ਪਿੰਡ ਪੰਜਵੜ ਵਿਖੇ ਪਖਾਨੇ ਬਣਾਉਣ ਦਾ ਕੰਮ ਕੀਤਾ ਸ਼ੁਰੂ : ਦਲਜੀਤ ਢਿੱਲੋਂ
Sunday, Jan 28, 2018 - 02:14 PM (IST)

ਝਬਾਲ/ਬੀੜ ਸਾਹਿਬ ( ਹਰਬੰਸ ਸਿੰਘ ਲਾਲੂਘੁੰਮਣ, ਬਖਤਾਵਰ, ਭਾਟੀਆ) - ਪੰਜਾਬ ਸਰਕਾਰ ਵੱਲੋਂ ਵਿੱਢੀ ਸਵੱਛ ਭਾਰਤ ਮੁਹਿੰਮ ਤਹਿਤ ਖੁੱਲੇ 'ਚ ਜੰਗਲਪਾਣੀ (ਹਜਾਤ) ਤੋਂ ਮੁਕਤੀ ਲਈ ਹਰ ਲੋੜਵੰਦ ਘਰ 'ਚ ਪਖਾਨੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਹ ਕੰਮ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਅਤੇ ਸਰਪੰਚ ਮੋਨੂੰ ਚੀਮਾ ਦੀ ਅਗਵਾਈ ਹੇਠ ਪਿੰਡ ਪੰਜਵੜ ਕਲਾਂ ਵਿਖੇ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਦਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪਿੰਡ ਵਿਖੇ ਮਿਸ਼ਨ ਸਵੱਛ ਪੰਜਾਬ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਤਰਲੋਚਨ ਸਿੰਘ ਚੱਬਾ ਜੇ. ਈ. ਅਤੇ ਮਾਸਟਰ ਮੋਟੀਵੇਟਰ ਸੁਰਿੰਦਰ ਸਿੰਘ ਦੀ ਦੇਖ ਰੇਖ 'ਚ ਲਾਭਪਾਤਰੀਆਂ ਦੇ ਘਰਾਂ 'ਚ ਪਖਾਨੇ ਬਨਾਉਣ ਦਾ ਕੰਮ ਅਰੰਭ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ ਲਾਭਪਾਤਰੀਆਂ ਦੇ ਘਰਾਂ 'ਚ ਜਲਦ ਪਖਾਨੇ ਬਣਾ ਦਿੱਤੇ ਜਾਣਗੇ। ਦਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸਰਪੰਚ ਸੋਨੂੰ ਚੀਮਾ ਅਤੇ ਸਰਪੰਚ ਮੋਨੂੰ ਚੀਮਾ ਦੀ ਯੋਗ ਅਗਵਾਈ 'ਚ ਉਨ੍ਹਾਂ ਦੇ ਪਿੰਡ ਦੇ ਲੋਕ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਪ੍ਰਾਪਤ ਕਰ ਰਹੇ ਹਨ। ਇਸ ਮੌਕੇ ਪਿੰਡ ਦੇ ਲੋਕ ਵਿਧਾਇਕ ਡਾ. ਅਗਨੀਹੋਤਰੀ ਵੱਲੋਂ ਸਰਕਾਰ ਪਾਸੋਂ ਦਿਵਾਈਆਂ ਜਾ ਰਹੀਆਂ ਸਹੂਲਤਾਂ ਤੋਂ ਸਤੁੰਸ਼ਟ ਹਨ। ਇਸ ਮੌਕੇ ਰਾਣਾ ਸੰਧੂ ਠੱਠਗੜ੍ਹ, ਜਸਪਾਲ ਸਿੰਘ ਮੈਂਬਰ ਪੰਚਾਇਤ, ਸੁਖਦੇਵ ਸਿੰਘ ਪੰਚ, ਗੁਰਚਰਨ ਸਿੰਘ ਪੰਚ ਆਦਿ ਹਾਜ਼ਰ ਸਨ।