ਪੰਜਾਬ ’ਚ ਵੱਡਾ ਐਨਕਾਊਂਟਰ ਤੋਂ ਲੈ ਕੇ IPL ਲਈ ਕਰੋੜਾਂ ''ਚ ਵਿਕੇ ਖਿਡਾਰੀਆਂ ਨੂੰ ਨਹੀਂ ਮਿਲਣਗੇ ਪੂਰੇ ਪੈਸੇ ਤੱਕ ਅੱਜ ਦੀਆਂ ਟੌਪ- 10 ਖਬਰਾਂ

Wednesday, Nov 27, 2024 - 06:39 PM (IST)

ਪੰਜਾਬ ’ਚ ਵੱਡਾ ਐਨਕਾਊਂਟਰ ਤੋਂ ਲੈ ਕੇ  IPL ਲਈ ਕਰੋੜਾਂ ''ਚ ਵਿਕੇ ਖਿਡਾਰੀਆਂ ਨੂੰ ਨਹੀਂ ਮਿਲਣਗੇ ਪੂਰੇ ਪੈਸੇ ਤੱਕ ਅੱਜ ਦੀਆਂ ਟੌਪ- 10 ਖਬਰਾਂ

ਜਲੰਧਰ - ਪੰਜਾਬ 'ਚ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਲਈ ਤਿਆਰੀਆਂ ਤੇਜ਼ ਹੋ ਚੁੱਕੀਆਂ ਹਨ। ਸਿਆਸੀ ਪਾਰਟੀਆਂ ਨੇ ਆਪਣੇ ਪੱਧਰ 'ਤੇ ਇਸ ਦੀਆਂ ਤਿਆਰੀਆਂ ਵੀ ਤੇਜ਼ ਕਰ ਦਿੱਤੀਆਂ ਹਨ। ਉੱਥੇ ਹੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਸਫ਼ਾਈ ਕਰਮੀਆਂ ਨੂੰ ਆਪਣੇ ਘਰ ਚਾਹ 'ਤੇ ਸੱਦਾ ਦਿੱਤਾ। ਉਨ੍ਹਾਂ ਨੇ ਇਸ ਦੀ ਜਾਣਕਾਰੀ ਖ਼ੁਦ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ ਸ਼ੇਅਰ ਕਰ ਕੇ ਦਿੱਤੀ। ਇਸ ਦੌਰਾਨ ਜੇਕਰ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਆਸਟ੍ਰੇਲੀਆ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਮੌਜੂਦਾ ਸਮੇਂ ਵਿਚ ਸੋਸ਼ਲ ਮੀਡੀਆ ਹਰ ਕਿਸੇ ਦੀ ਜ਼ਿੰਦਗੀ ਦਾ ਇੱਕ ਸਰਗਰਮ ਹਿੱਸਾ ਬਣ ਗਿਆ ਹੈ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ

1. ਜਲੰਧਰ 'ਚ ਐਨਕਾਊਂਟਰ, ਬਦਮਾਸ਼ਾਂ ਨਾਲ ਪੁਲਸ ਦਾ ਮੁਕਾਬਲਾ
ਜਲੰਧੜ (ਵੈੱਬ ਡੈਸਕ,ਕਸ਼ਿਸ਼, ਮਹੇਸ਼)- ਪੰਜਾਬ ਵਿਚ ਪੁਲਸ ਵੱਲੋਂ ਇਕ ਵਾਰ ਫਿਰ ਤੋਂ ਐਨਕਾਊਂਟਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਐਨਕਾਊਂਟਰ ਜਲੰਧਰ ਕਮਿਸ਼ਨਰੇਟ ਪੁਲਸ ਅਤੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਗੈਂਗਸਟਰਾਂ ਵਿਚਾਲੇ ਨੰਗਲ ਕਰਾਰ ਖਾਨ ਹੋਇਆ। ਕਮਿਸ਼ਨਰੇਟ ਪੁਲਸ ਨੇ ਜਲੰਧਰ ਵਿੱਚ ਬਦਨਾਮ 'ਬਿਸ਼ਨੋਈ ਗੈਂਗ' ਦੇ ਦੋ ਸਾਥੀਆਂ ਨੂੰ ਨਾਟਕੀ ਅੰਦਾਜ਼ ਵਿਚ ਪਿੱਛਾ ਕਰਕੇ ਅਤੇ ਗੋਲ਼ੀਬਾਰੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸ਼ੱਕੀ ਵਿਅਕਤੀਆਂ ਕੋਲੋਂ ਤਿੰਨ ਹਥਿਆਰ ਅਤੇ ਕਈ ਕਾਰਤੂਸ ਬਰਾਮਦ ਕੀਤੇ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਜਲੰਧਰ 'ਚ ਐਨਕਾਊਂਟਰ, ਬਦਮਾਸ਼ਾਂ ਨਾਲ ਪੁਲਸ ਦਾ ਮੁਕਾਬਲਾ, ਚੱਲੀਆਂ ਗੋਲ਼ੀਆਂ

