ਆਪਣੀ ਗੱਡੀ ਨਾਲ ਦੂਜੀ ਗੱਡੀ ਦਾ ਫਾਸਟ ਟੈਗ ਬਣਵਾਉਣ ''ਤੇ ਲੱਗਿਆ ਚੂਨਾ

Tuesday, Dec 17, 2019 - 11:05 AM (IST)

ਚੰਡੀਗੜ੍ਹ (ਸਾਜਨ) : ਦੇਸ਼ ਭਰ ਦੇ ਟੋਲ ਪਲਾਜ਼ਿਆਂ ਤੋਂ ਗੁਜ਼ਰਨ ਲਈ ਕੇਂਦਰ ਸਰਕਾਰ ਨੇ ਫਾਸਟ ਟੈਗ ਜ਼ਰੂਰੀ ਕਰਨ ਦਾ ਫਰਮਾਨ ਤਾਂ ਜਾਰੀ ਕਰ ਦਿੱਤਾ ਪਰ ਇਸ ਦੇ ਠੀਕ ਤਰ੍ਹਾਂ ਸੰਚਾਲਨ ਦੀ ਕੋਈ ਵਿਵਸਥਾ ਨਹੀਂ ਕੀਤੀ। ਫਾਸਟ ਟੈਗ ਬਣਵਾਉਣ ਵਾਲੇ ਲੋਕਾਂ ਸਾਹਮਣੇ ਅਜਿਹੀਆਂ ਸਮੱਸਿਆਵਾਂ ਆ ਰਹੀਆਂ ਹਨ, ਜਿਨ੍ਹਾਂ ਨੂੰ ਸੁਣ ਕੇ ਕੋਈ ਭਰੋਸਾ ਤੱਕ ਨਹੀਂ ਕਰ ਰਿਹਾ ਕਿ ਅਜਿਹਾ ਵੀ ਹੋ ਸਕਦਾ ਹੈ, ਟੋਲ ਟੈਕਸ ਤੋਂ ਬਿਨਾਂ ਗੱਡੀ ਗੁਜ਼ਰੇ ਹੀ ਪੈਸੇ ਕੱਟ ਰਹੇ ਹਨ। ਫਾਸਟ ਟੈਗ ਜੇਬ, ਬੈਗ ਜਾਂ ਪਰਸ 'ਚ ਵੀ ਪਿਆ ਹੈ ਤਾਂ ਟੋਲ ਟੈਕਸਾਂ 'ਤੇ ਲੱਗੇ ਆਰ. ਐੱਫ. ਆਈ. ਡੀ. ਸਕੈਨਰ ਖੁਦ ਸਕੈਨ ਕਰ ਕੇ ਅਕਾਊਂਟ 'ਚੋਂ ਪੈਸੇ ਕੱਟ ਰਹੇ ਹਨ। ਅਜਿਹੇ ਦਰਜਨਾਂ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਇਨ੍ਹਾਂ ਨੂੰ ਦਰੁਸਤ ਕਰਨ ਦੀ ਸਰਕਾਰ ਵਲੋਂ ਕੋਈ ਕੋਸ਼ਿਸ਼ ਨਹੀਂ ਹੋ ਰਹੀ।
ਗਡਕਰੀ ਨੂੰ ਕਰਨਗੇ ਸ਼ਿਕਾਇਤ
10 ਦਸੰਬਰ ਨੂੰ ਵਿਸ਼ਾਲ ਦੇਵ ਗੌਰ ਆਪਣੀ ਗੱਡੀ ਨੰਬਰ ਐੱਚ.ਆਰ. 01 ਏ.ਪੀ. 8122 ਤੋਂ ਅੰਬਾਲਾ ਤੋਂ ਪਟਿਆਲਾ ਜਾਣ ਲਈ ਨਿਕਲੇ। ਰਾਜਪੁਰਾ ਤੋਂ ਪਟਿਆਲਾ ਵਿਚਕਾਰ ਧਰੇੜੀ ਜੱਟਾਂ ਟੋਲ ਪਲਾਜ਼ਾ 'ਤੇ ਉਨ੍ਹਾਂ ਨੇ ਆਪਣੀ ਗੱਡੀ ਅਤੇ ਦੂਜੀ ਆਪਣੇ ਭਰਾ ਦੀ ਗੱਡੀ ਨੰਬਰ ਐੱਚ.ਆਰ. 01 ਏ.ਐੱਮ. 4718 ਦਾ ਫਾਸਟ ਟੈਗ ਬਣਵਾਇਆ। ਇਸ ਲਈ ਨਿਰਧਾਰਤ ਰਸਮਾਂ ਵੀ ਉਨ੍ਹਾਂ ਪੂਰੀਆਂ ਕਰ ਦਿੱਤੀਆਂ। ਉਨ੍ਹਾਂ ਦੋਵਾਂ ਗੱਡੀਆਂ ਦਾ ਨੰਬਰ ਆਪਣੇ ਪੇਟੀਐੱਮ ਅਕਾਊਂਟ ਨਾਲ ਲਿੰਕ ਕਰਵਾ ਦਿੱਤਾ। ਉਹ ਪਟਿਆਲਾ ਲਈ ਟੋਲ ਪਲਾਜ਼ਾ ਤੋਂ ਨਿਕਲ ਗਏ ਪਰ ਹੈਰਾਨੀ ਦੀ ਗੱਲ ਇਹ ਸਾਹਮਣੇ ਆਈ ਕਿ ਉਨ੍ਹਾਂ ਦੀ ਗੱਡੀ ਨੰਬਰ ਐੱਚ.ਆਰ. 01 ਏ.ਪੀ. 8122 ਦਾ ਤਾਂ ਟੋਲ ਟੈਕਸ ਗੱਡੀ 'ਤੇ ਲੱਗੇ ਫਾਸਟ ਟੈਗ ਤੋਂ ਕੱਟ ਲਿਆ ਗਿਆ ਪਰ ਦੂਜੀ ਗੱਡੀ ਨੰਬਰ ਐੱਚ.ਆਰ. 01 ਏ.ਐੱਮ. 4718 ਜੋ ਇਸ ਟੋਲ ਟੈਕਸ ਤੋਂ ਗੁਜ਼ਰੀ ਵੀ ਨਹੀਂ, ਉਸ ਦਾ 35 ਰੁਪਏ ਟੋਲ ਟੈਕਸ ਕੱਟ ਲਿਆ ਗਿਆ। ਇਹ ਗੱਡੀ ਉਸ ਸਮੇਂ ਜ਼ੀਰਕਪੁਰ ਵਿਖੇ ਘਰ ਦੇ ਬਾਹਰ ਖੜ੍ਹੀ ਸੀ, ਨਾ ਤਾਂ ਟੋਲ ਪਲਾਜ਼ਾ ਦਾ ਕੋਈ ਅਧਿਕਾਰੀ ਅਤੇ ਨਾ ਹੀ 'ਤੇ ਬੈਠੇ ਅਫ਼ਸਰ ਇਸ 'ਤੇ ਕੁਝ ਵੀ ਬੋਲਣ ਨੂੰ ਤਿਆਰ ਹੈ। ਪੀੜਤ ਨੇ ਇਸ ਦੀ ਸ਼ਿਕਾਇਤ ਕੇਂਦਰੀ ਰੋਡ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਭੇਜਣ ਦੀ ਗੱਲ ਕਹੀ ਹੈ।


Babita

Content Editor

Related News