ਭਾਰਤੀ ਫ਼ੌਜ ਦੇ ਦੋ ਲੜਾਕੂ ਜਹਾਜ਼ ਹੋਏ ਕ੍ਰੈਸ਼, ਸਿੱਧੂ ਮੂਸੇਵਾਲਾ ਨੇ ਬਣਾਇਆ ਇਕ ਹੋਰ ਰਿਕਾਰਡ, ਪੜ੍ਹੋ TOP 10

Saturday, Jan 28, 2023 - 09:22 PM (IST)

ਭਾਰਤੀ ਫ਼ੌਜ ਦੇ ਦੋ ਲੜਾਕੂ ਜਹਾਜ਼ ਹੋਏ ਕ੍ਰੈਸ਼, ਸਿੱਧੂ ਮੂਸੇਵਾਲਾ ਨੇ ਬਣਾਇਆ ਇਕ ਹੋਰ ਰਿਕਾਰਡ, ਪੜ੍ਹੋ TOP 10

ਜਲੰਧਰ: ਅੱਜ ਭਾਰਤੀ ਹਵਾਈ ਫ਼ੌਜ ਦੇ ਦੋ ਲੜਾਕੂ ਜਹਾਜ਼ ਇਕ ਅਭਿਆਸ ਦੌਰਾਨ ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ’ਚ ਹਾਦਸਾਗ੍ਰਸਤ ਹੋ ਗਏ ਜਿਸ ਵਿਚ ਇਕ ਪਾਇਲਟ ਦੀ ਮੌਤ ਹੋ ਗਈ ਤਾਂ ਉੱਧਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਇਕ ਹੋਰ ਕੀਰਤੀਮਾਨ ਸਥਾਪਤ ਕੀਤਾ ਹੈ। ਪੜ੍ਹੋ ਅੱਜ ਦੀਆਂ 10 ਮੁੱਖ ਖ਼ਬਰਾਂ...

MP: ਮੁਰੈਨਾ ’ਚ ਵੱਡਾ ਹਾਦਸਾ, ਸੁਖੋਈ-30 ਤੇ ਮਿਰਾਜ ਫਾਈਟਰ ਜੈੱਟ ਹੋਏ ਕ੍ਰੈਸ਼, 1 ਪਾਇਲਟ ਦੀ ਮੌਤ ਦੀ ਖਬਰ

ਭਾਰਤੀ ਹਵਾਈ ਫੌਜ ਦੇ ਦੋ ਲੜਾਕੂ ਜਹਾਜ਼ (ਇਕ ਸੁਖੋਈ ਐੱਮ.ਕੇ.ਆਈ. ਅਤੇ ਇਕ ਮਿਰਾਜ-2000) ਸ਼ਨੀਵਾਰ ਨੂੰ ਇਕ ਅਭਿਆਸ ਦੌਰਾਨ ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ’ਚ ਦੁਰਘਟਨਾਗ੍ਰਸਤ ਹੋ ਗਏ, ਜਿਸ ਵਿਚ ਇਕ ਪਾਇਲਟ ਦੀ ਮੌਤ ਹੋ ਗਈ, ਜਦਕਿ ਦੋ ਹੋਰ ਪਾਇਲਟ ਜ਼ਖਮੀ ਹੋ ਗਏ। 

