ਨੌਜਵਾਨਾਂ ਨੂੰ CM ਮਾਨ ਦਾ ਤੋਹਫ਼ ਤੇ ਪਹਿਲਗਾਮ ਹਮਲੇ ਦੇ ਮ੍ਰਿਤਕਾਂ ਨੂੰ ਸ਼ਹੀਦ ਦਾ ਦਰਜਾ ਨਹੀਂ , ਅੱਜ ਦੀਆਂ ਟੌਪ-10 ਖਬਰਾਂ
Tuesday, May 20, 2025 - 05:53 PM (IST)

ਜਲੰਧਰ - ਅੱਜ ਦੇ ਦੌਰ ’ਚ ਨੌਜਵਾਨਾਂ ਲਈ ਰੋਜ਼ਗਾਰ ਸਭ ਤੋਂ ਅਹਿਮ ਜ਼ਰੂਰਤ ਹੈ। ਲੋਕਾਂ ਨੂੰ ਮੁਫ਼ਤ ਰਾਸ਼ਨ ਜਾਂ ਹੋਰ ਸਹੂਲਤਾਂ ਦੇਣ ਦੀ ਬਜਾਏ ਉਨ੍ਹਾਂ ਨੂੰ ਰੋਜ਼ਗਾਰ ਦੇ ਕੇ ਇਸ ਕਾਬਿਲ ਬਣਾਉਣਾ ਚਾਹੀਦਾ ਹੈ ਕਿ ਉਹ ਆਪਣਾ ਤੇ ਪਰਿਵਾਰ ਦਾ ਖ਼ਰਚਾ ਚਲਾ ਸਕਣ, ਉੱਥੇ ਹੀ ਦੂਜੇ ਪਾਸੇ ਪੰਜਾਬ-ਹਰਿਆਣਾ ਹਾਈ ਕੋਰਟ ਨੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ 'ਚ ਮਾਰੇ ਗਏ ਸੈਲਾਨੀਆਂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਇਸ ਮਾਮਲੇ ਦੀ ਸੁਣਵਾਈ ਅੱਜ ਯਾਨੀ ਮੰਗਲਵਾਰ ਨੂੰ ਹਾਈ ਕੋਰਟ 'ਚ ਹੋਈ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ...
1. ਸਵੇਰੇ-ਸਵੇਰੇ ਪੰਜਾਬ 'ਚ ਹੋ ਗਿਆ ਵੱਡਾ ਐਨਕਾਊਂਟਰ ! ਪੁਲਸ ਤੇ ਗੈਂਗਸਟਰ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ
ਪੰਜਾਬ ਦੇ ਜਲੰਧਰ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਵੇਰੇ-ਸਵੇਰੇ ਜਲੰਧਰ ਦਿਹਾਤ ਪੁਲਸ ਤੇ ਗੈਂਗਸਟਰ ਵਿਚਾਲੇ ਐਨਕਾਊਂਟਰ ਹੋ ਗਿਆ ਤੇ ਦੋਵਾਂ ਵਿਚਾਲੇ ਗੋਲ਼ੀਆਂ ਚੱਲ ਗਈਆਂ। ਜਾਣਕਾਰੀ ਅਨੁਸਾਰ ਪੁਲਸ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਆਦਮਪੁਰ ਦੇ ਕਾਲਰਾ ਮੋੜ 'ਤੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਨਾਕਾ ਲੱਗਾ ਦੇਖ ਕੇ ਬੋਲੈਰੋ ਪਿਕਅੱਪ 'ਚ ਸਵਾਰ ਨੌਜਵਾਨ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਪੁਲਸ ਟੀਮ 'ਤੇ ਗੋਲ਼ੀਆਂ ਚਲਾ ਦਿੱਤੀਆਂ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਸਵੇਰੇ-ਸਵੇਰੇ ਪੰਜਾਬ 'ਚ ਹੋ ਗਿਆ ਵੱਡਾ ਐਨਕਾਊਂਟਰ ! ਪੁਲਸ ਤੇ ਗੈਂਗਸਟਰ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ
