਹੀ ਮਨਜ਼ੂਰ ਸੀ; ਭਾਜਪਾ ਵਰਕਰ ਦੀ ਸੜਕ ਹਾਦਸੇ 'ਚ ਮੌਤ, ਪਤਨੀ ਜ਼ਖ਼ਮੀ

ਹਰਿਆਣਾ ਦੇ ਪਾਨੀਪਤ ਤੋਂ ਭਾਜਪਾ ਪਾਰਟੀ ਦੇ ਇਕ ਵਰਕਰ ਦੀ ਅੰਬਾਲਾ ਕੈਂਟ 'ਚ ਐਤਵਾਰ ਨੂੰ ਵਾਪਰੇ ਸੜਕ ਹਾਦਸੇ 'ਚ ਮੌਤ ਹੋ ਗਈ। ਜਦਕਿ ਉਨ੍ਹਾਂ ਦੀ ਪਤਨੀ ਜ਼ਖ਼ਮੀ ਹੈ। ਪੁਲਸ ਨੇ ਦੱਸਿਆ ਕਿ ਵਰਕਰ ਦੀ ਕਾਰ ਹਾਈਵੇਅ 'ਤੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ ਸੀ। 

ਫੈਕਟਰੀ ਮਜ਼ਦੂਰਾਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ, ਮੰਜ਼ਰ ਦੇਖਣ ਵਾਲਿਆਂ ਦੀ ਕੰਬ ਗਈ ਰੂਹ

ਇਸ ਵੇਲੇ ਖੰਨਾ ਤੋਂ ਲੁਧਿਆਣ ਜਾਣ ਵਾਲੇ ਨੈਸ਼ਨਲ ਹਾਈਵੇ 'ਤੇ ਹਾਦਸਾ ਵਾਪਰ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਹਾਦਸਾ  ਸੰਘਣੀ ਧੁੰਦ ਕਾਰਨ ਵਾਪਰਿਆ। ਫੈਕਟਰੀ ਮਜ਼ਦੂਰਾਂ ਨਾਲ ਭਰੀ ਬੱਸ ਦੀ ਸਰੀਏ ਨਾਲ ਭਰੇ ਟਰੱਕ ਨਾਲ ਟੱਕਰ ਹੋ ਗਈ।

ਰਹਿੰਦੀ ਜ਼ਿੰਦਗੀ ਪੁੱਤ ਦੀ ਯਾਦ, ਉਸ ਦੀ ਸੋਚ ਨੂੰ ਜਿਊਂਦਾ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗਾ : ਬਲਕੌਰ ਸਿੰਘ

ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਹਰ ਐਤਵਾਰ ਦੀ ਤਰ੍ਹਾਂ ਇਸ ਐਤਵਾਰ ਵੀ ਸਿੱਧੂ ਦੇ ਚਾਹੁਣ ਵਾਲਿਆਂ ਨੂੰ ਆਪਣੀ ਹਵੇਲੀ ’ਚ ਸੰਬੋਧਨ ਕੀਤਾ।

ਵੱਡਾ ਹਾਦਸਾ : ਤੇਜ਼ ਰਫ਼ਤਾਰ ਬੱਸ ਦੀ ਭੇਟ ਚੜੀਆਂ ਦੋ ਜਾਨਾਂ, ਨੌਜਵਾਨ ਤੇ ਔਰਤ ਦੀ ਮੌਕੇ 'ਤੇ ਮੌਤ

ਬਟਾਲਾ ਦੇ ਕਸਬਾ ਘੁਮਾਣ ਨੇੜੇ ਅੱਜ ਦੁਪਹਿਰ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਤੇਜ਼ ਰਫ਼ਤਾਰ ਨਾਲ ਆ ਰਹੀ ਬੱਸ ਨੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ 'ਚ ਟੱਕਰ ਮਾਰ ਦਿੱਤੀ। ਮੋਟਰਸਾਈਕਲ 'ਤੇ ਸਵਾਰ 20 ਸਾਲਾ ਨੌਜਵਾਨ ਜਸ਼ਨ ਅਤੇ ਉਸ ਦੀ ਰਿਸ਼ਤੇਦਾਰ ਔਰਤ 45 ਸਾਲ ਪਰਮਜੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ।


author

Manoj

Content Editor

Related News