ਸਿੱਧੂ ਮੂਸੇ ਵਾਲਾ ਬਣਿਆ ਯੂਟਿਊਬ ’ਤੇ ਭਾਰਤ ਦਾ ਸਭ ਤੋਂ ਵੱਧ ਸਬਸਕ੍ਰਾਈਬਰਸ ਵਾਲਾ ਆਜ਼ਾਦ ਕਲਾਕਾਰ

ਸਿੱਧੂ ਮੂਸੇ ਵਾਲਾ ਦੇ ਯੂਟਿਊਬ ਚੈਨਲ ਨੇ ਅੱਜ ਵੱਡਾ ਰਿਕਾਰਡ ਬਣਾਇਆ ਹੈ। ਸਿੱਧੂ ਮੂਸੇ ਵਾਲਾ ਦਾ ਯੂਟਿਊਬ ਚੈਨਲ ਭਾਰਤ ਦਾ ਸਭ ਤੋਂ ਵੱਧ ਸਬਸਕ੍ਰਾਈਬਸ ਵਾਲਾ ਆਜ਼ਾਦ ਕਲਾਕਾਰ ਦਾ ਚੈਨਲ ਬਣ ਗਿਆ ਹੈ। ਸਿੱਧੂ ਮੂਸੇ ਵਾਲਾ ਨੇ ਇਸ ਮਾਮਲੇ ’ਚ ਰੈਪਰ ਐਮੀਵੇਅ ਬੰਟਾਈ ਨੂੰ ਪਛਾੜ ਦਿੱਤਾ ਹੈ। ਖ਼ਬਰ ਲਿਖੇ ਜਾਣ ਤਕ ਯੂਟਿਊਬ ’ਤੇ ਸਿੱਧੂ ਮੂਸੇ ਵਾਲਾ ਦੇ 1 ਕਰੋੜ 88 ਲੱਖ 31 ਹਜ਼ਾਰ ਸਬਸਕ੍ਰਾਈਬਰਸ ਸਨ, ਉਥੇ ਐਮੀਵੇਅ ਬੰਟਾਈ ਦੇ 1 ਕਰੋੜ 88 ਲੱਖ 24 ਹਜ਼ਾਰ ਸਬਸਕ੍ਰਾਈਬਰਸ ਹਨ।

ਜਲੰਧਰ ਤੋਂ ਵੱਡੀ ਖ਼ਬਰ: ਸਾਬਕਾ ਕੌਂਸਲਰ ਸੁਸ਼ੀਲ ਕਾਲੀਆ ਵਿੱਕੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਹੋਏ ਵੱਡੇ ਖ਼ੁਲਾਸ

ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਕਾਂਗਰਸ ਪਾਰਟੀ ਦੇ ਸਾਬਕਾ ਕੌਂਸਲਰ ਸੁਸ਼ੀਲ ਕਾਲੀਆ ਵਿੱਕੀ ਨੇ ਅੱਜ ਦੁਪਹਿਰ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਥੇ ਦੱਸਣਯੋਗ ਹੈ ਕਿ ਅੱਜ ਦੁਪਹਿਰ ਨੂੰ ਜ਼ਹਿਰੀਲੀ ਚੀਜ਼ ਨਿਗਲਣ ਪਿੱਛੋਂ ਉਨ੍ਹਾਂ ਨੂੰ ਮੌਕੇ 'ਤੇ ਸੈਕਰਟ ਹਾਰਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। 

ਵੱਡੀ ਖ਼ਬਰ : 'ਕੈਪਟਨ ਅਮਰਿੰਦਰ ਸਿੰਘ' ਹੋਣਗੇ ਮਹਾਰਾਸ਼ਟਰ ਦੇ ਅਗਲੇ ਰਾਜਪਾਲ, ਕੇਂਦਰ ਨੇ ਕੀਤਾ ਤੈਅ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਸ਼ਟਰ ਦਾ ਰਾਜਪਾਲ ਬਣਾਇਆ ਜਾ ਰਿਹਾ ਹੈ। ਹਾਲਾਂਕਿ ਅਜੇ ਇਸ ਦੀ ਅਧਿਕਾਰਿਕ ਨੋਟੀਫਿਕੇਸ਼ਨ ਜਾਰੀ ਨਹੀਂ ਹੋਈ ਹੈ ਪਰ ਸੂਤਰਾਂ ਦੀ ਮੰਨੀਏ ਤਾਂ ਕੇਂਦਰ ਸਰਕਾਰ ਇਹ ਤੈਅ ਕਰ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ 2 ਵਾਰ ਸੰਸਦ ਮੈਂਬਰ ਅਤੇ 2 ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ।

ਸਪੇਨ 'ਚ ਲੁੱਟ ਦਾ ਸ਼ਿਕਾਰ ਹੋਈ ਸਿੱਖ ਔਰਤ, ਰੋ-ਰੋ ਬਿਆਨ ਕੀਤਾ ਦਰਦ, ਕਿਹਾ- ਕਿਤੇ ਨਹੀਂ ਹੋ ਰਹੀ ਸੁਣਵਾਈ (ਵੀਡੀਓ)