2. ਸ੍ਰੀ ਹਰਿਮੰਦਰ ਸਾਹਿਬ 'ਚ ਏਅਰ ਡਿਫੈਂਸ ਗੰਨ ਦੀ ਤਾਇਨਾਤੀ ਬਾਰੇ ਗਿ. ਰਘਬੀਰ ਸਿੰਘ ਦਾ ਵੱਡਾ ਬਿਆਨ
ਪਾਕਿਸਤਾਨ ਫ਼ੌਜ ਵਲੋਂ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕੀਤੇ ਜਾਣ ਅਤੇ ਭਾਰਤੀ ਫ਼ੌਜ ਦੀ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨਾਲ ਗੱਲਬਾਤ ਹੋਣ ਦਾ ਮੁੱਦਾ ਭਖਦਾ ਜਾ ਰਿਹਾ ਹੈ। ਹੁਣ ਇਸ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਦੇ ਲੈਫਟੀਨੈਂਟ ਜਨਰਲ ਕਹਿ ਰਹੇ ਹਨ ਕਿ ਸਾਡੀ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨਾਲ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ 'ਚ ਏਅਰ ਡਿਫੈਂਸ ਗੰਨ ਲਾਉਣ ਦੀ ਇਜਾਜ਼ਤ ਦਿੱਤੀ ਸੀ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਸ੍ਰੀ ਹਰਿਮੰਦਰ ਸਾਹਿਬ 'ਚ ਏਅਰ ਡਿਫੈਂਸ ਗੰਨ ਦੀ ਤਾਇਨਾਤੀ ਬਾਰੇ ਗਿ. ਰਘਬੀਰ ਸਿੰਘ ਦਾ ਵੱਡਾ ਬਿਆਨ
3. ਜੰਗਬੰਦੀ ਮਗਰੋਂ ਅੱਜ ਤੋਂ ਮੁੜ ਸ਼ੁਰੂ ਹੋਵੇਗੀ ਰਿਟ੍ਰੀਟ ਸੈਰੇਮਨੀ
ਪਹਿਲਗਾਮ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਸਥਿਤੀ ਕਾਫ਼ੀ ਤਣਾਅਪੂਰਨ ਬਣੀ ਹੋਈ ਸੀ, ਜਿਸ ਦੌਰਾਨ ਦੋਵਾਂ ਦੇਸ਼ਾਂ ਨੇ ਇਕ ਦੂਜੇ 'ਤੇ ਸਖ਼ਤ ਪਾਬੰਦੀਆਂ ਲਗਾਉਣ ਤੋਂ ਇਲਾਵਾ ਵੱਡੇ ਪੱਧਰ 'ਤੇ ਸੈਨਿਕ ਕਾਰਵਾਈ ਵੀ ਕੀਤੀ ਸੀ। ਇਸ ਦੌਰਾਨ ਭਾਰਤ-ਪਾਕਿ ਨੇ ਸਰਹੱਦ 'ਤੇ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਨੂੰ ਵੀ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ। ਹੁਣ ਜਦੋਂ ਜੰਗਬੰਦੀ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਹਾਲਤ ਸਥਿਰ ਹਨ ਤਾਂ ਦੋਵਾਂ ਦੇਸ਼ਾਂ ਵਿਚਾਲੇ ਰਿਟ੍ਰੀਟ ਸੈਰੇਮਨੀ ਦੁਬਾਰਾ ਸ਼ੁਰੂ ਹੋਣ ਜਾ ਰਹੀ ਹੈ। ਅਟਾਰੀ-ਵਾਹਗਾ, ਹੁਸੈਨੀਵਾਲਾ ਤੇ ਸਾਦਕੀ ਬਾਰਡਰ 'ਤੇ ਰਿਟ੍ਰੀਟ ਸੈਰੇਮਨੀ ਅੱਜ ਸ਼ਾਮ 6 ਵਜੇ ਸ਼ੁਰੂ ਹੋ ਜਾਵੇਗੀ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਜੰਗਬੰਦੀ ਮਗਰੋਂ ਅੱਜ ਤੋਂ ਮੁੜ ਸ਼ੁਰੂ ਹੋਵੇਗੀ ਰਿਟ੍ਰੀਟ ਸੈਰੇਮਨੀ
