ਦੁਬਈ ਜੇਲ ''ਚ ਕੈਦ ਹਨ ਕਈ ਭਾਰਤੀ, ਪੀੜਤ ਪਰਿਵਾਰਾਂ ਨੇ ਸੁਸ਼ਮਾ ਸਵਰਾਜ ਨੂੰ ਲਗਾਈ ਮਦਦ ਦੀ ਗੁਹਾਰ

Thursday, Nov 23, 2017 - 02:29 PM (IST)

ਅਹਿਮਦਗੜ੍ਹ/ਸੰਗਰੂਰ — ਦੁਬਈ ਦੀ ਜੇਲ 'ਚ ਬੰਦ 13 ਭਾਰਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਬਚਾਉਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਮਦਦ ਦੀ ਗੁਹਾਰ ਲਗਾਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਸ ਮਾਮਲੇ 'ਚ ਸੂਬਾ ਸਰਕਾਰ ਤੋਂ ਵੀ ਮਦਦ ਦੀ ਅਪੀਲ ਕੀਤੀ ਹੈ। ਇਨ੍ਹਾਂ ਭਾਰਤੀਆਂ ਨੂੰ ਇਕ ਹੋਟਲ 'ਚ ਹੋਏ ਝਗੜੇ ਦੇ ਲਈ 40 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਜਾਣਕਾਰੀ ਮੁਤਾਬਕ ਦੁਬਈ ਦੀ ਜੇਲ 'ਚ ਬੰਦ 4 ਨੌਜਵਾਨ ਪੰਜਾਬ ਦੇ ਹਨ, ਉਥੇ ਪਿੰਡ ਧੂਲਕੋਟ ਨਿਵਾਸੀ ਸੁਖਵਿੰਦਰ ਸਿੰਘ ਦੇ ਭਰਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ 2007 'ਚ ਉਸ ਦਾ ਭਰਾ ਨੌਕਰੀ ਦੇ ਲਈ ਦੁਬਈ ਗਿਆ ਸੀ। ਇਸ ਦੌਰਾਨ 2009 'ਚ ਉਥੇ ਇਕ ਹੋਟਲ 'ਚ ਝਗੜੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਜਿਸ ਦੇ ਦੋਸ਼ 'ਚ ਸੁਖਬਿੰਦਰ ਸਮੇਤ 12 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੂੰ ਕਤਲ ਦੇ ਕੇਸ 'ਚ 40 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦੁਬਈ ਦੀ ਕੇਂਦਰੀ ਜੇਲ 'ਚ ਪਾ ਦਿੱਤਾ ਸੀ।
ਸੁਖਜਿੰਦਰ ਨੇ ਕਿਹਾ ਕਿ ਭਾਰਤੀ ਅੰਬੈਸੀ ਨੇ ਇਨ੍ਹਾਂ ਨੌਜਵਾਨਾਂ ਦੀ ਕੋਈ ਮਦਦ ਨਹੀਂ ਕੀਤੀ। ਜੇਲ 'ਚ ਬੰਦ ਕੈਦੀਆਂ 'ਚ ਮਨਜੀਤ ਸਿੰਘ,  ਸਰਬਜੀਤ ਸਿੰਘ, ਮੇਜਰ ਸਿੰਘ ਪੰਜਾਬ ਦੇ ਪਠਾਨਕੋਟ ਤੇ ਗੁਰਦਾਸਪੁਰ ਜ਼ਿਲਿਆਂ ਨਾਲ ਸੰਬੰਧ ਰੱਖਦੇ ਹਨ। ਉਨ੍ਹਾਂ ਕਿਹਾ ਕਿ ਓਬਰਾਇ ਨੇ ਤਤਕਾਲੀਨ ਵਿਦੇਸ਼ ਰਾਜਮੰਤਰੀ ਪਰਨੀਤ ਕੌਰ ਨੂੰ ਇਸ ਬਾਰੇ ਨੂੰ ਇਸ ਵਾਰੇ 'ਚ ਜਾਣਕਾਰੀ ਮੁਹੱਈਆ ਕਰਵਾਈ ਗਈ ਸੀ ਪਰ ਇਸ ਮਾਮਲੇ 'ਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਬਾਅਦ ਹੁਣ ਉਨ੍ਹਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਸਾਡੇ ਬੱਚਿਆਂ ਨੂੰ ਬਚਾਓ, ਉਹ ਸਭ ਨਿਰਦੋਸ਼ ਹਨ ਤੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਦੋਸ਼ੀ ਕਰਾਰ ਦੇ ਕੇ ਦੁਬਈ ਦੀ ਕੇਂਦਰੀ ਜੇਲ 'ਚ ਬੰਦ ਕਰ ਦਿੱਤਾ ਗਿਆ ਹੈ।


Related News