ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਟਿੰਕੂ ਦੇ ਮਾਮਲੇ ’ਚ ਫਿਰੋਜ਼ਪੁਰ ਦੇ ਸ਼ੂਟਰ ਜੀਤਾ ਨੇ ਕੀਤੇ ਵੱਡੇ ਖ਼ੁਲਾਸੇ

08/01/2022 4:37:35 PM

ਜਲੰਧਰ (ਵਰੁਣ)–ਟਿੰਕੂ ਮਰਡਰ ਕੇਸ ’ਚ ਪ੍ਰੋਡਕਸ਼ਨ ਵਾਰੰਟ ’ਤੇ ਲਿਆੰਦੇ ਗਏ ਸ਼ੂਟਰ ਗੁਰਜੀਤ ਸਿੰਘ ਉਰਫ਼ ਜੀਤਾ ਦਾ 3 ਅਗਸਤ ਨੂੰ ਰਿਮਾਂਡ ਖ਼ਤਮ ਹੋਵੇਗਾ। ਦੋਸ਼ੀ ਤੋਂ ਥਾਣਾ ਨੰ. 8 ’ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਜੀਤਾ ਨੇ ਪੁਲਸ ਨੂੰ ਦੱਸਿਆ ਕਿ ਜਲੰਧਰ ਦੇ ਸ਼ੂਟਰ ਪੁਨੀਤ ਸ਼ਰਮਾ ਦੀ ਫਿਰੋਜ਼ਪੁਰ ਦੇ ਗੈਂਗਸਟਰ ਹੈਪੀ ਭੁੱਲਰ ਨਾਲ ਬਹੁਤ ਕਰੀਬੀ ਦੋਸਤੀ ਹੈ। ਕਤਲ ਤੋਂ ਪਹਿਲਾਂ ਹੈਪੀ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਜਲੰਧਰ ਦਾ ਕਾਰੋਬਾਰੀ ਟਿੰਕੂ ਉਸ ਦੇ ਦੋਸਤ ਪੁਨੀਤ ਦੇ ਪਰਿਵਾਰ ਨਾਲ ਵਿਵਾਦ ਕਰ ਰਿਹਾ ਹੈ ਅਤੇ ਘਰੇਲੂ ਝਗੜੇ ਕਾਰਨ ਉਸ ਨੇ ਮੌਤ ਦੇ ਘਾਟ ਉਤਾਰਨ ਲਈ ਪੁਨੀਤ ਦੀ ਮਦਦ ਕਰਨੀ ਹੈ। ਅਜਿਹੇ ’ਚ ਹੈਪੀ ਭੁੱਲਰ ਪੁਨੀਤ ਦੇ ਕਹੇ ਅਨੁਸਾਰ ਆਪਣੇ ਨਾਲ ਜੀਤਾ ਸਮੇਤ, ਹੈਪੀ ਮੱਲ ਅਤੇ ਸੁਰਿੰਦਰ ਗੁੱਲੀ ਨੂੰ ਜਲੰਧਰ ਲਿਆਇਆ ਅਤੇ ਟਿੰਕੂ ਨੂੰ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ: ਘਰ 'ਚ ਹੋਈ ਲੱਖਾਂ ਦੀ ਚੋਰੀ ਨੂੰ ਲੈ ਕੇ ਮੱਕੜ ਤੇ ਮੋਨੂੰ ਪੁਰੀ ਹੋਏ ਆਹਮੋ-ਸਾਹਮਣੇ, DGP ਤੱਕ ਪੁੱਜਾ ਮਾਮਲਾ

PunjabKesari

ਕਤਲ ਤੋਂ ਬਾਅਦ ਪਹਿਲਾਂ ਪੁਨੀਤ ਸ਼ਰਮਾ, ਨਰਿੰਦਰ ਸ਼ਾਰਦਾ ਉਰਫ਼ ਲੱਲੀ, ਇੰਦਰਪਾਲ ਸਾਬੀ, ਤਾਰੀ ਅਤੇ ਜਲੰਧਰ ਦੇ ਹੀ ਸੁਰਿੰਦਰ ਮੁੱਤੀ ਦਾ ਨਾਂ ਸਾਹਮਣੇ ਆਇਆ ਸੀ। ਪੁਲਸ ਨੂੰ ਪਤਾ ਲੱਗਾ ਕਿ ਟਿੰਕੂ ਕਤਲ ਕੇਸ ’ਚ ਸ਼ਾਮਲ ਫਿਰੋਜ਼ਪੁਰ ਦਾ ਹੈਪੀ ਮੱਲ ਕਿਸੇ ਹੋਰ ਕੇਸ ’ਚ ਫਿਰੋਜ਼ਪੁਰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਅਜਿਹੇ ’ਚ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕਤਲ ’ਚ ਸ਼ਾਮਲ ਹੈਪੀ ਭੁੱਲਰ, ਗੁਰਜੀਤ ਸਿੰਘ ਉਰਫ਼ ਜੀਤਾ ਅਤੇ ਸੁਰਿੰਦਰ ਗੁੱਲੀ ਦਾ ਨਾਂ ਲਿਆ। ਪੁਲਸ ਹੁਣ ਤਕ ਇਸ ਮਾਮਲੇ ’ਚ ਸੁਰਿੰਦਰ ਗੁੱਲੀ, ਹੈਪੀ ਮੱਲ, ਗੁਰਜੀਤ ਜੀਤਾ, ਸੁਰਿੰਦਰ ਮੁੱਤੀ ਅਤੇ ਤਾਰੀ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਦਕਿ ਗੈਂਗਸਟਰ ਪੁਨੀਤ ਸ਼ਰਮਾ, ਨਰਿੰਦਰ ਸ਼ਾਰਦਾ ਉਰਫ਼ ਲੱਲੀ, ਹੈਪੀ ਭੁੱਲਰ ਅਤੇ ਇੰਦਰਪਾਲ ਸਾਬੀ ਅਜੇ ਵੀ ਪੁਲਸ ਨੂੰ ਲੋੜੀਂਦੇ ਹਨ।

