ਪੰਜਾਬ ’ਚ ਕਿਸਾਨ ਅੰਦੋਲਨ ਹੋਇਆ ਤੇਜ਼, ਕੈਨੇਡਾ ’ਚ ਇਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ, ਪੜ੍ਹੋ Top 10

Saturday, Oct 15, 2022 - 11:54 PM (IST)

ਪੰਜਾਬ ’ਚ ਕਿਸਾਨ ਅੰਦੋਲਨ ਹੋਇਆ ਤੇਜ਼, ਕੈਨੇਡਾ ’ਚ ਇਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ, ਪੜ੍ਹੋ Top 10

ਜਲੰਧਰ (ਬਿਊਰੋ) : ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਕਿਸਾਨ ਅੰਦੋਲਨ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਵੱਲੋਂ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਅਣਮਿਥੇ ਸਮੇਂ ਦਾ ਪੱਕਾ ਮੋਰਚਾ ਮੁੱਖ ਮੰਤਰੀ ਮਾਨ ਦੀ ਕੋਠੀ ਸਾਹਮਣੇ ਪਟਿਆਲਾ ਰੋਡ ’ਤੇ 6ਵੇਂ ਦਿਨ ਵੀ ਉਤਸ਼ਾਹ ਨਾਲ ਜਾਰੀ ਰਿਹਾ। ਉੱਥੇ ਹੀ ਕੈਨੇਡਾ ਦੇ ਸ਼ਹਿਰ ਬਰੈਂਪਟਨ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਨਕੋਦਰ ਦੇ ਰਹਿਣ ਵਾਲੇ 22 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਨਕੋਦਰ ਦੇ ਮੁਹੱਲਾ ਸੁੰਦਰ ਨਗਰ ਦੇ ਰਹਿਣ ਵਾਲੇ ਨੌਜਵਾਨ ਜਤਿਨ ਪੁਰੀ (22) ਪੁੱਤਰ ਸੁਰੇਸ਼ ਪੁਰੀ ਦੀ ਮੌਤ ਹੋ ਗਈ। ਪੜ੍ਹੋ ਅੱਜ ਦੀਆਂ Top-10 ਖ਼ਬਰਾਂ

ਪੰਜਾਬ 'ਚ ਕਿਸਾਨ ਅੰਦੋਲਨ ਤੇਜ਼, ਅੱਜ ਕਰਨਗੇ ਲਲਕਾਰ ਰੈਲੀ

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਇੱਥੇ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਅਣਮਿਥੇ ਸਮੇਂ ਦਾ ਪੱਕਾ ਮੋਰਚਾ ਮੁੱਖ ਮੰਤਰੀ ਮਾਨ ਦੀ ਕੋਠੀ ਸਾਹਮਣੇ ਪਟਿਆਲਾ ਰੋਡ ’ਤੇ 6ਵੇਂ ਦਿਨ ਵੀ ਉਤਸ਼ਾਹ ਨਾਲ ਜਾਰੀ ਰਿਹਾ। ਇਸ ’ਚ ਸੈਂਕੜੇ ਔਰਤਾਂ ਸਮੇਤ ਪੰਜਾਬ ਭਰ ਤੋਂ ਹਜ਼ਾਰਾਂ ਕਿਸਾਨ ਤੇ ਮਜ਼ਦੂਰ ਨੌਜਵਾਨ ਸ਼ਾਮਲ ਹੋਏ। 

ਕੈਨੇਡਾ ਤੋਂ ਮੰਦਭਾਗੀ ਖ਼ਬਰ: ਨਕੋਦਰ ਦੇ 22 ਸਾਲਾ ਨੌਜਵਾਨ ਦੀ ਮੌਤ, ਜਨਮ ਦਿਨ ਦਾ ਤੋਹਫ਼ਾ ਉਡੀਕਦੀ ਰਹੀ ਭੈਣ

