ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

Wednesday, Jun 01, 2022 - 09:34 PM (IST)

ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਜਲੰਧਰ : ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਜਲਪ੍ਰਵਾਹ ਕਰ ਦਿੱਤੀਆਂ ਗਈਆਂ। ਉਥੇ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੁਰਖ਼ੀਆਂ ’ਚ ਆਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਬੁੱਧਵਾਰ ਨੂੰ ਦਿੱਲੀ ਹਾਈ ਕੋਰਟ ’ਚ ਦਾਇਰ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ। ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ-

ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਹੁਣ ਨਵੀਂ SIT ਦੇ ਹਵਾਲੇ, DGP ਨੇ ਆਈ. ਜੀ. ਜਸਕਰਨ ਸਿੰਘ ਨੂੰ ਸੌਂਪੀ ਕਮਾਨ
ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਨੂੰ ਹੋਰ ਤੇਜ਼ ਕਰਨ ਲਈ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਪੰਜਾਬ ਵੀ.ਕੇ. ਭਾਵਰਾ ਨੇ ਅੱਜ ਏ.ਡੀ.ਜੀ.ਪੀ. ਐਂਟੀ-ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੂੰ ਮਜ਼ਬੂਤ ਅਤੇ ਪੁਨਰਗਠਿਤ ਕੀਤਾ।

ਸ੍ਰੀ ਕੀਰਤਪੁਰ ਸਾਹਿਬ ਵਿਖੇ ਜਲਪ੍ਰਵਾਹ ਕੀਤੀਆਂ ਸਿੱਧੂ ਮੂਸੇ ਵਾਲਾ ਦੀਆਂ ਅਸਥੀਆਂ, 8 ਜੂਨ ਨੂੰ ਹੋਵੇਗੀ ਅੰਤਿਮ ਅਰਦਾਸ
ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀਆਂ ਅਸਥੀਆਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਜਲਪ੍ਰਵਾਹ ਕਰ ਦਿੱਤੀਆਂ ਗਈਆਂ ਹਨ। ਇਸ ਦੀ ਵੀਡੀਓ ਸਾਹਮਣੇ ਆਈ ਹੈ।

ਐਨਕਾਊਂਟਰ ਦੇ ਡਰੋਂ ਲਾਰੈਂਸ ਬਿਸ਼ਨੋਈ ਨੇ ਦਿੱਲੀ ਹਾਈ ਕੋਰਟ ’ਚ ਦਾਇਰ ਪਟੀਸ਼ਨ ਲਈ ਵਾਪਸ
ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਸੁਰਖ਼ੀਆਂ ’ਚ ਆਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਬੁੱਧਵਾਰ ਨੂੰ ਦਿੱਲੀ ਹਾਈ ਕੋਰਟ ’ਚ ਦਾਇਰ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ।

ਮਾਨਸਾ ਦੇ ਐੱਸ. ਐੱਸ. ਪੀ. ਦਾ ਵੱਡਾ ਬਿਆਨ, ਬਹੁਤ ਜਲਦ ਲਾਰੈਂਸ ਬਿਸ਼ਨੋਈ ਨੂੰ ਰਿਮਾਂਡ ’ਤੇ ਲਵੇਗੀ ਪੰਜਾਬ ਪੁਲਸ
ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਤਿਹਾੜ ਜੇਲ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲਿਆਉਣ ਦੀ ਤਿਆਰੀ ਹੋ ਰਹੀ ਹੈ। ਮਾਨਸਾ ਦੇ ਐੱਸ. ਐੱਸ. ਪੀ. ਗੌਰਵ ਤੁਰਾ ਦਾ ਵੱਡਾ ਬਿਆਨ ਆਇਆ ਹੈ।

ਲੁਧਿਆਣਾ ਟੋਲ ਪਲਾਜ਼ਾ ’ਤੇ ਹੋਈ ਬੱਸ ਲੁੱਟ ਦੇ ਮਾਮਲੇ ’ਚ ਆਇਆ ਟਵਿਸਟ, ਕਮਿਸ਼ਨਰ ਬੋਲੇ, ਕੋਈ ਲੁੱਟ ਨਹੀਂ ਹੋਈ
ਲੁਧਿਆਣਾ ਵਿਖੇ ਟੋਲ ਪਲਾਜ਼ਾ ਨੇੜੇ ਬੁੱਧਵਾਰ ਸਵੇਰੇ ਹੋਈ ਪੀ. ਆਰ. ਟੀ. ਸੀ. ਦੀ ਬੱਸ ਲੁੱਟ ਦੇ ਮਾਮਲੇ ’ਚ ਉਸ ਵੇਲੇ ਟਵਿੱਸਟ ਆ ਗਿਆ ਜਦੋਂ ਲੁੱਟ ਦੀ ਵਾਰਦਾਤ ਨੂੰ ਪੁਲਸ ਕਮਿਸ਼ਨਰ ਨੇ ਖਾਰਜ ਕਰ ਦਿੱਤਾ।