4. ਪੰਜਾਬ ਦੇ ਨੌਜਵਾਨਾਂ ਨੂੰ CM ਮਾਨ ਨੇ ਦਿੱਤਾ ਖ਼ਾਸ ਤੋਹਫ਼ਾ
ਅੱਜ ਦੇ ਦੌਰ ਵਿਚ ਨੌਜਵਾਨਾਂ ਲਈ ਰੋਜ਼ਗਾਰ ਸਭ ਤੋਂ ਅਹਿਮ ਜ਼ਰੂਰਤ ਹੈ। ਲੋਕਾਂ ਨੂੰ ਮੁਫ਼ਤ ਰਾਸ਼ਨ ਜਾਂ ਹੋਰ ਸਹੂਲਤਾਂ ਦੇਣ ਦੀ ਬਜਾਏ ਉਨ੍ਹਾਂ ਨੂੰ ਰੋਜ਼ਗਾਰ ਦੇ ਕੇ ਇਸ ਕਾਬਿਲ ਬਣਾਉਣਾ ਚਾਹੀਦਾ ਹੈ ਕਿ ਉਹ ਆਪਣਾ ਤੇ ਪਰਿਵਾਰ ਦਾ ਖ਼ਰਚਾ ਚਲਾ ਸਕਣ। ਨੌਜਵਾਨਾਂ ਦੇ ਲਈ ਰੋਜ਼ਗਾਰ ਤੋਂ ਵੱਡੀ ਸਹੂਲਤ ਜਾਂ ਤੋਹਫ਼ਾ ਹੋਰ ਕੁਝ ਵੀ ਨਹੀਂ ਹੈ। ਇਸੇ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਦੇ ਨੌਜਵਾਨਾਂ ਨੂੰ CM ਮਾਨ ਨੇ ਦਿੱਤਾ ਖ਼ਾਸ ਤੋਹਫ਼ਾ
5. ਅੱਧੀ ਰਾਤ ਲਿਆਇਆ ਪ੍ਰੇਮਿਕਾ, ਸਵੇਰੇ ਛੱਡਣ ਗਏ ਨੂੰ ਕਰ 'ਤਾ ਕਤਲ
ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਥਾਬਲਕੇ ਵਿਖੇ ਬੀਤੇ ਦਿਨ ਸਵੇਰੇ ਇਕ 50 ਸਾਲਾ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਣ ਦੀ ਸੂਚਨਾ ਮਿਲਦੇ ਹੀ ਤੁਰੰਤ ਡੀ. ਐੱਸ. ਪੀ. ਨਕੋਦਰ ਸੁਖਪਾਲ ਸਿੰਘ, ਸਦਰ ਥਾਣਾ ਮੁਖੀ ਬਲਜਿੰਦਰ ਸਿੰਘ ਅਤੇ ਸ਼ੰਕਰ ਚੌਕੀ ਇੰਚਾਰਜ ਏ. ਐੱਸ. ਆਈ. ਜਗਤਾਰ ਸਿੰਘ ਨੇ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਬਿੰਦਰ ਸਿੰਘ (50) ਪੁੱਤਰ ਅਜੀਤ ਸਿੰਘ ਵਾਸੀ ਸੁੰਨੜ ਕਲਾਂ ਕਾਲੋਨੀ ਪਿੰਡ ਸਿੱਧਮ ਹਰੀ ਸਿੰਘ ਨੂਰਮਹਿਲ ਵਜੋਂ ਹੋਈ ਹੈ, ਜਿਸ ਦੇ ਨੇੜਲੇ ਇਕ ਪਿੰਡ ਦੀ ਲੜਕੀ ਨਾਲ ਪ੍ਰੇਮ ਸੰਬੰਧ ਸਨ, ਜਿਸ ਦੇ ਚਲਦਿਆਂ ਲੜਕੀ ਦੇ ਇਕ ਹੋਰ ਜਾਣਕਾਰ ਨੌਜਵਾਨ ਨੇ ਉਕਤ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਅੱਧੀ ਰਾਤ ਲਿਆਇਆ ਪ੍ਰੇਮਿਕਾ, ਸਵੇਰੇ ਛੱਡਣ ਗਏ ਨੂੰ ਕਰ 'ਤਾ ਕਤਲ