ਕੈਨੇਡਾ ਦੇ ਸ਼ਹਿਰ ਬਰੈਂਪਟਨ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਨਕੋਦਰ ਦੇ ਰਹਿਣ ਵਾਲੇ 22 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਨਕੋਦਰ ਦੇ ਮੁਹੱਲਾ ਸੁੰਦਰ ਨਗਰ ਦੇ ਰਹਿਣ ਵਾਲੇ ਨੌਜਵਾਨ ਜਤਿਨ ਪੁਰੀ (22) ਪੁੱਤਰ ਸੁਰੇਸ਼ ਪੁਰੀ ਦੀ ਮੌਤ ਹੋ ਗਈ।

ਪਰਾਲੀ ਨੂੰ ਲਾਈ ਅੱਗ ’ਚੋਂ ਨਿਕਲੇ ਧੂੰਏਂ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਦੀ ਗਈ ਜਾਨ

ਪਰਾਲੀ ਨੂੰ ਲੱਗੀ ਅੱਗ ’ਚੋਂ ਨਿਕਲੇ ਧੂੰਏਂ ਨਾਲ ਅੱਜ ਪਿੰਡ ਮੀਰਪੁਰ ਸੈਦਾਂ ਵਿਖੇ ਮੋਟਰਸਾਈਕਲ ਤੇ ਐਕਟਿਵਾ ਦੀ ਆਹਮੋ-ਸਾਹਮਣੀ ਹੋਈ ਟੱਕਰ ’ਚ ਮੋਟਰਸਾਈਕਲ ਤੇ ਐਕਟਿਵਾ ਚਾਲਕ ਦੋਵਾਂ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। 

ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਜਿੱਤਿਆ ਮਹਿਲਾ ਏਸ਼ੀਆ ਕੱਪ 2022 ਦਾ ਖ਼ਿਤਾਬ, ਬਣਿਆ 7ਵੀਂ ਵਾਰ ਚੈਂਪੀਅਨ

ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸਮ੍ਰਿਤੀ ਮੰਧਾਨਾ ਦੇ ਧਮਾਕੇਦਾਰ ਅਰਧ ਸੈਂਕੜੇ (ਅਜੇਤੂ 51) ਦੀ ਬਦੌਲਤ ਭਾਰਤ ਨੇ ਸ਼ਨੀਵਾਰ ਨੂੰ ਮਹਿਲਾ ਏਸ਼ੀਆ ਕੱਪ 2022 ਦੇ ਫਾਈਨਲ ਵਿੱਚ ਸ਼੍ਰੀਲੰਕਾ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ।

ਵਿਰਾਟ ਦੇ ਫੈਨ ਨੇ ਰੋਹਿਤ ਸ਼ਰਮਾ ਦੇ ਫੈਨ ਦਾ ਕੀਤਾ ਕਤਲ, ਟਵਿੱਟਰ 'ਤੇ ਟਰੈਂਡ ਹੋਇਆ Arrest Kohli

ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਟੀਮ ਨਾਲ ਇੰਨੀਂ ਦਿਨੀਂ ਆਸਟ੍ਰੇਲੀਆ ਦੌਰੇ 'ਤੇ ਹਨ। ਇਸ ਵਿਚ ਸੋਸ਼ਲ ਮੀਡੀਆ 'ਤੇ ਕੁਝ ਅਜਿਹਾ ਟਰੈਂਡ ਕਰ ਰਿਹਾ ਹੈ, ਜਿਸ ਨਾਲ ਸਾਰੇ ਹੈਰਾਨ ਹਨ। ਇਸ ਸਮੇਂ ਟਵਿੱਟਰ 'ਤੇ ਅਰੈਸਟ ਕੋਹਲੀ (#ArrestKohli) ਟਰੈਂਡ ਕਰ ਰਿਹਾ ਹੈ। ਦਰਅਸਲ ਹਾਲ ਹੀ 'ਚ ਤਾਮਿਲਨਾਡੂ 'ਚ ਵਿਰਾਟ ਕੋਹਲੀ ਦੇ ਇਕ ਫੈਨ ਨੇ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ ਸੀ।

