ਪੁਲਸ ਤੇ ਗੈਂਗਸਟਰ ਵਿਚਾਲੇ ਜ਼ਬਰਦਸਤ ਫਾਇਰਿੰਗ, ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਹੋਈ ਨਾਕਾਮ, ਪੜ੍ਹੋ Top 10
Saturday, Oct 08, 2022 - 09:40 PM (IST)
ਜਲੰਧਰ (ਬਿਊਰੋ) : ਬਟਾਲਾ ਦੇ ਨੇੜਲੇ ਪਿੰਡ ਕੋਟਲਾ ਬੋਜਾ ਵਿਚ ਪੰਜਾਬ ਪੁਲਸ ਦੇ ਜਵਾਨਾਂ ਅਤੇ ਗੈਂਗਸਟਰ ਵਿਚਾਲੇ ਜ਼ਬਰਦਸਤ ਫਾਇਰਿੰਗ ਹੋ ਗਈ। ਪੁਲਸ ਨਾਲ ਕਈ ਘੰਟੇ ਮੁਕਾਬਲੇ ਤੋਂ ਬਾਅਦ ਖੇਤਾਂ ’ਚ ਲੱਕ ਕੇ ਬੈਠੇ ਗੈਂਗਸਟਰ ਨੂੰ ਕਾਬੂ ਕਰ ਲਿਆ ਗਿਆ। ਉਥੇ ਹੀ ਪੁਲਸ ਨੇ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ਨਾਕਾਮ ਕਰਦਿਆਂ ਡਰੋਨ ਰਾਹੀਂ ਹਥਿਆਰਾਂ ਤੇ ਗੋਲਾ ਬਾਰੂਦ ਦੀ ਸਮੱਗਲਿੰਗ ਕਰਨ ਵਾਲੇ ਮਾਡਿਊਲ ਦੇ ਤਿੰਨ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤੇ ਮੁਲਜ਼ਮਾਂ ਕੋਲੋਂ ਅਤਿ ਆਧੁਨਿਕ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਨਵੀਂ ਖੇਪ ਬਰਾਮਦ ਕੀਤੀ ਹੈ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ
ਬਟਾਲਾ ’ਚ ਮੁਕਾਬਲੇ ਤੋਂ ਬਾਅਦ ਗੈਂਗਸਟਰ ਬਬਲੂ ਕਾਬੂ, ਦੋਵਾਂ ਹੱਥਾਂ ਨਾਲ ਚਲਾ ਰਿਹਾ ਸੀ ਗੋਲ਼ੀਆਂ
ਬਟਾਲਾ ਦੇ ਨੇੜਲੇ ਪਿੰਡ ਕੋਟਲਾ ਬੋਜਾ ਵਿਚ ਪੰਜਾਬ ਪੁਲਸ ਦੇ ਜਵਾਨਾਂ ਅਤੇ ਗੈਂਗਸਟਰ ਵਿਚਾਲੇ ਜ਼ਬਰਦਸਤ ਫਾਇਰਿੰਗ ਹੋ ਗਈ। ਪੁਲਸ ਨਾਲ ਕਈ ਘੰਟੇ ਮੁਕਾਬਲੇ ਤੋਂ ਬਾਅਦ ਖੇਤਾਂ ’ਚ ਲੱਕ ਕੇ ਬੈਠੇ ਗੈਂਗਸਟਰ ਨੂੰ ਕਾਬੂ ਕਰ ਲਿਆ ਗਿਆ।
ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ: ਹਥਿਆਰਾਂ ਦੀ ਤਸਕਰੀ ਕਰਨ ਵਾਲੇ ਤਿੰਨ ਮੁਲਜ਼ਮ 1 ਕਰੋੜ ਦੀ ਨਕਦੀ ਸਣੇ ਕਾਬੂ
ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਸ ਨੇ ਡਰੋਨ ਰਾਹੀਂ ਹਥਿਆਰਾਂ ਤੇ ਗੋਲਾ ਬਾਰੂਦ ਦੀ ਤਸਕਰੀ ਕਰਨ ਵਾਲੇ ਮਾਡਿਊਲ ਦੇ ਤਿੰਨ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
‘ਇਕ ਵਿਅਕਤੀ ਇਕ ਹੀ ਸੀਟ ’ਤੇ ਲੜੇ ਚੋਣ’, ਚੋਣ ਕਮਿਸ਼ਨ ਨੇ ਕਾਨੂੰਨ ਮੰਤਰਾਲਾ ਨੂੰ ਭੇਜਿਆ ਮਤਾ
ਚੋਣ ਕਮਿਸ਼ਨ ਵਲੋਂ ਕਾਨੂੰਨ ਮੰਤਰਾਲਾ ਨੂੰ ਇਕ ਵਿਅਕਤੀ ਇਕ ਸੀਟ ਦਾ ਮਤਾ ਭੇਜਿਆ ਹੈ। ਯਾਨੀ ਕਿ ਇਕ ਵਿਅਕਤੀ ਇਕ ਹੀ ਸੀਟ ’ਤੇ ਚੋਣ ਲੜੇ। ਇਸ ਮਤੇ ’ਚ ਨਵੀਆਂ ਵਿਵਸਥਾਵਾਂ ਅਤੇ ਸੋਧਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਮਤੇ ਨਾਲ ਜੁੜੇ ਬਦਲਾਅ ਨਾਲ ਵੱਧ ਤੋਂ ਵੱਧ ਦੋ ਸੀਟਾਂ ’ਤੇ ਚੋੜ ਲਈ ਛੋਟ ਖ਼ਤਮ ਹੋ ਜਾਵੇਗੀ ਅਤੇ ਉਮੀਦਵਾਰ ਸਿਰਫ ਇਕ ਹੀ ਸੀਟ ’ਤੇ ਚੋਣ ਲੜ ਸਕੇਗਾ।
ਬਟਾਲਾ ’ਚ ਹੋਏ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕੀਤੇ ਗੈਂਗਸਟਰ ਨੂੰ ਲੈ ਕੇ SSP ਨੇ ਕੀਤੇ ਵੱਡੇ ਖ਼ੁਲਾਸੇ (ਵੀਡੀਓ)
ਬਟਾਲਾ ਦੇ ਨੇੜਲੇ ਪਿੰਡ ਕੋਟਲਾ ਬੋਜਾ ’ਚ ਅੱਜ ਪੰਜਾਬ ਪੁਲਸ ਅਤੇ ਗੈਂਗਸਟਰ ਵਿਚਾਲੇ ਜ਼ਬਰਦਸਤ ਫ਼ਾਇਰਿੰਗ ਹੋਈ, ਜਿਸ ਤੋਂ ਬਾਅਦ ਪੁਲਸ ਨੇ ਗੈਂਗਸਟਰ ਨੂੰ ਕਾਬੂ ਕਰ ਲਿਆ। ਇਸ ਮਾਮਲੇ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਨੇ ਦੱਸਿਆ ਕਿ ਬਟਾਲਾ ਜ਼ਿਲ੍ਹੇ ਦੀ ਪੁਲਸ ਵਲੋਂ ਅੱਜ ਸਵੇਰੇ ਸਪੈਸ਼ਲ ਆਪ੍ਰੇਸ਼ਨ ਚਲਾਇਆ ਗਿਆ ਸੀ, ਜਿਸ ਦੌਰਾਨ ਪੁਲਸ ਨੇ ਰਣਜੋਤ ਸਿੰਘ ਨੂੰ ਕਾਬੂ ਕਰ ਲਿਆ।