ਸਿੱਧੂ ਮੂਸੇਵਾਲਾ ਕਤਲ ਸਣੇ ਪੰਜਾਬ ਦੇ ਵਿਗੜ ਰਹੇ ਮਾਹੌਲ ’ਤੇ ਕੀ ਬੋਲੇ ਸੁਖਬੀਰ ਬਾਦਲ
ਪੰਜਾਬ ਵਿਚ ਲਗਾਤਾਰ ਹੋ ਰਹੀਆਂ ਵਾਰਦਾਤਾਂ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਗਵੰਤ ਮਾਨ ਸਰਕਾਰ ’ਤੇ ਸਵਾਲ ਚੁੱਕੇ ਹਨ। ਸੁਖਬੀਰ ਨੇ ਕਿਹਾ ਹੈ ਕਿ ਪਹਿਲਾਂ ਪੁਲਸ ਇੰਟੈਲੀਜੈਂਸ ਹੈੱਡਕੁਆਰਟਰ ਮੋਹਾਲੀ ਵਿਖੇ ਆਰ. ਪੀ. ਜੀ. ਬੰਬ ਧਮਾਕਾ, ਫ਼ਿਰ ਪਟਿਆਲਾ ਵਿਖੇ ਦੋ ਭਾਈਚਾਰਿਆਂ ’ਚ ਟਕਰਾਅ, ਦੋ ਦਿਨ ਪਹਿਲਾਂ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ ਦਾ ਗੋਲ਼ੀਆਂ ਮਾਰ ਕੇ ਦਿਨ-ਦਿਹਾੜੇ ਕਤਲ ਅਤੇ ਅੱਜ ਲੁਧਿਆਣਾ ਨੇੜੇ 3 ਲੁਟੇਰਿਆਂ ਵੱਲੋਂ ਬੰਦੂਕ ਦੀ ਨੋਕ ’ਤੇ ਸਵਾਰੀਆਂ ਨਾਲ ਭਰੀ ਬੱਸ ਦੇ ਕੰਡਕਟਰ ਦੀ ਲੁੱਟ। ਅਜਿਹੀਆਂ ਘਟਨਾਵਾਂ ਅਮਨ-ਕਾਨੂੰਨ ਦੇ ਮੂੰਹ ’ਤੇ ਚਪੇੜ ਮਾਰਦੀਆਂ ਹਨ।

ਪੰਜਾਬ ਸਰਕਾਰ ਵੱਲੋਂ ਕਾਗਜ਼ੀ ਸਟੈਂਪ ਪੇਪਰਾਂ ਦਾ ਖ਼ਾਤਮਾ, ਈ-ਸਟੈਂਪ ਸਹੂਲਤ ਦੀ ਸ਼ੁਰੂਆਤ
ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਦੇ ਕੰਮਕਾਜ ਵਿੱਚ ਹੋਰ ਕੁਸ਼ਲਤਾ ਲਿਆਉਣ ਅਤੇ ਮਾਲੀਏ ਨੂੰ ਲੱਗਦੇ ਖੋਰੇ ਨੂੰ ਰੋਕਣ ਲਈ ਅਹਿਮ ਫ਼ੈਸਲਾ ਲੈਂਦਿਆਂ ਕਾਗ਼ਜ਼ੀ ਰੂਪ ਵਿੱਚ ਮਿਲਦੇ ਸਟੈਂਪ ਪੇਪਰ ਨੂੰ ਖ਼ਤਮ ਕਰ ਦਿੱਤਾ ਗਿਆ ਹੈ।

ਮੂਸੇਵਾਲਾ ਕਤਲ ਮਾਮਲੇ 'ਚ ਪੰਜਾਬ ਕਾਂਗਰਸ ਦਾ ਵਫ਼ਦ ਰਾਜਪਾਲ ਨੂੰ ਮਿਲਿਆ, ਸਰਕਾਰ 'ਤੇ ਚੁੱਕੇ ਸਵਾਲ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਪੰਜਾਬ ਕਾਂਗਰਸ ਦੇ ਵਫ਼ਦ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ 'ਚ ਬੁੱਧਵਾਰ ਨੂੰ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਦੱਸਿਆ ਕਿ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਜਾਂਚ ਐੱਨ. ਆਈ. ਏ. ਤੋਂ ਕਰਵਾਉਣ ਦੀ ਮੰਗ ਕੀਤੀ ਹੈ।