ਬਠਿੰਡਾ ਮਗਰੋਂ ਗੁਰਦਾਸਪੁਰ ਦੇ ਇਸ ਕਸਬੇ ਦੀਆਂ ਹੱਦਾਂ ’ਤੇ ਲੱਗੇ ਨਸ਼ੇ ਸੰਬੰਧੀ ਬੋਰਡ, ਕਿਹਾ ਬਣਾਵਾਂਗੇ 'ਬੰਦੇ ਦਾ ਪੁੱਤ’

ਅੱਜ ਦੇ ਸਮੇਂ ’ਚ ਸ਼ਰੇਆਮ ਵਿੱਕ ਰਿਹਾ ਚਿੱਟੇ ਦਾ ਨਸ਼ਾ ਸਰਕਾਰਾਂ ਅਤੇ ਜਨਤਾ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਨਸ਼ੇ ਤੋਂ ਪਰੇਸ਼ਾਨ ਹੋ ਕੇ ਇਤਿਹਾਸਿਕ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਲੋਕਾਂ ਅਤੇ ਨਗਰ ਕੌਂਸਲ ਨੇ ਮਿਲਕੇ ਕਸਬੇ ਨੂੰ ਲਗਦੀਆਂ ਤਿੰਨ ਹੱਦਾਂ ਅਤੇ ਕਸਬੇ ਦੇ ਅੰਦਰ ਨਸ਼ੇ ਨੂੰ ਲੈ ਕੇ ਬੋਰਡ ਲਗਾ ਦਿੱਤੇ ਹਨ। ਲਗਾਏ ਗਏ ਬੋਰਡ ’ਤੇ ਉਨ੍ਹਾਂ ਨੇ ਲਿਖਿਆ ਹੈ ਕਿ ਕਸਬੇ ਦੇ ਅੰਦਰ ਜੇਕਰ ਕੋਈ ਚਿੱਟਾ, ਸਮੈਕ ਅਤੇ ਦੂਸਰੇ ਹੋਰ ਨਸ਼ੇ ਵੇਚਦਾ ਫੜਿਆ ਗਿਆ, ਉਹ ਆਪਣੇ ਆਪ ਦਾ ਖੁਦ ਜ਼ਿੰਮੇਦਾਰ ਹੋਵੇਗਾ।

ਵੱਡੀ ਖ਼ਬਰ : ਰਾਮ ਰਹੀਮ ਨੂੰ ਮਿਲੀ 40 ਦਿਨ ਦੀ ਪੈਰੋਲ

ਹਰਿਆਣਾ ਦੀ ਸੁਨਾਰੀਆ ਜੇਲ੍ਹ 'ਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ 40 ਦਿਨ ਦੀ ਪੈਰੋਲ ਅਰਜ਼ੀ ਸਵੀਕਾਰ ਕਰ ਲਈ ਗਈ ਹੈ। ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਕਦਮ ਆਦਮਪੁਰ ਵਿਧਾਨ ਸਭਾ ਜ਼ਿਮਨੀ ਚੋਣ ਤੋਂ ਠੀਕ ਪਹਿਲਾਂ ਉਠਾਇਆ ਗਿਆ ਹੈ।

