ਅੱਤਵਾਦੀਆਂ ਦੇ ਨਿਸ਼ਾਨੇ ''ਤੇ ਪੰਜਾਬ ਦੀਆਂ ਅਦਾਲਤਾਂ, ਨਾਕੇ ''ਤੇ ਵਾਹਨ ਦੀ ਟੱਕਰ ਨਾਲ ASI ਦੀ ਮੌਤ, ਪੜ੍ਹੋ TOP 10

01/24/2023 9:29:59 PM

ਜਲੰਧਰ: ਅੱਜ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ 'ਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਹੁਣ ਪੰਜਾਬ ਦੀਆਂ ਅਦਾਲਤਾਂ 'ਤੇ ਅੱਤਵਾਦੀ ਹਮਲਾ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਤਾਂ ਉੱਧਰ ਕਪੂਰਥਲਾ ਵਿਚ ਨਾਕੇ 'ਤੇ ਤਾਇਨਾਤ ਏ. ਐੱਸ. ਆਈ. ਨੂੰ ਛੋਟਾ ਹਾਥੀ ਚਾਲਕ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੜ੍ਹੋ ਅੱਜ ਦੀਆਂ 10 ਮੁੱਖ ਖ਼ਬਰਾਂ...

ਵੱਡੀ ਖ਼ਬਰ : ਚੰਡੀਗੜ੍ਹ ਸਮੇਤ ਪੰਜਾਬ ਦੀਆਂ ਅਦਾਲਤਾਂ ਅੱਤਵਾਦੀਆਂ ਦੇ ਨਿਸ਼ਾਨੇ 'ਤੇ, ਸੁਰੱਖਿਆ ਕੀਤੀ ਗਈ ਸਖ਼ਤ

ਜਿੱਥੇ 26 ਜਨਵਰੀ ਦੇ ਮੱਦੇਨਜ਼ਰ ਚੰਡੀਗੜ੍ਹ ਅਤੇ ਪੰਜਾਬ 'ਚ ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ, ਉੱਥੇ ਹੀ ਹੁਣ ਚੰਡੀਗੜ੍ਹ ਅਤੇ ਪੰਜਾਬ ਦੀਆਂ ਅਦਾਲਤਾਂ 'ਤੇ ਅੱਤਵਾਦੀ ਹਮਲਾ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਮੰਗਲਵਾਰ ਨੂੰ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ 'ਚ ਬੰਬ ਦੀ ਸੂਚਨਾ ਮਗਰੋਂ ਇਕ ਸ਼ੱਕੀ ਬੈਗ ਬਰਾਮਦ ਕੀਤਾ ਗਿਆ ਹੈ ਅਤੇ ਇਕ ਚਿੱਠੀ ਵੀ ਸਾਹਮਣੇ ਆਈ ਹੈ।

ਕਪੂਰਥਲਾ ਦੇ ਡੀ. ਸੀ. ਚੌਂਕ ਨੇੜੇ ਵਾਪਰਿਆ ਵੱਡਾ ਹਾਦਸਾ, ਡਿਊਟੀ ਦੇ ਰਹੇ ASI ਦੀ ਤੜਫ਼-ਤੜਫ਼ ਕੇ ਹੋਈ ਮੌਤ

ਕਪੂਰਥਲਾ ਦੇ ਡੀ. ਸੀ. ਚੌਂਕ ਨੇੜੇ ਨਾਕੇ 'ਤੇ ਖੜ੍ਹੇ ਟ੍ਰੈਫਿਕ ਏ. ਐੱਸ. ਆਈ. ਦੇ ਛੋਟੇ ਹਾਥੀ ਦੀ ਲਪੇਟ 'ਚ ਆਉਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਏ. ਐੱਸ. ਆਈ. ਨੇ ਨਾਕੇ 'ਤੇ ਇਕ ਛੋਟੇ ਹਾਥੀ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਰੁਕਣ ਦੀ ਬਜਾਏ ਏ. ਐੱਸ. ਆਈ. ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।

ਮੁੰਬਈ ਤੋਂ ਮੁੱਖ ਮੰਤਰੀ ਮਾਨ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ, ਲੁਧਿਆਣਾ 'ਚ ਲੱਗੇਗਾ TATA ਸਟੀਲ ਦਾ ਪਲਾਂਟ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2 ਦਿਨ ਤੋਂ ਮੁੰਬਈ ਦੌਰੇ 'ਤੇ ਹਨ ਤੇ ਅੱਜ ਮੁੱਖ ਮੰਤਰੀ ਮਾਨ ਮਿਸ਼ਨ ਇੰਵੇਸਟਮੈਂਟ ਤਹਿਤ 'Bombay Stock Exchange' ਪਹੁੰਚੇ। ਦੱਸ ਦੇਈਏ ਕਿ ਭਗਵੰਤ ਮਾਨ ਵੱਲੋਂ ਬੀਤੇ ਦਿਨ ਸਨਅਤਕਾਰਾਂ ਨਾਲ ਵੀ ਪੰਜਾਬ 'ਚ ਉਦਯੋਗ ਨੂੰ ਸਥਾਪਤ ਕਰਨ ਲਈ ਮੀਟਿੰਗ ਕੀਤੀ ਗਈ। ਇਸ ਮੌਕੇ ਗੱਲ ਕਰਦਿਆਂ ਮਾਨ ਨੇ 'Bombay Stock Exchange' ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। 