2. ਪੰਜਾਬ 'ਚ ਨਗਰ ਨਿਗਮ ਚੋਣਾਂ ਲਈ ਤਿਆਰੀਆਂ ਤੇਜ਼, ਭਾਜਪਾ ਨੇ ਜਾਰੀ ਕੀਤੀ List
ਚੰਡੀਗੜ੍ਹ/ਜਲੰਧਰ (ਵੈੱਬ ਡੈਸਕ): ਪੰਜਾਬ 'ਚ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਲਈ ਤਿਆਰੀਆਂ ਤੇਜ਼ ਹੋ ਚੁੱਕੀਆਂ ਹਨ। ਸਿਆਸੀ ਪਾਰਟੀਆਂ ਨੇ ਆਪਣੇ ਪੱਧਰ 'ਤੇ ਇਸ ਦੀਆਂ ਤਿਆਰੀਆਂ ਵੀ ਤੇਜ਼ ਕਰ ਦਿੱਤੀਆਂ ਹਨ। ਇਸੇ ਲੜੀ ਤਹਿਤ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਵੱਲੋਂ ਇਨ੍ਹਾਂ ਚੋਣਾਂ ਲਈ 5 ਸ਼ਹਿਰਾਂ ਲਈ ਇੰਚਾਰਜਾਂ ਤੇ ਕੋ-ਇੰਚਾਰਜਾਂ ਦੀ ਨਿਯੁਕਤੀ ਕਰ ਦਿੱਤੀ ਹੈ। ਇਨ੍ਹਾਂ ਵਿਚਾਲੇ ਵਾਰਡਾਂ ਦੀ ਵੰਡ ਵੀ ਕਰ ਦਿੱਤੀ ਗਈ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਵੱਡੀ ਖ਼ਬਰ: ਪੰਜਾਬ 'ਚ ਨਗਰ ਨਿਗਮ ਚੋਣਾਂ ਲਈ ਤਿਆਰੀਆਂ ਤੇਜ਼, ਭਾਜਪਾ ਨੇ ਜਾਰੀ ਕੀਤੀ List

3. 'ਆਪ' ਨੇ ਲੋਕ ਸਭਾ 'ਚ ਬੇਅਦਬੀ ਦੇ ਮੁੱਦੇ 'ਤੇ ਚਰਚਾ ਦੀ ਕੀਤੀ ਮੰਗ, MP ਮਾਲਵਿੰਦਰ ਕੰਗ ਨੇ ਚੁੱਕਿਆ ਮੁੱਦਾ
ਚੰਡੀਗੜ੍ਹ/ਨਵੀਂ ਦਿੱਲੀ (ਵੈੱਬ ਡੈਸਕ): ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਲੋਕ ਸਭਾ 'ਚ ਬੇਅਦਬੀ ਦੇ ਮੁੱਦੇ 'ਤੇ ਚਰਚਾ ਦੀ ਮੰਗ ਕੀਤੀ ਹੈ। ਮਾਲਵਿੰਦਰ ਸਿੰਘ ਕੰਗ ਨੇ Adjournment Motion ਰਾਹੀਂ ਪਾਰਲੀਮੈਂਟ ਵਿਚ ਬੇਅਦਬੀ ਦੇ ਮੁੱਦੇ 'ਤੇ ਚਰਚਾ ਦੀ ਮੰਗ ਰੱਖੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- 'ਆਪ' ਨੇ ਲੋਕ ਸਭਾ 'ਚ ਬੇਅਦਬੀ ਦੇ ਮੁੱਦੇ 'ਤੇ ਚਰਚਾ ਦੀ ਕੀਤੀ ਮੰਗ, MP ਮਾਲਵਿੰਦਰ ਕੰਗ ਨੇ ਚੁੱਕਿਆ ਮੁੱਦਾ