ਸੁਖਬੀਰ ਬਾਦਲ ਨੇ ਪਰਾਲੀ ਸੰਭਾਲਣ ’ਤੇ ਕਿਸਾਨਾਂ ਦੇ ਹੁੰਦੇ ਖਰਚ ਨੂੰ ਲੈ ਕੇ CM ਮਾਨ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਕਿਸਾਨਾਂ ਨੂੰ ਪਰਾਲੀ ਸੰਭਾਲਣ ’ਤੇ ਹੁੰਦੇ ਖਰਚ ਦਾ ਮੁਆਵਜ਼ਾ ਦੇਣ ਤੋਂ ਕਿਉਂ ਭੱਜ ਰਹੇ ਹਨ, ਜਦੋਂ ਇਸ ਦਾ ਵਾਅਦਾ ਉਨ੍ਹਾਂ ਖ਼ੁਦ ਕੀਤਾ ਸੀ। ਉਨ੍ਹਾਂ ਨੇ ਇਹ ਵੀ ਪੁੱਛਿਆ ਕਿ ਆਮ ਆਦਮੀ ਸਰਕਾਰ ਕਿਸਾਨਾਂ ਦੇ ਮਾਲ ਖਾਤਿਆਂ ’ਚ ਰੈੱਡ ਐਂਟਰੀ ਵਰਗੀਆਂ ਬਹੁਤ ਖ਼ਤਰਨਾਕ ਕਾਰਵਾਈਆਂ ਕਿਉਂ ਕਰ ਰਹੀ ਹੈ।
ਕਿਸੇ ਦੀ ਲੜਾਈ ’ਚ ਸਮਝੌਤਾ ਕਰਵਾਉਣ ਗਏ ਮੁੰਡੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਦਿੱਤੀ ਦਿਲ ਕੰਬਾਊ ਮੌਤ
ਸਨੌਰ ਦੇ ਮੁਹੱਲਾ ਖਾਲਸਾ ਕਲੋਨੀ ਦੀ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਥੋਂ ਦੇ ਰਹਿਣ ਵਾਲੇ 27 ਸਾਲਾ ਨੌਜਵਾਨ ਦਾ ਕੁੱਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।
ਅਮਰੀਕਾ ਤੋਂ ਬਾਅਦ ਹੁਣ ਇਜ਼ਰਾਈਲ 'ਚ ਭਾਰਤੀ ਮੂਲ ਦੇ ਨੌਜਵਾਨ ਦਾ ਕਤਲ
ਇਜ਼ਰਾਈਲ ਪੁਲਸ ਨੇ ਉੱਤਰੀ ਸ਼ਹਿਰ ਕਿਰਿਆਤ ਸ਼ਮੋਨਾ ਵਿੱਚ ਇੱਕ ਜਨਮ ਦਿਨ ਦੀ ਪਾਰਟੀ ਵਿੱਚ ਭਾਰਤੀ ਮੂਲ ਦੇ ਇੱਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਦੋਸ਼ ਵਿੱਚ 8 ਨਿਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਉਮਰ 13 ਤੋਂ 15 ਸਾਲ ਦਰਮਿਆਨ ਹੈ।
ਤਰਨਤਾਰਨ ਪੁਲਸ ਨੇ ਲੱਖਾ ਸਿਧਾਣਾ ਨੂੰ ਫਿਰੌਤੀ ਮਾਮਲੇ 'ਚ ਦਿੱਤੀ ਕਲੀਨ ਚਿੱਟ