ਮੂਸੇਵਾਲਾ ਦਾ ਅਗਲਾ ਗੀਤ 2 ਹਫ਼ਤਿਆਂ ਤੱਕ ਹੋਵੇਗਾ ਰਿਲੀਜ਼, ਸਟੀਲ ਬੈਂਗਲਜ਼ ਤੇ ਬੁਰਨਾ ਬੁਆਏ ਨਾਲ ਕੋਲੈਬੋਰੇਸ਼ਨ

ਮਰਹੂਮ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਜੀ ਹਾਂ, ਮੂਸੇਵਾਲਾ ਦਾ ਨਵਾਂ ਗੀਤ ਬਹੁਤ ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ 'ਚ ਮੂਸੇਵਾਲਾ ਦੀ ਬਰਨਾ ਬੁਆਏ ਤੇ ਸਟੀਲ ਬੈਂਗਲਜ਼ ਦੀ ਕੋਲੈਬੋਰੇਸ਼ਨ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਗੀਤ 2 ਹਫ਼ਤਿਆਂ ਬਾਅਦ ਰਿਲੀਜ਼ ਹੋ ਰਿਹਾ ਹੈ। ਇਸੇ ਸਿਲਸਿਲੇ 'ਚ ਕੁੱਝ ਮਹੀਨੇ ਪਹਿਲਾਂ ਮੂਸੇਵਾਲਾ ਦੇ ਮਾਤਾ-ਪਿਤਾ ਇੰਗਲੈਂਡ ਗਏ ਹੋਏ ਸਨ।

ਬਿਜਲੀ ਬੋਰਡ ਦਾ ਜੇ.ਈ. ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, ਖੇਤਾਂ ਤੋਂ ਲੰਘਦੀਆਂ ਤਾਰਾਂ ਹਟਾਉਣ ਲਈ ਲੈ ਰਿਹਾ ਸੀ ਰਿਸ਼ਵਤ

ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਇੱਕ ਜੂਨੀਅਰ ਇੰਜੀਨੀਅਰ (ਜੇ.ਈ.) ਮਨਜੀਤ ਸਿੰਘ ਨੂੰ 2000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਪੰਜਾਬ ਦੇ 5 IPS ਅਧਿਕਾਰੀਆਂ ਨੂੰ ਮਿਲੀ ਤਰੱਕੀ, ਦਿੱਤਾ ਗਿਆ DIG ਰੈਂਕ

ਪੰਜਾਬ ਸਰਕਾਰ ਵੱਲੋਂ 2009 ਬੈਚ ਦੇ ਕੁਝ ਅਧਿਕਾਰੀਆਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਹੁਕਮਾਂ 'ਤੇ 2009 ਬੈਚ ਦੇ 5 ਆਈ.ਪੀ.ਐੱਸ. ਅਧਿਕਾਰੀਆਂ ਨੂੰ ਡੀ.ਆਈ.ਜੀ. ਰੈਂਕ ਵਜੋਂ ਤਰੱਕੀ ਦਿੱਤੀ ਗਈ ਹੈ।