ਥਾਣਾ ਨੰ. 8 ਦੇ ਇੰਚਾਰਜ ਸੁਖਬੀਰ ਸਿੰਘ ਨੇ ਕਿਹਾ ਕਿ ਦੋਸ਼ੀ ਤੋਂ ਹੈਪੀ ਭੁੱਲਰ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜੀਤਾ ਨੂੰ ਪੁਨੀਤ ਬਾਰੇ ਕੁਝ ਪਤਾ ਨਹੀਂ ਪਰ ਨਾ ਗੈਂਗਸਟਰ ਹੈਪੀ ਭੁੱਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਨੀਤ ਨੂੰ ਲੈ ਕੇ ਕਾਫ਼ੀ ਇਨਪੁੱਟ ਮਿਲ ਸਕਦੇ ਹਨ। ਪੁਲਸ ਦਾ ਕਹਿਣਾ ਹੈ ਕਿ ਟਿੰਕੂ ਮਰਡਰ ਕੇਸ ’ਚ ਵਿਕਾਸ ਮਾਹਲੇ ਦੀ ਕਿਸੇ ਤਰ੍ਹਾਂ ਦੀ ਕੋਈ ਭੂਮਿਕਾ ਨਹੀਂ ਸਾਹਮਣੇ ਆਈ ਪਰ ਪੁਨੀਤ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਪੁਨੀਤ ਨੂੰ ਲੈ ਕੇ ਫਿਲਹਾਲ ਕੋਈ ਵੀ ਸੂਚਨਾ ਪੁਲਸ ਕੋਲ ਨਹੀਂ ਹੈ। ਹਾਲਾਂਕਿ ਉਸ ਦੀ ਭਾਲ ’ਚ ਕਮਿਸ਼ਨਰੇਟ ਪੁਲਸ ਅਤੇ ਜਲੰਧਰ ਰੂਰਲ ਪੁਲਸ ਨੇ ਕਾਫ਼ੀ ਯਤਨ ਕੀਤੇ ਪਰ ਅਸਫ਼ਲ ਰਹੀ।

PunjabKesari

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ CM ਮਾਨ ਤੇ ਧਾਲੀਵਾਲ ਨੂੰ ਚੈਲੰਜ, ਜਾਣੋ ਪੂਰਾ ਮਾਮਲਾ

ਦੱਸ ਦੇਈਏ ਕਿ 6 ਮਾਰਚ 2021 ਨੂੰ ਪੁਨੀਤ ਸ਼ਰਮਾ ਨੇ ਰੰਜਿਸ਼ ਕੱਢਣ ਲਈ ਪ੍ਰੀਤ ਨਗਰ ਰੋਡ ’ਤੇ ਪੀ. ਵੀ. ਸੀ. ਦਾ ਕਾਰੋਬਾਰ ਕਰਦੇ ਟਿੰਕੂ ਨੂੰ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਥਾਣਾ ਨੰ. 8 ’ਚ ਪੁਲਸ ਨੇ ਪੁਨੀਤ ਸ਼ਰਮਾ, ਨਰਿੰਦਰ ਸ਼ਾਰਦਾ, ਲੱਲੀ ਅਤੇ ਹੋਰ ਹੱਤਿਆਰਿਆਂ ਵਿਰੁੱਧ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਪੁਨੀਤ ਦਾ ਨਾਂ ਡਿਪਟੀ ਦੀ ਹੱਤਿਆ ਅਤੇ ਫਿਰ ਕਬੱਡੀ ਖਿਡਾਰੀ ਸੰਦੀਪ ਦੀ ਹੱਤਿਆ ’ਚ ਦੁਬਾਰਾ ਆਇਆ ਸੀ। ਪੁਨੀਤ ਇਸ ਸਮੇਂ ਨਾਮੀ ਗੈਂਗਸਟਰ ਵਿਕਾਸ ਮਾਹਲੇ ਗਰੁੱਪ ਨਾਲ ਜੁੜਿਆ ਹੋਇਆ ਹੈ ਅਤੇ ਜੁਰਮ ਦੀ ਦੁਨੀਆ ’ਚ ਉਸ ਨੇ ਕੁਝ ਹੀ ਸਮੇਂ ’ਚ ਆਪਣਾ ਨਾਂ ਬਣਾ ਲਿਆ ਹੈ।

ਇਹ ਵੀ ਪੜ੍ਹੋ: ਬਰਸਾਤ ਨੇ ਵਧਾਇਆ ਭਾਖੜਾ ਡੈਮ 'ਚ ਪਾਣੀ ਦਾ ਪੱਧਰ, ਪਿਛਲੇ ਸਾਲ ਦੇ ਮੁਕਾਬਲੇ 19.71 ਫੁੱਟ ਤੋਂ ਰਿਹਾ ਵੱਧ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News