6. ਗੁਰੂਘਰ ਅੰਦਰ ਸਰਹੰਦ ਦੀ ਕੰਧ ਵਿਖਾਉਣ ਦੀ ਕੋਸ਼ਿਸ਼, ਹੋਈ ਕਾਰਵਾਈ
ਫ਼ਤਹਿਨਗਰ ਵਿਖੇ ਇਕ ਗੁਰੂਘਰ ਦੀ ਕੰਧ ’ਤੇ ਛੋਟੇ ਸਾਹਿਬਜ਼ਾਦਿਆਂ ਦੇ ਬੁੱਤ ਲਾ ‘ਸਰਹੰਦ ਦੀ ਕੰਧ’ ਵਿਖਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਵੇ ਹੀ ਇਹ ਮਾਮਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ ਆਇਆ, ਉਹਨਾਂ ਨੇ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਉਹਨਾਂ ਨੇ ਕਿਹਾ ਕਿ ਕਿਸੇ ਗੁਰਦੁਆਰਾ ਸਾਹਿਬ ਵਿਖੇ ਗੁਰੂਘਰ ਦੀ ਕੰਧ ਨੂੰ ਸਰਹੰਦ ਦੀ ਕੰਧ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਗੁਰੂਘਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਨਹੀਂ ਆਉਂਦਾ। ਇਸ ਮਾਮਲੇ ਦੇ ਬਾਰੇ ਜਦੋਂ ਦਿੱਲੀ ਗੁਰਦੁਆਰਾ ਕਮੇਟੀ ਨੂੰ ਪਤਾ ਲੱਗਾ, ਉਹਨਾਂ ਨੇ ਕਾਰਵਾਈ ਦੌਰਾਨ ਨੋਟਿਸ ਲੈ ਕੇ ਕੰਧ ਨੂੰ ਤੁੜਵਾ ਦਿੱਤਾ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਗੁਰੂਘਰ ਅੰਦਰ ਸਰਹੰਦ ਦੀ ਕੰਧ ਵਿਖਾਉਣ ਦੀ ਕੋਸ਼ਿਸ਼, ਹੋਈ ਕਾਰਵਾਈ
7. ਪਹਿਲਗਾਮ ਹਮਲੇ ਦੇ ਮ੍ਰਿਤਕਾਂ ਨੂੰ ਨਹੀਂ ਮਿਲੇਗਾ ਸ਼ਹੀਦ ਦਾ ਦਰਜਾ, ਹਾਈ ਕੋਰਟ ਨੇ ਕਿਹਾ- ਇਹ ਕੰਮ ਸਰਕਾਰ ਦਾ...
ਪੰਜਾਬ-ਹਰਿਆਣਾ ਹਾਈ ਕੋਰਟ ਨੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ 'ਚ ਮਾਰੇ ਗਏ ਸੈਲਾਨੀਆਂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਇਸ ਮਾਮਲੇ ਦੀ ਸੁਣਵਾਈ ਅੱਜ ਯਾਨੀ ਮੰਗਲਵਾਰ ਨੂੰ ਹਾਈ ਕੋਰਟ 'ਚ ਹੋਈ। ਦੱਸਣਯੋਗ ਹੈ ਕਿ ਪਹਿਲਗਾਮ ਹਮਲੇ 'ਚ ਭਾਰਤੀ ਜਲ ਸੈਨਾ ਦੇ ਵਿਨੈ ਨਰਵਾਲ ਸਮੇਤ 26 ਸੈਲਾਨੀ ਮਾਰੇ ਗਏ ਸਨ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪਹਿਲਗਾਮ ਹਮਲੇ ਦੇ ਮ੍ਰਿਤਕਾਂ ਨੂੰ ਨਹੀਂ ਮਿਲੇਗਾ ਸ਼ਹੀਦ ਦਾ ਦਰਜਾ, ਹਾਈ ਕੋਰਟ ਨੇ ਕਿਹਾ- ਇਹ ਕੰਮ ਸਰਕਾਰ ਦਾ...