ਪਾਕਿਸਤਾਨ ਦੇ ਇੱਕ ਹਸਪਤਾਲ ਦੀ ਛੱਤ ਤੋਂ ਮਿਲੀਆਂ 500 ਲਾਸ਼ਾਂ, ਕਈਆਂ ਦੇ ਅੰਗ ਗ਼ਾਇਬ

ਪਾਕਿਸਤਾਨ ਦੇ ਮੁਲਤਾਨ ਸ਼ਹਿਰ ਦੇ ਪੰਜਾਬ ਨਿਸ਼ਤਾਰ ਹਸਪਤਾਲ ਦੀ ਛੱਤ ਤੋਂ 500 ਤੋਂ ਵੱਧ ਲਾਸ਼ਾਂ ਦੇ ਢੇਰ ਮਿਲੇ ਹਨ। ਦੱਸਿਆ ਜਾਂਦਾ ਹੈ ਕਿ ਹਸਪਤਾਲ ਦੀ ਛੱਤ ਤੋਂ ਮਿਲੀਆਂ ਸਾਰੀਆਂ ਲਾਸ਼ਾਂ ਦਾ ਚੀਰ-ਫਾ਼ੜ ਹੋ ਚੁੱਕਾ ਹੈ। ਇਨ੍ਹਾਂ ਲਾਸ਼ਾਂ ਵਿੱਚੋਂ ਅੰਗ ਵੀ ਗਾਇਬ ਹਨ। ਕੁਝ ਲਾਸ਼ਾਂ ਦੀਆਂ ਛਾਤੀਆਂ ਖੁੱਲ੍ਹੀਆਂ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਲਾਸ਼ਾਂ ਵਿੱਚੋਂ ਦਿਲ ਅਤੇ ਹੋਰ ਅੰਗ ਕੱਢ ਦਿੱਤੇ ਗਏ ਹਨ।

ਤੁਰਕੀ 'ਚ ਵੱਡਾ ਹਾਦਸਾ: ਕੋਲੇ ਦੀ ਖਾਨ 'ਚ ਧਮਾਕੇ ਕਾਰਨ 25 ਲੋਕਾਂ ਦੀ ਮੌਤ, ਕਈ ਫਸੇ

ਉੱਤਰੀ ਤੁਰਕੀਏ ਵਿੱਚ ਇੱਕ ਕੋਲੇ ਦੀ ਖਾਨ ਵਿੱਚ ਹੋਏ ਧਮਾਕੇ ਵਿੱਚ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਬਚਾਅ ਕਰਮੀਆਂ ਨੇ ਉੱਥੇ ਫਸੇ ਹੋਰਨਾਂ ਨੂੰ ਬਚਾਉਣ ਲਈ ਰਾਤ ਭਰ ਕੋਸ਼ਿਸ਼ਾਂ ਕੀਤੀਆਂ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਧਮਾਕਾ ਸ਼ੁੱਕਰਵਾਰ ਸ਼ਾਮ 6.45 ਵਜੇ ਕਾਲੇ ਸਾਗਰ ਤੱਟੀ ਸੂਬੇ ਬਾਰਟਿਨ ਦੇ ਅਮਾਸਰਾ ਕਸਬੇ ਵਿੱਚ ਸਰਕਾਰੀ-ਸੰਚਾਲਿਤ ਟੀਟੀਕੇ ਅਮਾਸਰਾ ਮਯੁਸਸੇਸੇ ਮੁਦੁਰਲੁਗੂ ਖਾਨ ਵਿੱਚ ਹੋਇਆ।

ਤਿਉਹਾਰੀ ਸੀਜ਼ਨ 'ਚ ਖਪਤਕਾਰਾਂ ਨੂੰ ਵੱਡਾ ਝਟਕਾ, ਵੇਰਕਾ ਅਤੇ ਅਮੂਲ ਦੁੱਧ ਦੀਆਂ ਵਧੀਆਂ ਕੀਮਤਾਂ

ਤਿਉਹਾਰੀ ਸੀਜ਼ਨ 'ਚ ਵੇਰਕਾ ਅਤੇ ਅਮੂਲ ਦੁੱਧ ਦੀਆਂ ਅਚਾਨਕ ਵਧੀਆਂ ਕੀਮਤਾਂ ਨੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਵੇਰਕਾ ਨੇ ਪੰਜਾਬ 'ਚ ਦੁੱਧ ਦੀ ਕੀਮਤ ਵਧਾ ਦਿੱਤੀ ਹੈ। ਵੇਰਕਾ ਨੇ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਹੈ। ਦੁੱਧ ਦੇ ਨਵੇਂ ਵਧੇ ਹੋਏ ਰੇਟ 16 ਅਕਤੂਬਰ ਤੋਂ ਲਾਗੂ ਹੋਣਗੇ।


author

Manoj

Content Editor

Related News