4. ਪੰਜਾਬ 'ਚ ਸਕੂਲ ਬੱਸ ਦੀ ਟੱਕਰ ਹੋਣ ਕਾਰਨ ਵੱਡਾ ਹਾਦਸਾ, 8 ਸਾਲਾ ਬੱਚੀ ਦੀ ਮੌਤ
ਕਪੂਰਥਲਾ- ਕਪੂਰਥਲਾ 'ਚ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਥੇ ਸਕੂਲ ਬੱਸ ਅਤੇ ਬਾਈਕ ਦੀ ਟੱਕਰ 'ਚ 8 ਸਾਲ ਦੀ ਬੱਚੀ ਦੀ ਮੌਤ ਹੋ ਗਈ, ਜਦਕਿ ਡੇਢ ਸਾਲ ਦੀ ਬੱਚੀ ਸਮੇਤ ਪਤੀ-ਪਤਨੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਥਾਣਾ ਢਿੱਲਵਾਂ ਅਧੀਨ ਪੈਂਦੇ ਪਿੰਡ ਹੋਠੀਆਂ ਵਿਖੇ ਗਲਤ ਦਿਸ਼ਾ ਤੋਂ ਆ ਰਹੀ ਇਕ ਸਕੂਲੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਪੰਜਾਬ 'ਚ ਸਕੂਲ ਬੱਸ ਦੀ ਟੱਕਰ ਹੋਣ ਕਾਰਨ ਵੱਡਾ ਹਾਦਸਾ, 8 ਸਾਲਾ ਬੱਚੀ ਦੀ ਮੌਤ

5. ਸ਼ਰਧਾਲੂਆਂ ਲਈ ਅਹਿਮ ਖ਼ਬਰ; ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਹੁਣ ਸਿਰਫ 1 ਘੰਟੇ 'ਚ ਹੋਵੇਗੀ ਪੂਰੀ
ਜੰਮੂ- ਕਟੜਾ ਤੋਂ ਮਾਤਾ ਵੈਸ਼ਨੋ ਦੇਵੀ ਦੇ ਭਵਨ ਤੱਕ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਹੁਣ ਨਵੇਂ ਰੋਪਵੇਅ ਪ੍ਰਾਜੈਕਟ ਨਾਲ ਸ਼ਰਧਾਲੂਆਂ ਨੂੰ ਲੰਬੀ ਅਤੇ ਮੁਸ਼ਕਲ ਯਾਤਰਾ ਤੋਂ ਮੁਕਤੀ ਮਿਲ ਜਾਵੇਗੀ, ਜਿਸ ਤੋਂ ਖ਼ਾਸ ਕਰ ਕੇ ਬਜ਼ੁਰਗਾਂ ਅਤੇ ਬੱਚਿਆਂ ਲਈ ਯਾਤਰਾ ਆਰਾਮਦਾਇਕ ਹੋ ਜਾਵੇਗੀ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਸ਼ਰਧਾਲੂਆਂ ਲਈ ਅਹਿਮ ਖ਼ਬਰ; ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਹੁਣ ਸਿਰਫ 1 ਘੰਟੇ 'ਚ ਹੋਵੇਗੀ ਪੂਰੀ