ਜ਼ਿਲ੍ਹਾ ਪੁਲਸ ਵੱਲੋਂ ਲੱਖਾ ਸਿਧਾਣਾ ਖ਼ਿਲਾਫ਼ ਥਾਣਾ ਹਰੀਕੇ ਵਿਖੇ ਫਿਰੌਤੀ ਮੰਗਣ ਸਬੰਧੀ ਦਰਜ ਕੀਤੇ ਪਰਚੇ ਤੋਂ ਬਾਅਦ ਕਲੀਨ ਚਿੱਟ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕਰੀਬ ਇੱਕ ਮਹੀਨਾ ਪਹਿਲਾਂ ਦਰਜ ਕੀਤੇ ਗਏ ਇਸ ਪਰਚੇ ਤੋਂ ਬਾਅਦ ਲੱਖਾ ਸਿਧਾਣਾ ਵੱਲੋਂ ਪੁਲਸ ਪ੍ਰਸ਼ਾਸਨ ਖ਼ਿਲਾਫ਼ ਬਠਿੰਡਾ ਵਿਖੇ 9 ਅਕਤੂਬਰ ਨੂੰ ਧਰਨਾ ਲਗਾਉਣ ਦੀ ਚਿਤਾਵਨੀ ਦਿੱਤੀ ਗਈ ਸੀ ਜਿਸ ਤੋਂ ਪਹਿਲਾਂ ਹੀ ਪੰਜਾਬ ਪੁਲਸ ਵੱਲੋਂ ਲੱਖਾ ਸਿਧਾਣਾ ਨੂੰ ਕਲੀਨ ਚਿੱਟ ਜਾਰੀ ਕਰ ਦਿੱਤੀ ਗਈ ਹੈ।
ਨਾਸਿਕ ਬੱਸ ਹਾਦਸਾ; ਬਚੇ ਲੋਕਾਂ ਨੇ ਬਿਆਨ ਕੀਤਾ ਭਿਆਨਕ ਮੰਜ਼ਰ
ਮਹਾਰਾਸ਼ਟਰ ਦੇ ਨਾਸਿਕ ਸ਼ਹਿਰ ’ਚ ਸ਼ਨੀਵਾਰ ਤੜਕੇ ਟਰੱਕ ਨਾਲ ਟੱਕਰ ਮਗਰੋਂ ਸੜੀ ਹੋਈ ਬੱਸ ’ਚੋਂ ਆਖ਼ਰੀ ਪਲਾਂ ’ਚ ਬਾਹਰ ਨਿਕਲ ਆਈ ਅਨੀਤਾ ਚੌਧਰੀ ਅਤੇ ਉਨ੍ਹਾਂ ਦੀ ਧੀ ਖੁਸ਼ਨਸੀਬ ਰਹੀ ਕਿਉਂਕਿ ਦੋਹਾਂ ਦੀ ਜਾਨ ਬਚ ਗਈ। ਹਾਲਾਂਕਿ ਕਈ ਹੋਰ ਯਾਤਰੀਆਂ ਦੀ ਕਿਸਮਤ ਨੇ ਸਾਥ ਨਹੀਂ ਦਿੱਤਾ ਅਤੇ ਉਨ੍ਹਾਂ ਦੀ ਇਸ ਹਾਦਸੇ ’ਚ ਮੌਤ ਹੋ ਗਈ।
'ਏਅਰਸ਼ੋਅ' 'ਚ 10 ਟਨ ਭਾਰੇ 'ਚਿਨੂਕ' ਨੂੰ ਦੇਖ ਲੋਕ ਰਹਿ ਗਏ ਹੈਰਾਨ, ਸਭ ਨੇ ਤਾੜੀਆਂ ਵਜਾ ਕੇ ਕੀਤਾ ਸੁਆਗਤ
ਚੰਡੀਗੜ੍ਹ 'ਚ ਹੋ ਰਹੇ ਏਅਰਸ਼ੋਅ 'ਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਪਹੁੰਚ ਚੁੱਕੇ ਹਨ। ਲੋਕ ਏਅਰਫੋਰਸ ਦੇ ਹਵਾ 'ਚ ਦਿਖਾਏ ਜਾ ਰਹੇ ਕਰਤੱਵਾਂ ਦਾ ਨਜ਼ਾਰਾ ਲੈ ਰਹੇ ਹਨ। ਸ਼ੋਅ ਦੌਰਾਨ ਜਿੱਥੇ ਜਵਾਨ ਸਕਾਈ ਡਾਈਵ ਕਰਦੇ ਹੋਏ ਸੁਖ਼ਨਾ ਝੀਲ 'ਤੇ ਬੈਠੇ ਲੋਕਾਂ ਦੇ ਉੱਪਰੋਂ ਦੀ ਲੰਘੇ, ਉੱਥੇ ਹੀ ਏਅਰਸ਼ੋਅ 'ਚ ਚਿਨੂਕ ਹੈਲੀਕਾਪਟਰ ਨੂੰ ਘੱਟ ਉਚਾਈ 'ਤੇ ਉੱਡਦਾ ਦੇਖ ਕੇ ਲੋਕ ਹੈਰਾਨ ਰਹਿ ਗਏ। ਲੋਕਾਂ ਨੇ ਤਾੜੀਆਂ ਵਜਾ ਕੇ ਚਿਨੂਕ ਦਾ ਸੁਆਗਤ ਕੀਤਾ।