ਸਪੇਨ ਦੀ ਰਾਜਧਾਨੀ ਮੈਡਰਿਡ ਦੇ ਸਭ ਤੋਂ ਵੱਕਾਰੀ ਹੋਟਲਾਂ ਵਿੱਚੋਂ ਇੱਕ ਹਿਲਟਨ ਹੋਟਲ, ਮੈਡਰਿਡ ਵਿੱਚ ਲੁਟੇਰਿਆਂ ਵੱਲੋਂ ਕਥਿਤ ਤੌਰ 'ਤੇ ਉਸ ਦਾ ਸਾਰਾ ਸਮਾਨ ਖੋਹਣ ਕਾਰਨ ਇੱਕ ਭਾਰਤੀ ਔਰਤ ਬਿਨਾਂ ਪਾਸਪੋਰਟ ਦੇ ਵਿਦੇਸ਼ ਵਿੱਚ ਫਸ ਗਈ ਹੈ। ਪੀੜਤਾ ਦੀ ਪਛਾਣ ਜਸਮੀਤ ਕੌਰ (49) ਵਾਸੀ ਨੋਇਡਾ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ, ਜੋ ਕਿ ਮੈਡਰਿਡ ਵਿਖੇ ਕਾਰੋਬਾਰੀ ਯਾਤਰਾ 'ਤੇ ਸੀ, ਜਿੱਥੇ ਲੁਟੇਰਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ। 

ਪੁਲਸ ਨੇ ਨਾਕੇ 'ਤੇ ਰੋਕਿਆ ਤਾਂ ਵਿਅਕਤੀ ਨੇ ਚਲਾ ਦਿੱਤੀ ਗੋਲ਼ੀ, ਪੁਲਸ ਨੇ ਜਵਾਬੀ ਫਾਇਰਿੰਗ ਕਰ ਕੀਤਾ ਗ੍ਰਿਫ਼ਤਾਰ

ਥਾਣਾ ਲੋਹੀਆਂ ਦੀ ਪੁਲਸ ਵੱਲੋਂ ਨਾਕੇਬੰਦੀ ਦੌਰਾਨ ਇਕ ਵਿਅਕਤੀ ਨੂੰ ਰੋਕਿਆ ਗਿਆ ਤਾਂ ਵਿਅਕਤੀ ਨੇ ਡੱਬ 'ਚੋਂ ਪਿਸਤੌਲ ਕੱਢ ਕੇ ਪਹਿਲਾਂ ਹਵਾਈ ਫ਼ਾਇਰ ਕੀਤਾ ਤੇ ਫ਼ਿਰ ਪੁਲਸ ਪਾਰਟੀ ਉੱਪਰ ਗੋਲ਼ੀ ਚਲਾ ਦਿੱਤੀ। ਇਸ ਦੌਰਾਨ ਥਾਣਾ ਮੁਖੀ ਅਤੇ ਸਿਪਾਹੀ ਨੂੰ ਫਿਸਲਣ ਕਾਰਨ ਮਾਮੂਲੀ ਸੱਟਾਂ ਲੱਗੀਆਂ। ਪੁਲਸ ਵੱਲੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਉਕਤ ਵਿਅਕਤੀ ਦੇ ਪੈਰ 'ਤੇ ਗੋਲ਼ੀ ਮਾਰ ਕੇ ਉਸ ਨੂੰ ਕਾਬੂ ਕਰ ਲਿਆ ਗਿਆ।

ਪਤੰਗ ਉਡਾ ਰਹੇ ਬੱਚੇ ਲਈ ਕਾਲ ਬਣ ਕੇ ਆਈ ਤੇਜ਼ ਰਫ਼ਤਾਰ ਕਾਰ, ਹੋਈ ਦਰਦਨਾਕ ਮੌਤ

ਫ਼ਰੀਦਕੋਟ ਵਿਚ ਪਤੰਗ ਉਡਾ ਰਹੇ ਇਕ 12 ਸਾਲਾਂ ਦੇ ਬੱਚੇ ਨੂੰ ਤੇਜ਼ ਰਫ਼ਤਾਰ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਹਸਪਤਾਲ ਲਿਜਾਏ ਜਾਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਵੱਲੋਂ ਅਣਪਛਾਤੇ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। 