6. ਕੇਜਰੀਵਾਲ ਨੇ ਸਫ਼ਾਈ ਕਰਮੀਆਂ ਨੂੰ ਘਰ ਬੁਲਾ ਕੇ ਪਿਲਾਈ ਚਾਹ, ਆਖ਼ੀ ਇਹ ਗੱਲ
ਨਵੀਂ ਦਿੱਲੀ- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਸਫ਼ਾਈ ਕਰਮੀਆਂ ਨੂੰ ਆਪਣੇ ਘਰ ਚਾਹ 'ਤੇ ਸੱਦਾ ਦਿੱਤਾ। ਉਨ੍ਹਾਂ ਨੇ ਇਸ ਦੀ ਜਾਣਕਾਰੀ ਖ਼ੁਦ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ ਸ਼ੇਅਰ ਕਰ ਕੇ ਦਿੱਤੀ। ਆਪਣੀ ਪੋਸਟ 'ਚ ਕੇਜਰੀਵਾਲ ਨੇ ਲਿਖਿਆ,''ਅੱਜ ਮੈਂ ਸਫ਼ਾਈ ਕਰਮੀਆਂ ਨੂੰ ਆਪਣੇ ਘਰ ਚਾਹ 'ਤੇ ਬੁਲਾਇਆ ਹੈ। ਦਿੱਲੀ ਦੇ ਸਫ਼ਾਈ ਕਰਮੀ ਦਿਨ-ਰਾਤ ਮਿਹਨਤ ਕਰਦੇ ਹਨ, ਸਾਡੇ ਘਰ ਦੇ ਨੇੜੇ-ਤੇੜੇ ਸਫ਼ਾਈ ਕਰਦੇ ਹਨ, ਉਨ੍ਹਾਂ ਦੀ ਮਿਹਨਤ ਦਾ ਆਦਰ ਕਰਨਾ ਸਾਡਾ ਕਰੱਤਵ ਹੈ। ਤੁਸੀਂ ਵੀ ਇਹ ਜ਼ਰੂਰ ਕਰੋ।''
ਹੋਰ ਜਾਣਕਾਰੀ ਲਈ ਕਲਿਕ ਕਰੋ।-ਕੇਜਰੀਵਾਲ ਨੇ ਸਫ਼ਾਈ ਕਰਮੀਆਂ ਨੂੰ ਘਰ ਬੁਲਾ ਕੇ ਪਿਲਾਈ ਚਾਹ, ਆਖ਼ੀ ਇਹ ਗੱਲ

7. ALERT : ਬੱਚਿਆਂ ਨੇ ਵਰਤਿਆ ਸੋਸ਼ਲ ਮੀਡੀਆ ਤਾਂ ਦੇਣਾ ਪੈਣਾ ਕਰੋੜਾਂ ਰੁਪਏ ਦਾ ਜ਼ੁਰਮਾਨਾ
ਸਿਡਨੀ (ਭਾਸ਼ਾ)- ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਆਸਟ੍ਰੇਲੀਆ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਮੌਜੂਦਾ ਸਮੇਂ ਵਿਚ ਸੋਸ਼ਲ ਮੀਡੀਆ ਹਰ ਕਿਸੇ ਦੀ ਜ਼ਿੰਦਗੀ ਦਾ ਇੱਕ ਸਰਗਰਮ ਹਿੱਸਾ ਬਣ ਗਿਆ ਹੈ। ਜੀਵਨ ਦੇ ਹਰ ਖੇਤਰ ਵਿੱਚ ਇਸ ਦੇ ਵਧਦੇ ਪ੍ਰਭਾਵ ਕਾਰਨ ਮਾਹਿਰਾਂ ਨੇ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦਾ ਖਾਸ ਕਰਕੇ ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਸਥਿਤੀ 'ਤੇ ਖ਼ਤਰਨਾਕ ਪ੍ਰਭਾਵ ਪੈ ਰਿਹਾ ਹੈ। ਅਜਿਹੇ 'ਚ ਆਸਟ੍ਰੇਲੀਆ ਦੀ ਪ੍ਰਤੀਨਿਧਾ ਸਭਾ ਨੇ ਇਕ ਬਿੱਲ ਪਾਸ ਕੀਤਾ ਹੈ ਜਿਸ ਤਹਿਤ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਇਸ ਨੂੰ ਵਿਸ਼ਵ ਦੇ ਪਹਿਲੇ ਕਾਨੂੰਨ ਵਜੋਂ ਅੰਤਿਮ ਰੂਪ ਦੇਣ ਲਈ ਸੈਨੇਟ ਦੀ ਮਨਜ਼ੂਰੀ ਬਾਕੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ALERT : ਬੱਚਿਆਂ ਨੇ ਵਰਤਿਆ ਸੋਸ਼ਲ ਮੀਡੀਆ ਤਾਂ ਦੇਣਾ ਪੈਣਾ ਕਰੋੜਾਂ ਰੁਪਏ ਦਾ ਜ਼ੁਰਮਾਨਾ

