ਨਕੋਦਰ 'ਚ ਕੱਪੜਾ ਕਾਰੋਬਾਰੀ ਦੇ ਕਤਲ ਦੀ ਗੈਂਗਸਟਰ ਸੰਪਤ ਨਹਿਰਾ ਨੇ ਲਈ ਜ਼ਿੰਮੇਵਾਰੀ, ਪੋਸਟ ਪਾ ਕੇ ਦਿੱਤੀ ਧਮਕੀ
Thursday, Dec 08, 2022 - 05:12 PM (IST)

ਜਲੰਧਰ : ਜਲੰਧਰ ਦੇ ਨਕੋਦਰ ਵਿਖੇ ਬੀਤੇ ਦਿਨ 30 ਲੱਖ ਦੀ ਫ਼ਿਰੌਤੀ ਨਾ ਦੇਣ ਕਾਰਨ ਕੱਪੜਾ ਕਾਰੋਬਾਰੀ ਭੁਪਿੰਦਰ ਸਿੰਘ ਉਰਫ਼ ਟਿੰਮੀ ਚਾਵਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬਾਅਦ 'ਚ ਘਟਨਾ ਦੌਰਾਨ ਜ਼ਖਮੀ ਹੋਏ ਟਿੰਮੀ ਦੇ ਗੰਨਮੈਨ ਮਨਦੀਪ ਸਿੰਘ ਦੀ ਵੀ ਮੌਤ ਹੋ ਗਈ ਸੀ। ਇਸ ਕਤਲਕਾਂਡ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਦੇ ਖ਼ਾਸਮ-ਖ਼ਾਸ ਗੈਂਗਸਟਰ ਸੰਪਤ ਨਹਿਰਾ ਵੱਲੋਂ ਲਈ ਗਈ ਹੈ।
ਇਹ ਵੀ ਪੜ੍ਹੋ : ਨਕੋਦਰ 'ਚ ਕੱਪੜਾ ਕਾਰੋਬਾਰੀ ਦੇ ਗੰਨਮੈਨ ਦੀ ਮੌਤ 'ਤੇ ਪੰਜਾਬ ਸਰਕਾਰ ਦਾ ਵੱਡਾ ਐਲਾਨ
ਸੰਪਤ ਨਹਿਰਾ ਨੇ ਫੇਸਬੁੱਕ ਪੇਜ 'ਤੇ ਪੋਸਟ ਪਾ ਕੇ ਲਿਖਿਆ ਹੈ ਕਿ ਟਿੰਮੀ ਚਾਵਲਾ ਦਾ ਕਤਲ ਮੈਂ ਕਰਵਾਇਆ ਹੈ। ਉਸ ਨੇ ਲਿਖਿਆ ਕਿ ਟਿੰਮੀ ਨੂੰ ਪਹਿਲਾਂ ਵੀ ਸਮਝਾਇਆ ਸੀ ਪਰ ਪੁਲਸ ਸੁਰੱਖਿਆ ਕਾਰਨ ਹਵਾ 'ਚ ਉੱਡ ਰਿਹਾ ਸੀ ਅਤੇ ਹੁਣ ਉਸ ਦੀ ਹਵਾ ਕੱਢ ਦਿੱਤੀ ਹੈ। ਉਸ ਨੇ ਲਿਖਿਆ ਕਿ ਜਿਨ੍ਹਾਂ ਨੂੰ ਅਸੀਂ ਧਮਕੀ ਦਿੱਤੀ ਹੈ, ਉਨ੍ਹਾਂ ਨੂੰ ਵੀ ਪੈਸੇ ਦੇਣੇ ਪੈਣਗੇ, ਨਹੀਂ ਤਾਂ 2-3 ਦਾ ਨੰਬਰ ਹੋਰ ਹੈ ਅਤੇ ਇਹ ਕਤਲ ਉਨ੍ਹਾਂ ਲਈ ਚਿਤਾਵਨੀ ਹੈ।
ਦੱਸ ਦੇਈਏ ਕਿ ਬੀਤੇ ਦਿਨ ਟਿੰਮੀ ਚਾਵਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲਕਾਂਡ ਮਗਰੋਂ ਟਿੰਮੀ ਚਾਵਲਾ ਨੂੰ ਧਮਕੀਆਂ ਦੇਣ ਵਾਲੇ ਗੈਂਗਸਟਰ ਦੀ ਆਡੀਓ ਰਿਕਾਰਡਿੰਗ ਵਾਇਰਲ ਹੋਈ ਹੈ। ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆ ਗਈ ਹੈ, ਜਿਸ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮੋਟਰਸਾਈਕਲ 'ਤੇ ਸਵਾਰ ਹੋ ਕੇ ਸ਼ੂਟਰ ਆਉਂਦੇ ਹਨ ਅਤੇ ਗੋਲੀਆਂ ਚਲਾ ਦਿੰਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