ਬਾਹਰੀ ਸੂਬਿਆਂ ਤੋਂ ਆ ਰਿਹੈ 2 ਨੰਬਰ ''ਚ ''ਤੰਬਾਕੂ'', ਲੱਖਾਂ ਕਮਾ ਰਹੇ ਮੋਬਾਇਲ ਵਿੰਗ ਦੇ ਅਫ਼ਸਰ

12/01/2021 5:29:30 PM

ਲੁਧਿਆਣਾ (ਧੀਮਾਨ) : ਬਾਹਰੀ ਸੂਬਿਆਂ ਤੋਂ ਹਰ ਮਹੀਨੇ ਕਰੋੜਾਂ ਰੁਪਏ ਦਾ ਤੰਬਾਕੂ ਪੰਜਾਬ 'ਚ ਬਿਨਾਂ ਜੀ. ਐੱਸ. ਟੀ. ਦੇ ਆ ਰਿਹਾ ਹੈ। ਇਸ ਦੀ ਖ਼ਬਰ ਜੀ. ਐੱਸ. ਟੀ. ਅਧਿਕਾਰੀਆਂ ਨੂੰ ਤਾਂ ਹੈ ਪਰ ਆਪਣੀ ਨਿੱਜੀ ਫ਼ੀਸ ਦੇ ਚੱਕਰ 'ਚ ਉਹ ਤੰਬਾਕੂ ਦੀ ਗੱਡੀ ਨੂੰ ਦੇਖ ਕੇ ਅੱਖਾਂ ਬੰਦ ਕਰ ਲੈਂਦੇ ਹਨ। ਤੰਬਾਕੂ 'ਤੇ 28 ਫ਼ੀਸਦੀ ਜੀ. ਐੱਸ. ਟੀ. ਹੈ ਪਰ ਜਿਵੇਂ ਹੀ ਇਹ ਪੰਜਾਬ ਦੀ ਸਰਹੱਦ 'ਚ ਦਾਖ਼ਲ ਹੁੰਦਾ ਹੈ ਤਾਂ ਇਸ 'ਤੇ ਕਈ ਤਰ੍ਹਾਂ ਦੇ ਸੈੱਸ ਲੱਗਦੇ ਹਨ।

ਇਹ ਵੀ ਪੜ੍ਹੋ : ਮੋਗਾ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਰੋਧੀਆਂ 'ਤੇ ਲਾਏ ਰਗੜੇ, ਜਾਣੋ ਕੀ ਬੋਲੇ

ਹਕੀਕਤ 'ਚ ਸਰਕਾਰ ਨੂੰ ਪੰਜਾਬ 'ਚ ਤੰਬਾਕੂ ਨੂੰ ਪਹੁੰਚਾਉਣ ਵਾਲੀ ਕੁੱਲ ਮਾਤਰਾ ਦਾ 20 ਫ਼ੀਸਦੀ ਹਿੱਸਾ ਵੀ ਜੀ. ਐੱਸ. ਟੀ. ਨਹੀਂ ਮਿਲਦਾ। ਇਸ ਦਾ ਸਿੱਧਾ ਕਾਰਨ ਜੀ. ਐੱਸ. ਟੀ. ਵਿਭਾਗ ਦੇ ਅਫ਼ਸਰ ਅਤੇ ਮੋਬਾਇਲ ਵਿੰਗ ਦੇ ਅਫ਼ਸਰਾਂ ਦੀ ਤੰਬਾਕੂ ਕਾਰੋਬਾਰੀਆਂ ਨਾਲ ਮੋਟੀ ਸੈਟਿੰਗ ਹੋਣੀ ਮੰਨੀ ਜਾ ਰਹੀ ਹੈ। ਮੋਬਾਇਲ ਵਿੰਗ ਦੇ ਅਫ਼ਸਰ ਸਟੀਲ ਅਤੇ ਸਕਰੈਪ ਜਾਂ ਹੌਜਰੀ ਦੀਆਂ ਗੱਡੀਆਂ ਫੜ੍ਹ ਕੇ ਆਪਣੀ ਪਿੱਠ ਥਪਥਪਾਉਂਦੇ ਹਨ। ਇਸ ਨਾਲ ਨਾ ਮਾਤਰ ਹੀ ਰੈਵੇਨਿਊ ਇਕੱਠਾ ਹੁੰਦਾ ਹੈ।

ਇਹ ਵੀ ਪੜ੍ਹੋ : ਪੁਲਸ ਵਿਭਾਗ 'ਚ ਜਾਣ ਦੇ ਚਾਹਵਾਨ ਖਿਡਾਰੀਆਂ ਲਈ ਚੰਗੀ ਖ਼ਬਰ, ਜਲਦ ਹੋਵੇਗੀ ਸਪੋਰਟਸ ਕੋਟੇ ਤਹਿਤ ਭਰਤੀ

ਇਕ ਤੰਬਾਕੂ ਵਿਕਰੇਤਾ ਨੇ ਨਾਮ ਨਾਂ ਛਪਣ ਦੀ ਸ਼ਰਤ 'ਤੇ ਦੱਸਿਆ ਕਿ ਮੰਨ ਲਿਆ ਜਾਵੇ ਕਿ ਇਕ ਗੱਡੀ 'ਚ 1.35 ਲੱਖ ਰੁਪਏ ਦਾ ਤੰਬਾਕੂ ਹੈ ਤਾਂ ਉਸ 'ਤੇ 28 ਫ਼ੀਸਦੀ ਜੀ. ਐੱਸ. ਟੀ. ਅਤੇ ਸੈੱਸ ਲੱਗਣ 'ਤੇ ਇਹ ਮਾਲ ਕਰੀਬ 4.50 ਲੱਖ ਰੁਪਏ ਦਾ ਹੋ ਜਾਂਦਾ ਹੈ। ਇਹ ਮਾਲ ਤਾਂ ਆਇਆ ਇਕ ਨੰਬਰ 'ਚ, ਹੁਣ ਜੇਕਰ ਬਿਨਾਂ ਜੀ. ਐੱਸ. ਟੀ. ਅਦਾ ਕੀਤੇ ਮੋਬਾਇਲ ਵਿੰਗ ਤੰਬਾਕੂ ਦੀਆਂ ਗੱਡੀਆਂ ਫੜ੍ਹ ਲਵੇ ਤਾਂ ਪੈਨਲਟੀ ਅਤੇ ਜੁਰਮਾਨਾ ਲਾ ਕੇ ਸਰਕਾਰ ਨੂੰ 9 ਲੱਖ ਰੁਪਏ ਦਾ ਰੈਵੈਨਿਊ ਆ ਸਕਦਾ ਹੈ ਪਰ ਅਫ਼ਸਰਾਂ ਦੀ ਮਿਹਰਬਾਨੀ ਨਾਲ ਸਰਕਾਰ ਨੂੰ ਤੰਬਾਕੂ ਤੋਂ ਆਟੇ 'ਚੋਂ ਲੂਣ ਬਰਾਬਰ ਹੀ ਜੀ. ਐੱਸ. ਟੀ. ਮਿਲ ਰਿਹਾ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


Babita

Content Editor

Related News