8. ਘਰ 'ਤੇ ਡਰੋਨ ਨੇ ਸੁੱਟਿਆ ਬੰਬ, ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ
ਪਾਕਿਸਤਾਨ ਦੇ ਅਸ਼ਾਂਤ ਉੱਤਰ-ਪੱਛਮੀ ਹਿੱਸੇ ਵਿੱਚ ਇੱਕ ਸ਼ੱਕੀ ਡਰੋਨ ਹਮਲੇ ਵਿੱਚ ਇਕੋ ਪਰਿਵਾਰ ਦੇ 4 ਬੱਚਿਆਂ ਦੀ ਮੌਤ ਹੋ ਗਈ ਅਤੇ 5 ਵਿਅਕਤੀ ਜ਼ਖਮੀ ਹੋ ਗਏ। ਅਧਿਕਾਰਤ ਸੂਤਰਾਂ ਨੇ ਮੰਗਰਵਾਲ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਸੋਮਵਾਰ ਨੂੰ ਉੱਤਰੀ ਵਜ਼ੀਰਿਸਤਾਨ ਦੇ ਮੀਰ ਅਲੀ ਖੇਤਰ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਹੋਈ ਝੜਪ ਦੌਰਾਨ ਵਾਪਰੀ। ਉਨ੍ਹਾਂ ਕਿਹਾ ਕਿ ਦਿਨ ਵੇਲੇ ਇੱਕ ਸ਼ੱਕੀ ਡਰੋਨ ਨੇ ਹੁਰਮੁਜ਼ ਪਿੰਡ ਵਿੱਚ ਇੱਕ ਘਰ 'ਤੇ ਬੰਬ ਸੁੱਟਿਆ। ਇਸ ਧਮਾਕੇ ਵਿੱਚ ਇੱਕੋ ਪਰਿਵਾਰ ਦੇ 4 ਬੱਚੇ ਮਾਰੇ ਗਏ ਅਤੇ ਪੰਜ ਲੋਕ ਜ਼ਖਮੀ ਹੋ ਗਏ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਘਰ 'ਤੇ ਡਰੋਨ ਨੇ ਸੁੱਟਿਆ ਬੰਬ, ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ
9. ਸਿਰਫ਼ ਇੱਕ ਕਲਿੱਕ 'ਤੇ ਤੁਹਾਨੂੰ ਜਾਣਾ ਪੈ ਸਕਦਾ ਹੈ ਜੇਲ੍ਹ , Telegram ਦੀ ਵਰਤੋਂ ਕਰਨ ਤੋਂ ਪਹਿਲਾਂ ਜਾਣੋ ਨਵੇਂ ਨਿਯਮ
ਟੈਲੀਗ੍ਰਾਮ ਉਪਭੋਗਤਾਵਾਂ ਲਈ ਇੱਕ ਮਹੱਤਵਪੂਰਨ ਖ਼ਬਰ ਹੈ। ਟੈਲੀਗ੍ਰਾਮ ਦੇ ਸੀਈਓ ਪਾਵੇਲ ਦੁਰੋਵ ਨੇ ਹਾਲ ਹੀ ਵਿੱਚ ਇੱਕ ਵੱਡਾ ਐਲਾਨ ਕੀਤਾ ਹੈ। ਹੁਣ ਜੇਕਰ ਕੋਈ ਉਪਭੋਗਤਾ ਟੈਲੀਗ੍ਰਾਮ 'ਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸਦਾ ਨਿੱਜੀ ਡੇਟਾ ਜਿਵੇਂ ਕਿ IP ਪਤਾ ਅਤੇ ਫ਼ੋਨ ਨੰਬਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਸਾਂਝਾ ਕੀਤਾ ਜਾਵੇਗਾ। ਇਹ ਕਦਮ ਟੈਲੀਗ੍ਰਾਮ ਦੀਆਂ ਨਵੀਆਂ ਸੇਵਾ ਸ਼ਰਤਾਂ ਦਾ ਹਿੱਸਾ ਹੈ ਜਿਸਦਾ ਉਦੇਸ਼ ਪਲੇਟਫਾਰਮ 'ਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣਾ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਸਿਰਫ਼ ਇੱਕ ਕਲਿੱਕ 'ਤੇ ਤੁਹਾਨੂੰ ਜਾਣਾ ਪੈ ਸਕਦਾ ਹੈ ਜੇਲ੍ਹ , Telegram ਦੀ ਵਰਤੋਂ ਕਰਨ ਤੋਂ ਪਹਿਲਾਂ ਜਾਣੋ ਨਵੇਂ ਨਿਯਮ
10. IPL ਖਿਡਾਰੀ 'ਤੇ ਲੱਗ ਗਿਆ ਬੈਨ! ਭਾਰੀ ਪੈ ਗਈ ਇਹ ਗਲਤੀ
ਲਖਨਊ ਸੁਪਰ ਜਾਇੰਟਸ ਲਈ ਖ਼ਬਰ ਚੰਗੀ ਨਹੀਂ ਹੈ। ਇਹ ਇਸ ਲਈ ਹੈ ਕਿਉਂਕਿ ਇਸਦੇ ਇੱਕ ਮਹੱਤਵਪੂਰਨ ਖਿਡਾਰੀ, ਦਿਗਵੇਸ਼ ਰਾਠੀ, ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਪਿਨਰ ਰਾਠੀ ਨੂੰ ਅਭਿਸ਼ੇਕ ਸ਼ਰਮਾ ਨਾਲ ਲੜਾਈ ਲਈ ਮੁਅੱਤਲੀ ਦਾ ਸਾਹਮਣਾ ਕਰਨਾ ਪਿਆ ਹੈ। ਦੋਵਾਂ ਵਿਚਕਾਰ ਇਹ ਲੜਾਈ 19 ਮਈ ਨੂੰ ਲਖਨਊ ਵਿੱਚ LSG ਅਤੇ SRH ਵਿਚਕਾਰ ਮੈਚ ਦੌਰਾਨ ਹੋਈ ਸੀ। ਹਾਲਾਂਕਿ, ਉਸ ਤੋਂ ਬਾਅਦ ਅਭਿਸ਼ੇਕ ਸ਼ਰਮਾ ਨੇ ਮੈਚ ਤੋਂ ਬਾਅਦ ਦਿਗਵੇਸ਼ ਰਾਠੀ ਨਾਲ ਆਪਣੇ ਸੁਲ੍ਹਾ ਬਾਰੇ ਦੱਸਿਆ ਸੀ। ਪਰ ਮੈਦਾਨ 'ਤੇ ਜੋ ਕੁਝ ਵੀ ਹੋਇਆ ਉਹ ਮੈਚ ਰੈਫਰੀ ਦੀਆਂ ਨਜ਼ਰਾਂ ਵਿੱਚ ਸਹੀ ਨਹੀਂ ਸੀ ਅਤੇ ਆਈਪੀਐਲ ਨਿਯਮਾਂ ਅਨੁਸਾਰ, ਦਿਗਵੇਸ਼ ਰਾਠੀ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਿਆ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- IPL ਖਿਡਾਰੀ 'ਤੇ ਲੱਗ ਗਿਆ ਬੈਨ! ਭਾਰੀ ਪੈ ਗਈ ਇਹ ਗਲਤੀ