ਅੱਜ ਮਨਾਇਆ ਜਾਵੇਗਾ ਦੁਸਹਿਰਾ ਦਾ ਤਿਉਹਾਰ (ਪੜ੍ਹੋ 19 ਅਕਤੂਬਰ ਦੀਆਂ ਖਾਸ ਖਬਰਾਂ)

Thursday, Oct 18, 2018 - 10:28 PM (IST)

ਅੱਜ ਮਨਾਇਆ ਜਾਵੇਗਾ ਦੁਸਹਿਰਾ ਦਾ ਤਿਉਹਾਰ (ਪੜ੍ਹੋ 19 ਅਕਤੂਬਰ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ—ਅੱਜ ਨੂੰ ਦੁਸਹਿਰਾ ਦੇ ਤਿਉਹਾਰ ਮਨਾਇਆ ਜਾਵੇਗਾ। ਅੱਜ ਦੁਸਹਿਰਾ ਤਿਉਹਾਰ ਰਾਵਨ ਸਾੜਨ ਦਾ ਸ਼ੁੱਭ ਸਮਾਂ ਦਸ਼ਮੀ ਤਰੀਕ ਦੀ ਸ਼ੁਰੂਆਤ 18 ਅਕਤੂਬਰ 3 ਵਜਕੇ 28 ਮਿੰਟ ਤੋਂ ਸ਼ੁਰੂ ਹੋ ਕੇ 19 ਅਕਤੂਬਰ 5 ਵਜਕੇ 57 ਮਿੰਟ ਤਕ ਰਹੇਗਾ। ਰਾਵਨ ਸਾੜਨ ਦਾ ਸ਼ੁੱਭ ਸਮਾਂ 1:58 ਵਜੇ ਤੋਂ ਸ਼ਾਮ 14:43 ਵਜੇ ਤਕ ਹੈ।


ਪੰਜਾਬ ਕੈਬਿਨੇਟ -ਅੱਜ ਪਟਿਆਲਾ ਵਿਖੇ ਵਿਸ਼ਾਲ ਰੋਸ ਮਾਰਚ


ਗਜ਼ਟਿਡ ਅਤੇ ਨਾਨ-ਗਜ਼ਟਿਡ ਐੱਸ. ਸੀ. ਬੀ. ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਦੇ ਸੂਬਾ ਚੇਅਰਮੈਨ ਜਸਬੀਰ ਸਿੰਘ ਪਾਲ, ਸੂਬਾ ਪ੍ਰਧਾਨ ਬਲਰਾਜ ਕੁਮਾਰ ਦੇ ਦਿਸ਼ਾ-ਨਿਰਦੇਸ਼ ਹੇਠ ਇਕ ਵਿਸ਼ਾਲ ਰੋਸ ਮਾਰਚ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਲੈਕਚਰਾਰ ਬਲਜੀਤ ਸਿੰਘ ਦੀ ਅਗਵਾਈ ਵਿਚ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੀ ਐੱਸ. ਐੱਸ. ਏ. ਰਮਸਾ ਅਧਿਆਪਕਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਲੈਕਚਰਾਰ ਬਲਜੀਤ ਸਿੰਘ ਨੇ ਦੱਸਿਆ ਕਿ ਫੈਡਰੇਸ਼ਨ ਵੱਲੋਂ ਇਨ੍ਹਾਂ ਅਧਿਆਪਕਾਂ ਦੇ ਸਮਰਥਨ 'ਚ 19 ਅਕਤੂਬਰ ਨੂੰ ਪਟਿਆਲਾ ਵਿਖੇ ਵਿਸ਼ਾਲ ਰੋਸ ਮਾਰਚ ਕਰਦਿਆਂ ਸਾਥੀਆਂ ਦਾ ਹੌਸਲਾ ਵਧਾਇਆ ਜਾਵੇਗਾ।

ਰਾਸ਼ਟਰਪਤੀ ਸਮੇਤ ਦੁਸਹਿਰਾ ਮਨਾਉਣਗੇ ਪ੍ਰਧਾਨ ਮੰਤਰੀ


ਦੇਸ਼ 'ਚ ਦੁਰਗਾ ਪੂਜਾ ਦਾ ਤਿਉਹਾਰ ਧੂਮਧਾਮ ਨਾਲ ਮਨਾਏ ਜਾਣ ਤੋਂ ਬਾਅਦ ਸ਼ੁਕਰਵਾਰ ਨੂੰ ਵਿਜੇਦਸ਼ਮੀ ਮਨਾਈ ਜਾਵੇਗੀ। ਇਸ ਮੌਕੇ 'ਤੇ ਬੁਰਾਈ ਦੇ ਪ੍ਰਤੀਕ ਰਾਵਨ ਨੂੰ ਸਾੜਿਆ ਜਾਵੇਗਾ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਦੁਸਹਿਰਾ ਮਨਾਉਣਗੇ।

ਬਾਦਲ ਅੱਜ ਬੁਢਲਾਡਾ 'ਚ


ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ 19 ਅਕਤੂਬਰ ਨੂੰ ਪ੍ਰੀਤ ਪੈਲੇਸ ਬੁਢਲਾਡਾ ਵਿਖੇ ਪਾਰਟੀ ਮੀਟਿੰਗ ਨੂੰ ਸੰਬੋਧਨ ਕਰਨਗੇ। ਜਿਸ ਦੌਰਾਨ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਜਿੱਤੇ ਮੈਂਬਰਾਂ ਨੂੰ ਸਨਮਾਨਤ ਕੀਤਾ ਜਾਵੇਗਾ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਦਿਹਾਤੀ ਗੁਰਮੇਲ ਸਿੰਘ ਫਫੜੇ ਭਾਈਕੇ, ਜ਼ਿਲਾ ਪ੍ਰਧਾਨ ਸ਼ਹਿਰੀ ਪ੍ਰੇਮ ਅਰੋੜਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬੁਢਲਾਡਾ ਦੇ ਇੰਚਾਰਜ ਡਾ. ਨਿਸ਼ਾਨ ਸਿੰਘ ਹਾਕਮਵਾਲਾ ਨੇ ਦਿੱਤੀ।


ਖੇਡ
ਅੱਜ ਹੋਣ ਵਾਲੇ ਮੁਕਾਬਲੇ


ਕ੍ਰਿਕਟ : ਪਾਕਿ ਬਨਾਮ ਆਸਟਰੇਲੀਆ (ਦੂਜਾ ਟੈਸਟ, ਚੌਥਾ ਦਿਨ)
ਕਬੱਡੀ : ਪਟਨਾ ਪਾਈਰੇਟਸ ਬਨਾਮ ਤੇਲਗੂ ਟਾਈਟਨਸ
ਕਬੱਡੀ : ਪੁਨੇਰੀ ਪਲਟਨ ਬਨਾਮ ਜੈਪੁਰ ਪਿੰਕ ਪੈਂਥਰਸ


Related News