ਟਾਇਰ ਫੱਟਣ ਕਾਰਨ ਬੇਕਾਬੂ ਹੋਈ ਬਲੈਰੋ ਗੱਡੀ ਮੋਟਰਸਾਈਕਲ ’ਤੇ ਪਲਟੀ, ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

Tuesday, Jul 06, 2021 - 06:35 PM (IST)

ਟਾਇਰ ਫੱਟਣ ਕਾਰਨ ਬੇਕਾਬੂ ਹੋਈ ਬਲੈਰੋ ਗੱਡੀ ਮੋਟਰਸਾਈਕਲ ’ਤੇ ਪਲਟੀ, ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਚੌਕ ਮਹਿਤਾ (ਕੈਪਟਨ, ਪਾਲ) - ਸਥਾਨਕ ਕਸਬੇ ਤੋਂ ਕਰੀਬ 2 ਕਿਲੋਮੀਟਰ ਦੂਰ ਅੰਮ੍ਰਿਤਸਰ ਰੋਡ ’ਤੇ ਸਥਿਤ ਪਿੰਡ ਉਦੋਨੰਗਲ ਅੱਡਾ ਤੇਈਮੀਲ ਵਿਖੇ ਇਕ ਬਲੈਰੋ ਗੱਡੀ ਅਤੇ ਮੋਟਰਸਾਈਕਲ ਦਰਮਿਆਨ ਭਿਆਨਕ ਸੜਕ ਹਾਦਸਾ ਹੋਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿੱਚ ਇਕੋ ਪਰਿਵਾਰ ਦੇ 2 ਵਿਅਕਤੀਆਂ ਸਮੇਤ 1 ਜਨਾਨੀ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਸਥਾਨਕ ਪੁਲਸ ਮੌਕੇ ’ਤੇ ਪਹੁੰਚ ਗਈ।

ਸੈਰ ’ਤੇ ਗਏ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਤਾਰਿਆ ਮੌਤ ਦੇ ਘਾਟ 

ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਕ ਬਲੈਰੋ ਗੱਡੀ ਅੰਮ੍ਰਿਤਸਰ ਵਾਲੀ ਸਾਈਡ ਤੋਂ ਆ ਰਹੀ ਸੀ। ਬਲੈਰੋ ਗੱਡੀ ਦਾ ਅਚਾਨਕ ਟਾਇਰ ਫੱਟ ਗਿਆ, ਜਿਸ ਕਾਰਨ ਗੱਡੀ ਆਪਣਾ ਸੰਤੁਲਨ ਗੁਆ ਬੈਠੀ ਅਤੇ ਸਾਹਮਣੇ ਮਹਿਤਾ ਵਾਲੀ ਤਰਫੋਂ ਆ ਰਹੇ ਇਕ ਮੋਟਰਸਾਈਕਲ ਨਾਲ ਜਾ ਟਕਰਾਈ, ਜਿਸ ’ਤੇ 3 ਲੋਕ ਸਵਾਰ ਹੋ ਕੇ ਆ ਰਹੇ ਸਨ। ਇਸ ਹਾਦਸੇ ’ਚ ਮੋਟਰਸਾਈਕਲ ਸਵਾਰ 3 ਵਿਅਕਤੀਆਂ ’ਚ ਤਰਸੇਮ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਚੰਨਣਕੇ ਅਤੇ ਉਸ ਦੇ ਸਾਂਢੂ ਰਾਜਬੀਰ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਕਾਜਮਪੁਰ ਨੇ ਮੌਕੇ ’ਤੇ ਦਮ ਤੋੜ ਦਿੱਤਾ, ਜਦਕਿ ਪਿੱਛੇ ਬੈਠੀ ਬਲਵਿੰਦਰ ਕੌਰ ਪਤਨੀ ਤਰਸੇਮ ਸਿੰਘ ਵਾਸੀ ਚੰਨਣਕੇ ਦੀ ਸੱਟਾਂ ਲੱਗਣ ਕਾਰਣ ਹਾਲਤ ਗੰਭੀਰ ਬਣੀ ਹੋਈ ਸੀ, ਜਿਸ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਭੇਜ ਦਿੱਤਾ ਗਿਆ, ਜਿੱਥੇ ਉਸ ਦੀ ਵੀ ਮੌਤ ਹੋ ਗਈ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ

ਇਸ ਮਾਮਲੇ ਦੇ ਜਾਂਚ ਕਰ ਰਹੇ ਥਾਣਾ ਮਹਿਤਾ ਐੱਸ. ਐੱਚ. ਓ. ਮਨਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਉਕਤ ਲੋਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਮ੍ਰਿਤਕਾਂ ਦੇ ਵਾਰਿਸਾਂ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ-  ਜੁਲਾਈ ਮਹੀਨੇ ’ਚ ਆਉਣ ਵਾਲੇ ਵਰਤ ਅਤੇ ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ


author

rajwinder kaur

Content Editor

Related News