ਟਾਇਰ ਫੱਟਣ ਕਾਰਨ ਕਾਰ ਦਰੱਖਤ ਨਾਲ ਟਕਰਾਈ, 4 ਜ਼ਖਮੀ

Monday, Jul 23, 2018 - 05:17 AM (IST)

ਟਾਇਰ ਫੱਟਣ ਕਾਰਨ ਕਾਰ ਦਰੱਖਤ ਨਾਲ ਟਕਰਾਈ, 4 ਜ਼ਖਮੀ

ਅਬੋਹਰ, (ਸੁਨੀਲ, ਰਹੇਜਾ)– ਪਿੰਡ ਨਿਹਾਲ ਖੇੜਾ ਦੇ ਨੇੜੇ ਅੱਜ ਸਵੇਰੇ ਇਕ ਕਾਰ ਦਾ ਟਾਇਰ ਫੱਟਣ ਨਾਲ ਉਹ ਦਰੱਖਤ ਨਾਲ ਟਕਰਾਈ, ਜਿਸ ਨਾਲ ਇਕ ਹੀ ਪਰਿਵਾਰ ਦੇ 4 ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ ਇਕ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ  ਮੁੱਢਲੇ  ਇਲਾਜ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ ਹੈ।
ਜ਼ਿਲਾ ਫਿਰੋਜ਼ਪੁਰ ਦੇ ਪਿੰਡ ਫੌਜੇਖਾਂ ਨਿਵਾਸੀ ਜਗਸੀਰ ਸਿੰਘ ਆਪਣੇ ਪਿਤਾ ਰਛਪਾਲ ਸਿੰਘ, ਮਾਤਾ ਸੁਖਦੇਵ ਕੌਰ ਅਤੇ ਭੈਣ ਕੁਲਮੀਤ ਕੌਰ  ਨਾਲ ਕਾਰ ’ਚ ਬੀਕਾਨੇਰ ਜਾ ਰਿਹਾ ਸੀ ਕਿ ਸਵੇਰੇ ਕਰੀਬ 6 ਵਜੇ ਜਦ ਉਹ ਨਿਹਾਲਖੇੜਾ ਦੇ ਨੇੜੇ ਪਹੁੰਚੇ ਤਾਂ ਉਥੇ ਬਣੇ ਹਨੂਮਾਨ ਮੰਦਰ ਦੇ ਨੇੜੇ ਅਚਾਨਕ ਕਾਰ ਦਾ ਟਾਇਰ ਫੱਟਣ ਨਾਲ ਉਹ ਸੜਕ  ਕਿਨਾਰੇ ਦਰੱਖਤ ਨਾਲ ਜਾ ਟਕਰਾਈ, ਜਿਸ ਨਾਲ ਸਾਰੇ ਕਾਰ ਸਵਾਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ।
 


Related News