8. 5, 10 ਨਹੀਂ ਦਸੰਬਰ 'ਚ 17 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਬਣਾ ਲਓ ਪੂਰੀ ਯੋਜਨਾ
ਨਵੀਂ ਦਿੱਲੀ - ਇਸ ਸਾਲ ਦੇ ਆਖਰੀ ਮਹੀਨੇ, ਦਸੰਬਰ ਵਿੱਚ ਬੈਂਕਾਂ ਦੀਆਂ ਛੁੱਟੀਆਂ ਦੀ ਇੱਕ ਲੰਮੀ ਸੂਚੀ ਤਿਆਰ ਹੈ ਅਤੇ ਇਸ ਮਹੀਨੇ ਦੇ ਜ਼ਿਆਦਾਤਰ ਦਿਨ ਬੈਂਕ ਬੰਦ ਰਹਿਣਗੇ। ਆਰਬੀਆਈ ਬੈਂਕ ਛੁੱਟੀਆਂ ਦੇ ਕੈਲੰਡਰ ਅਨੁਸਾਰ, ਵੱਖ-ਵੱਖ ਸੂਬਿਆਂ ਵਿੱਚ ਰਾਸ਼ਟਰੀ ਅਤੇ ਸਥਾਨਕ ਛੁੱਟੀਆਂ ਕਾਰਨ ਕੁੱਲ 17 ਬੈਂਕ ਛੁੱਟੀਆਂ ਹੋਣਗੀਆਂ। ਇਸ ਦੌਰਾਨ ਕ੍ਰਿਸਮਸ ਅਤੇ ਗੋਆ ਲਿਬਰੇਸ਼ਨ ਡੇ ਵਰਗੇ ਵੱਡੇ ਤਿਉਹਾਰ ਮਨਾਏ ਜਾਣਗੇ। ਹਾਲਾਂਕਿ ਮਹੀਨੇ ਦੇ 4 ਐਤਵਾਰ ਅਤੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿਣਗੇ। ਆਓ ਤੁਹਾਨੂੰ ਵੀ ਦੱਸਦੇ ਹਾਂ ਕਿ ਦੇਸ਼ ਦੇ ਕਿਹੜੇ-ਕਿਹੜੇ ਸੂਬੇ ਵਿੱਚ ਕਿਸ ਤਰੀਕ ਨੂੰ ਅਤੇ ਕਿਸ ਕਾਰਨ ਕਰਕੇ ਬੈਂਕਾਂ ਵਿੱਚ ਛੁੱਟੀ ਹੋਵੇਗੀ।
ਹੋਰ ਜਾਣਕਾਰੀ ਲਈ ਕਲਿਕ ਕਰੋ।- 5, 10 ਨਹੀਂ ਦਸੰਬਰ 'ਚ 17 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਬਣਾ ਲਓ ਪੂਰੀ ਯੋਜਨਾ