ਮੂਸੇਵਾਲਾ ਕਤਲਕਾਂਡ ਮਗਰੋਂ  ਸੈਲੀਬ੍ਰਿਟੀਜ਼ ਨੂੰ ਸੁਰੱਖਿਆ ਦੇਣ ਦੀ ਤਿਆਰੀ 'ਚ ਪੰਜਾਬ ਸਰਕਾਰ
ਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਪੰਜਾਬ ਸਰਕਾਰ ਡੈਮੇਜ ਕੰਟਰੋਲ 'ਚ ਜੁਟ ਗਈ ਹੈ। ਸਰਕਾਰ ਵੱਲੋਂ ਕਈ ਸੈਲੀਬ੍ਰਿਟੀਜ਼ ਨੂੰ ਸੁਰੱਖਿਆ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਤਰਾਂ ਦੇ ਮੁਤਾਬਕ ਸਰਕਾਰ ਨੇ ਇੰਟੈਲੀਜੈਂਸ ਅਤੇ ਸਕਿਓਰਿਟੀ ਵਿੰਗ ਤੋਂ ਸੁਰੱਖਿਆ ਦਾ ਫਿਰ ਰਿਵਿਊ ਕਰਵਾਇਆ ਹੈ।

ਪੰਜਾਬ ਦੇ ਆੜ੍ਹਤੀ 10 ਜੂਨ ਤੋਂ ਕਰਨਗੇ ਸੜਕਾਂ ਜਾਮ, ਮੰਡੀਆਂ ਅੱਜ ਤੋਂ ਹੀ ਬੰਦ
ਪੰਜਾਬ ਭਰ ਦੇ ਕਰੀਬ ਢਾਈ ਲੱਖ ਆੜ੍ਹਤੀ ਪਰਿਵਾਰ ਅਤੇ ਉਨ੍ਹਾਂ ਦੇ ਕਰਮਚਾਰੀ 10 ਜੂਨ ਨੂੰ ਪੰਜਾਬ ਦੀਆਂ ਸੜਕਾਂ ਜਾਮ ਕਰਨਗੇ| ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਸਿੱਧੀ ਖ਼ਰੀਦ ਕਰਨ ਦੇ ਵਿਰੋਧ ਵਿਚ ਉਤਰੇ ਆੜ੍ਹਤੀਆਂ ਦਾ ਦੋਸ਼ ਹੈ ਕਿ ਜਿਸ ਤਰ੍ਹਾਂ ਕੇਂਦਰ ਦੇ ਤਿੰਨ ਖੇਤੀ ਕਾਨੂੰਨ ਮੰਡੀਆਂ ਨੂੰ ਖ਼ਤਮ ਕਰਨ ਵਾਲੇ ਸਨ, ਉਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਖ਼ਰੀਦ ਸਹਿਕਾਰੀ ਸਭਾਵਾਂ ਰਾਹੀ ਕਰਨ ਦੇ ਫ਼ੈਸਲੇ ਨਾਲ ਮੰਡੀਆਂ ਖ਼ਤਮ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

ਹੁਣ ਨੀਰਜ ਬਵਾਨਾ ਗੈਂਗ ਦਾ ਐਲਾਨ, 2 ਦਿਨਾਂ 'ਚ ਲਵਾਂਗੇ 'ਸਿੱਧੂ ਮੂਸੇਵਾਲਾ' ਦੇ ਕਤਲ ਦਾ ਬਦਲਾ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਇਕ ਵਾਰ ਮੁੜ ਪੰਜਾਬ 'ਚ ਗੈਂਗਵਾਰ ਸ਼ੁਰੂ ਹੋਣ ਦਾ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ। ਵਿੱਕੀ ਗੌਂਡਰ ਤੇ ਦਵਿੰਦਰ ਬੰਬੀਹਾ ਗੈਂਗ ਤੋਂ ਬਾਅਦ ਨੀਰਜ ਬਵਾਨਾ ਗੈਂਗ ਵੀ ਮੈਦਾਨ 'ਚ ਆ ਗਿਆ ਹੈ।

‘ਆਪ’ ਵਿਧਾਇਕ ਦੀ ਬੇਕਾਬੂ ਹੋਈ ਤੇਜ਼ ਰਫ਼ਤਾਰ ਗੱਡੀ ਨੇ ਦੋ ਕਾਰਾਂ ਨੂੰ ਮਾਰੀ ਟੱਕਰ, ਉੱਡੇ ਪਰਖੱਚੇ (ਤਸਵੀਰਾਂ)
ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਤੋਂ ‘ਆਪ’ ਦੇ ਵਿਧਾਇਕ ਡਾ.ਜਸਵੀਰ ਸਿੰਘ ਦੀ ਨਿੱਜੀ ਗੱਡੀ ਦੇ ਢਿੱਲਵਾਂ ਨੇੜੇ ਵਾਪਰੇ ਸੜਕ ਹਾਦਸੇ ’ਚ ਹਾਸਦਾਗ੍ਰਸਤ ਹੋਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਦੌਰਾਨ ‘ਆਪ’ ਵਿਧਾਇਕ ਵਾਲ-ਵਾਲ ਬਚ ਗਏ।


author

Mukesh

Content Editor

Related News