ਸਿੱਖਾਂ ਲਈ ਮਾਣ ਵਾਲੀ ਗੱਲ , ਇਸ ਮੌਕੇ ''ਦਰਬਾਰ ਸਾਹਿਬ'' ਦਾ ਮਾਡਲ ਹੋਵੇਗਾ ਸ਼ਾਮਲ
Friday, Jul 07, 2017 - 08:28 AM (IST)
ਕੈਲਗਰੀ, (ਰਾਜੀਵ)— ਸਕਾਈਵੀਊ ਹਲਕੇ ਤੋਂ ਐੱਮ.ਪੀ. ਦਰਸ਼ਨ ਸਿੰਘ ਕੰਗ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਲਾਨਾ ਸਟੈਂਪਡ ਪਰੇਡ ਜੋ ਕਿ 7 ਜੁਲਾਈ ਨੂੰ ਹੋਣੀ ਹੈ, ਉਸ ਵਿੱਚ 'ਦਰਬਾਰ ਸਾਹਿਬ' ਦਾ ਮਾਡਲ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਹ ਪੰਜਾਬੀ ਭਾਈਚਾਰੇ ਲਈ ਮਾਣ ਦੀ ਗੱਲ ਹੈ ਕਿ ਇਸ ਦੀ ਸ਼ਿਰਕਤ ਨਾਲ ਪੂਰੇ ਕੈਨੇਡਾ ਅਤੇ ਅਮਰੀਕਾ ਤੋਂ ਆਏ ਬਾਕੀ ਭਾਈਚਾਰਿਆਂ ਦੇ ਲੋਕਾਂ ਨਾਲ ਅਪਣੀ ਪਹਿਚਾਣ ਸਾਂਝੀ ਕਰਨ ਦਾ ਮੌਕਾ ਹੋਵੇਗਾ।

'ਦਸ਼ਮੇਸ਼ ਕਲਚਰ ਸੈਂਟਰ' ਤੋਂ ਪ੍ਰਧਾਨ ਪਰਮੀਤ ਸਿੰਘ ਨੇ 'ਜਗਬਾਣੀ' ਨਾਲ ਗੱਲ-ਬਾਤ ਕਰਦੇ ਦੱਸਿਆ ਕਿ ਇਸ ਮਾਡਲ ਨੂੰ ਤਿਆਰ ਕਰਨ ਲਈ ਅਵਿਨਾਸ਼ ਖੰਗੁਰਾ ,ਪਾਲ ਸੇਖੋਂ ਅਤੇ ਟੀਮ ਦੀ ਦਿਨ ਰਾਤ ਦੀ ਮਿਹਨਤ ਹੈ, ਜਿਨ੍ਹਾਂ ਨੇ ਵਲੰਟੀਅਰ ਸੇਵਾ ਕਰ ਇਸ ਨੂੰ ਸਿਰੇ ਚੜ੍ਹਾਇਆ। ਅਵਿਨਾਸ਼ ਖਗੁੰਰਾ ਨੇ ਦੱਸਿਆ ਕਿ ਇਸ ਮਾਡਲ ਨੂੰ ਦੋ ਹਫਤਿਆਂ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਇਸ ਵਿੱਚ ਬੱਚਿਆਂ ਨੇ ਆਖਰੀ ਸਜਾਵਟ ਕੀਤੀ ਹੈ।