9. IPL ਲਈ ਕਰੋੜਾਂ 'ਚ ਵਿਕੇ ਖਿਡਾਰੀਆਂ ਨੂੰ ਨਹੀਂ ਮਿਲਣਗੇ ਪੂਰੇ ਪੈਸੇ, ਜਾਣੋ ਅਸਲ 'ਚ ਕਿੰਨੀ ਮਿਲੇਗੀ ਰਕਮ
ਸਪੋਰਟਸ ਡੈਸਕ- ਜੇਦਾਹ, ਸਾਊਦੀ ਅਰਬ ਵਿੱਚ 2 ਦਿਨ ਦੀ ਆਈਪੀਐਲ ਮੈਗਾ ਨਿਲਾਮੀ ਵਿੱਚ 10 ਫ੍ਰੈਂਚਾਇਜ਼ੀਜ਼ ਨੇ 639.15 ਕਰੋੜ ਰੁਪਏ ਖਰਚ ਕੀਤੇ। ਨਿਲਾਮੀ 'ਚ 182 ਖਿਡਾਰੀ ਵਿਕ ਗਏ, ਜਿਨ੍ਹਾਂ 'ਚੋਂ 62 ਵਿਦੇਸ਼ੀ ਖਿਡਾਰੀ ਹਨ। ਰਿਸ਼ਭ ਪੰਤ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਉਸ ਨੂੰ ਲਖਨਊ ਸੁਪਰ ਜਾਇੰਟਸ (ਐਲਐਸਜੀ) ਨੇ 27 ਕਰੋੜ ਰੁਪਏ ਵਿੱਚ ਖਰੀਦਿਆ ਸੀ।
ਹੋਰ ਜਾਣਕਾਰੀ ਲਈ ਕਲਿਕ ਕਰੋ।-IPL ਲਈ ਕਰੋੜਾਂ 'ਚ ਵਿਕੇ ਖਿਡਾਰੀਆਂ ਨੂੰ ਨਹੀਂ ਮਿਲਣਗੇ ਪੂਰੇ ਪੈਸੇ, ਜਾਣੋ ਅਸਲ 'ਚ ਕਿੰਨੀ ਮਿਲੇਗੀ ਰਕਮ

10. ਪੰਜਾਬ ਦੇ ਮਸ਼ਹੂਰ Influencer ਨੇ ਕੁੱਟੀ ਆਪਣੀ ਚਾਚੀ, ਲਾਈਵ ਆ ਕੇ ਕੱਢੀਆਂ ਗਾਲ੍ਹਾਂ
ਮਾਲੇਰਕੋਟਲਾ : ਜ਼ਿਲ੍ਹਾ ਮਾਲੇਰਕੋਟਲਾ ਦੇ ਥਾਣਾ ਅਮਰਗੜ੍ਹ ਦੇ ਪਿੰਡ ਰਾਮਗੜ ਛੰਨਾ ਦੀ ਰੁਪਿੰਦਰ ਕੌਰ ਨੇ ਆਪਣੇ ਜੇਠ ਅਤੇ ਆਪਣੇ ਭਤੀਜੇ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਜ਼ਮੀਨ ਦਾ ਬਣਦਾ ਠੇਕਾ ਨਹੀਂ ਦਿੰਦੇ। ਇਸ ਸਬੰਧ 'ਚ ਜਦੋਂ ਉਸ ਨੇ ਆਪਣੇ ਜੇਠ ਨਾਲ ਗੱਲ ਕੀਤੀ ਤਾਂ ਉਸ ਦੇ ਜੇਠ ਅਤੇ ਭਤੀਜੇ ਨੇ ਉਸ ਨੂੰ ਘਰ ਆ ਕੇ ਕੁੱਟਿਆ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਪੰਜਾਬ ਦੇ ਮਸ਼ਹੂਰ Influencer ਨੇ ਕੁੱਟੀ ਆਪਣੀ ਚਾਚੀ, ਲਾਈਵ ਆ ਕੇ ਕੱਢੀਆਂ ਗਾਲ੍ਹਾਂ


author

Sunaina

Content Editor

Related News