ਟਰੈਕਟਰ ਚੋਰਾਂ ਨੇ ਮਾਲਕ 'ਤੇ ਚਲਾਈ ਗੋਲ਼ੀ, ਜਵਾਬੀ ਫਾਇਰਿੰਗ ਵਿਚ 1 ਦੀ ਮੌਤ, 2 ਗ੍ਰਿਫ਼ਤਾਰ

ਅੱਜ ਤੜਕੇ ਪਿੰਡ ਫਾਜ਼ਲਵਾਲ ਵਿਚ ਚੋਰ ਗਿਰੋਹ ਵੱਲੋਂ ਟਰੈਕਟਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਦੌਰਾਨ ਜਦ ਟਰੈਕਟਰ ਮਾਲਕ ਮੌਕੇ 'ਤੇ ਪਹੁੰਚਿਆ ਤਾਂ ਚੋਰਾਂ ਨੇ ਉਸ 'ਤੇ ਗੋਲ਼ੀ ਚਲਾ ਦਿੱਤੀ। ਆਪਣਾ ਬਚਾਅ ਕਰਨ ਲਈ ਜਦ ਮਾਲਕ ਨੇ ਵੀ ਗੋਲ਼ੀ ਚਲਾਈ ਤਾਂ ਇਸ ਨਾਲ 1 ਚੋਰ ਦੀ ਮੌਤ ਹੋ ਗਈ। ਪੁਲਸ ਵੱਲੋਂ 2 ਚੋਰਾਂ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਉਨ੍ਹਾਂ ਦੇ 3 ਸਾਥੀ 3 ਟਰੈਕਟਰ ਚੋਰੀ ਕਰ ਕੇ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ। 

ਮਾਣ ਵਾਲੀ ਗੱਲ, ਭਾਰਤੀ-ਅਮਰੀਕੀ ਰਾਜਾ ਚਾਰੀ US ਹਵਾਈ ਫ਼ੌਜ ਦੇ ਬ੍ਰਿਗੇਡੀਅਰ ਜਨਰਲ ਦੇ ਅਹੁਦੇ ਲਈ ਨਾਮਜ਼ਦ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਭਾਰਤੀ-ਅਮਰੀਕੀ ਪੁਲਾੜ ਯਾਤਰੀ ਰਾਜਾ ਜੇ ਚਾਰੀ ਨੂੰ ਹਵਾਈ ਫ਼ੌਜ ਦੇ ਬ੍ਰਿਗੇਡੀਅਰ ਜਨਰਲ ਦੇ ਗ੍ਰੇਡ ਵਿਚ ਨਿਯੁਕਤ ਕਰਨ ਲਈ ਨਾਮਜ਼ਦ ਕੀਤਾ ਹੈ। ਅਮਰੀਕੀ ਰੱਖਿਆ ਵਿਭਾਗ ਦੇ ਅਨੁਸਾਰ, ਬਾਈਡੇਨ ਨੇ ਵੀਰਵਾਰ ਨੂੰ ਏਅਰ ਫੋਰਸ ਦੇ ਕਰਨਲ ਚਾਰੀ (45) ਨੂੰ ਏਅਰ ਫੋਰਸ ਦੇ ਬ੍ਰਿਗੇਡੀਅਰ ਜਨਰਲ ਦੇ ਗ੍ਰੇਡ ਲਈ ਨਿਯੁਕਤ ਕਰਨ ਲਈ ਨਾਮਜ਼ਦ ਕੀਤਾ। 

ਅਮੀਰਾਂ ਦੀ ਸੂਚੀ 'ਚ 7ਵੇਂ ਨੰਬਰ 'ਤੇ ਪਹੁੰਚੇ ਗੌਤਮ ਅਡਾਨੀ, 7 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਪਹੁੰਚੀ ਦੌਲਤ

ਇਕ ਰਿਪੋਰਟ ਨੇ ਨਾ ਸਿਰਫ ਗੌਤਮ ਅਡਾਨੀ ਦੀਆਂ ਕੰਪਨੀਆਂ, ਬੈਂਕਾਂ ਦੇ ਸ਼ੇਅਰਾਂ, ਐਲਆਈਸੀ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ ਹੈ, ਸਗੋਂ ਉਸ ਦੀ ਆਪਣੀ ਦੌਲਤ ਵੀ ਕਾਫੀ ਘਟੀ ਹੈ। ਉਂਝ ਪਿਛਲੇ ਹਫਤੇ ਕੰਪਨੀ ਦੇ ਸ਼ੇਅਰਾਂ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਜਿਸ ਦਾ ਅਸਰ ਉਨ੍ਹਾਂ ਦੀ ਦੌਲਤ 'ਤੇ ਦੇਖਣ ਨੂੰ ਮਿਲਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News