ਨਿਊਜ਼ੀਲੈਂਡ ਤੋਂ ਆਈ ਮੰਦਭਾਗੀ ਖ਼ਬਰ, ਵਰਕ ਵੀਜ਼ੇ 'ਤੇ ਗਏ ਦੋ ਭਾਰਤੀ ਨੌਜਵਾਨਾਂ ਦੀ ਮੌਤ

ਨਿਊਜ਼ੀਲੈਂਡ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਆਕਲੈਂਡ ਦੇ ਪੱਛਮ ਵਿੱਚ ਸਥਿਤ ਪੀਹਾ ਬੀਚ ਦੇ ਸਭ ਤੋਂ ਖਤਰਨਾਕ ਸਥਾਨਾਂ ਵਿੱਚੋਂ ਇੱਕ ਵਿੱਚ ਤੈਰਾਕੀ ਕਰਨ ਦੀ ਕੋਸ਼ਿਸ਼ ਵਿੱਚ ਦੋ ਭਾਰਤੀ ਵਿਅਕਤੀਆਂ ਦੀ ਜਾਨ ਚਲੀ ਗਈ।ਦਿ ਨਿਊਜ਼ੀਲੈਂਡ ਹੇਰਾਲਡ ਦੀ ਰਿਪੋਰਟ ਅਨੁਸਾਰ ਸੌਰੀਨ ਨਯਨਕੁਮਾਰ ਪਟੇਲ (28) ਅਤੇ ਅੰਸ਼ੁਲ ਸ਼ਾਹ (31) ਜੋ ਪਿਛਲੇ ਸਾਲ ਅਹਿਮਦਾਬਾਦ ਤੋਂ ਵਰਕ ਵੀਜ਼ੇ 'ਤੇ ਆਏ ਸਨ, ਨੂੰ ਤੈਰਾਕੀ ਨਹੀਂ ਆਉਂਦੀ ਸੀ। 

ਰਾਜਧਾਨੀ ਦਿੱਲੀ ਸਣੇ ਉੱਤਰ-ਭਾਰਤ ’ਚ ਲੱਗੇ ਭੂਚਾਲ ਦੇ ਤੇਜ਼ ਝਟਕੇ

ਦਿੱਲੀ-ਐੱਨ.ਸੀ.ਆਰ. ’ਚ ਮੰਗਲਵਾਰ ਦੁਪਹਿਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਉੱਤਰ ਪ੍ਰਦੇਸ਼, ਉੱਤਰਾਖੰਡ ’ਚ ਵੀ ਕਈ ਥਾਵਾਂ ’ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ, ਪਿਥੌਰਾਗੜ੍ਹ ਅਤੇ ਅਲਮੋਡਾ ’ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਅਜੇ ਤਕ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ। 

ਚੰਡੀਗੜ੍ਹ 'ਚ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਫਲੋਟਿੰਗ ਸੋਲਰ ਪਾਵਰ ਪਲਾਂਟ ਦੀ ਸ਼ੁਰੂਆਤ

ਯੂ. ਟੀ. ਪ੍ਰਸ਼ਾਸਨ ਨੇ ਚੰਡੀਗੜ੍ਹ ਨੂੰ ਮਾਡਲ ਸੋਲਰ ਸਿਟੀ ਬਣਾਉਣ ਲਈ ਇਕ ਹੋਰ ਕਦਮ ਅੱਗੇ ਵਧਾਇਆ ਹੈ। ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸੋਮਵਾਰ ਨੂੰ ਸੈਕਟਰ-39 ਸਥਿਤ ਵਾਟਰ ਵਰਕਸ 2000 ਕੇ. ਡਬਲਿਊ. ਪੀ. ਅਤੇ ਧਨਾਸ ਝੀਲ 'ਚ ਫੁਹਾਰੇ ਦੀ ਸਹੂਲਤ ਦੇ ਨਾਲ 500 ਕੇ. ਡਬਲਿਊ. ਪੀ. ਦੇ ਸੋਲਰ ਪਾਵਰ ਪਲਾਂਟ ਦਾ ਉਦਘਾਟਨ ਕੀਤਾ। 

ਸਾਊਥ ਅਦਾਕਾਰ ਸੁਧੀਰ ਵਰਮਾ ਨੇ ਕੀਤੀ ਖ਼ੁਦਕੁਸ਼ੀ, ਨਹੀਂ ਪਤਾ ਲੱਗਾ ਮੌਤ ਦਾ ਅਸਲ ਕਾਰਨ

ਊਥ ਫ਼ਿਲਮ ਇੰਡਸਟਰੀ ਦੇ ਅਦਾਕਾਰ ਸੁਧੀਰ ਵਰਮਾ ਨੇ ਖ਼ੁਦਕੁਸ਼ੀ ਕਰ ਲਈ ਹੈ। ਅਦਾਕਾਰ ਨੇ 23 ਜਨਵਰੀ ਨੂੰ ਵਿਸ਼ਾਖਾਪਟਨਮ ਸਥਿਤ ਆਪਣੇ ਘਰ 'ਚ ਖੁਦਕੁਸ਼ੀ ਕਰ ਲਈ। ਟਾਲੀਵੁੱਡ ਅਦਾਕਾਰ ਦੇ ਦਿਹਾਂਤ 'ਤੇ ਪੂਰੀ ਦੱਖਣ ਫ਼ਿਲਮ ਇੰਡਸਟਰੀ ਸਦਮੇ 'ਚ ਹੈ। ਅਦਾਕਾਰ ਸੁਧਾਕਰ, ਜੋ ਕਿ ਸੁਧੀਰ ਵਰਮਾ ਦੇ ਸਹਿ-ਕਲਾਕਾਰ ਸਨ, ਨੇ ਸੋਸ਼ਲ ਮੀਡੀਆ ਰਾਹੀਂ ਅਦਾਕਾਰ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News