ਕਿਸਾਨੀ ਘੋਲ ਦੌਰਾਨ ਟਿਕਰੀ ਸਰਹੱਦ ''ਤੇ ਚੀਮਾ ਮੰਡੀ ਦੇ ਕਿਸਾਨ ਗੁਰਜੰਟ ਸਿੰਘ ਦੀ ਮੌਤ

02/02/2021 5:28:51 PM

ਚੀਮਾ ਮੰਡੀ (ਬੇਦੀ, ਹਨੀ ਕੌਹਲੀ) - ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਟਿਕਰੀ ਬਾਰਡਰ ’ਤੇ ਕਿਸਾਨਾਂ ਵਲੋਂ ਵੱਡੀ ਪੱਧਰ ’ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਚਲ ਰਹੇ ਇਸ ਕਿਸਾਨੀ ਸੰਘਰਸ਼ ’ਚ ਬਹੁਤ ਸਾਰੇ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਕਿਸਾਨੀ ਅੰਦੋਲਨ ’ਚ ਸ਼ਾਮਲ ਹੋਣ ਗਏ ਸੰਗਰੂਰ ਜ਼ਿਲ੍ਹੇ ਦੀ ਚੀਮਾ ਮੰਡੀ ਦੇ ਕਿਸਾਨ ਗੁਰਜੰਟ ਸਿੰਘ ਪੁੱਤਰ ਵਿਸਾਖਾ ਸਿੰਘ ਦੀ ਦਿੱਲੀ ਟਿਕਰੀ ਬਾਰਡਰ 'ਤੇ ਸੰਘਰਸ਼ ਦੌਰਾਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦਾ ਪਤਾ ਲੱਗਦੇ ਸਾਰ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।  

ਪੜ੍ਹੋ ਇਹ ਵੀ ਖ਼ਬਰ - ਫਰਵਰੀ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਨੂੰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਜਾਣਕਾਰੀ ਅਨੁਸਾਰ ਚੀਮਾ ਮੰਡੀ ਦਾ ਇਹ ਕਿਸਾਨ ਪਿਛਲੇ ਕਾਫੀ ਦਿਨਾਂ ਤੋਂ ਦਿੱਲੀ ਵਿਖੇ ਸੰਘਰਸ਼ ਵਿਚ ਗਿਆ ਹੋਇਆ ਸੀ, ਜਿਸ ਦੀ ਟਿਕਰੀ ਬਾਰਡਰ 'ਤੇ ਠੰਢ ਲੱਗਣ ਕਾਰਨ ਹਾਰਟ ਅਟੈਕ ਹੋ ਜਾਣ ਨਾਲ ਮੌਤ ਹੋ ਗਈ ਹੈ। ਗੁਰਜੰਟ ਸਿੰਘ ਅਣਵਿਆਹਿਆ ਸੀ ਅਤੇ ਉਸ ਦੇ ਕੋਲ ਪੌਣੇ ਦੋ ਏਕੜ ਜ਼ਮੀਨ ਸੀ। ਉਸ ਨੇ ਆਪਣੀ ਜ਼ਮੀਨ ਦੀ ਵਸੀਅਤ ਆਪਣੇ ਭਤੀਜੇ ਦੇ ਨਾਂ ਕਰਵਾਈ ਹੋਈ ਸੀ। ਪੱਤਾ ਲੱਗਾ ਹੈ ਕਿ ਅਜੇ ਤੱਕ ਮ੍ਰਿਤਕ ਕਿਸਾਨ ਦੀ ਦੇਹ ਚੀਮਾ ਮੰਡੀ ਵਿਖੇ ਨਹੀਂ ਪੁੱਜੀ।

ਪੜ੍ਹੋ ਇਹ ਵੀ ਖ਼ਬਰ - ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਸਬੰਧੀ ਨਾਮਜ਼ਦਗੀਆਂ ਦਾਖ਼ਲ ਕਰਾਉਣ ਮੌਕੇ ਚੱਲੀਆਂ ਗੋਲੀਆਂ

ਦੱਸ ਦੇਈਏ ਕਿ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ 69 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਦਿਨ-ਰਾਤ ਅੰਦੋਲਨ ਕਰ ਰਹੇ ਹਨ। ਕਿਸਾਨ ਕਾਨੂੰਨ ਰੱਦ ਕਰਨ ਦੀ ਮੰਗ 'ਤੇ ਅੜੇ ਹੋਏ ਹਨ। ਕਿਸਾਨ ਵੱਡੀ ਗਿਣਤੀ ’ਚ ਸਰਹੱਦਾਂ ’ਤੇ ਪਹੁੰਚ ਰਹੇ ਹਨ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸਰਕਾਰ ਅਤੇ ਕਿਸਾਨਾਂ ਦੀਆਂ ਬੈਠਕਾਂ ਵੀ ਹੋਈਆਂ, ਜੋ ਬੇਸਿੱਟਾ ਰਹੀਆਂ। ਬਿੱਲਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ 26 ਜਨਵਰੀ,2021 ਨੂੰ ਕਿਸਾਨ ਟਰੈਕਟਰ ਪਰੇਡ ਵੀ ਕੀਤੀ ਗਈ, ਜਿਸ ਦੇ ਕਈ ਭਾਰੀ ਨਤੀਜੇ ਸਾਹਮਣੇ ਆਏ।

ਪੜ੍ਹੋ ਇਹ ਵੀ ਖ਼ਬਰ - ਟਿਕਰੀ ਬਾਰਡਰ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ’ਚ ਰਾਮਪੁਰ ਛੰਨਾਂ ਦੇ ਨੌਜਵਾਨ ਦੀ ਮੌਤ

ਇਸ ਸਬੰਧ ’ਚ ਪੁਲਸ ਨੇ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ। ਹੁਣ ਕਿਸਾਨਾਂ ਦੇ ਪ੍ਰਦਰਸ਼ਨ ਦੀ ਮੁੱਖ ਥਾਂ ਸਿੰਘੂ ਬਾਰਡਰ ’ਤੇ ਪੁਲਸ ਦੀ ਦੇਖ-ਰੇਖ ਵਿਚ ਮਜ਼ਦੂਰ ਸੀਮੈਂਟ ਦੇ ਬੈਰੀਕੇਡਜ਼ ਦੀਆਂ ਦੋ ਕਤਾਰਾਂ ਵਿਚ ਲੋਹੇ ਦੀਆਂ ਛੜਾਂ ਲਾਉਂਦੇ ਹੋਏ ਵੇਖੇ ਗਏ। ਪੁਲਸ ਵਲੋਂ ਅਜਿਹਾ ਇਸ ਲਈ ਕੀਤਾ ਗਿਆ, ਤਾਂ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਆਵਾਜਾਈ ਸੀਮਤ ਕੀਤੀ ਜਾ ਸਕੇ। 

ਪੜ੍ਹੋ ਇਹ ਵੀ ਖ਼ਬਰ - ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼

ਪੜ੍ਹੋ ਇਹ ਵੀ ਖ਼ਬਰ - ਹਿਮਾਚਲ ’ਚ ਅੱਜ ਤੋਂ ਹੋ ਸਕਦੀ ਹੈ ਵਰਖਾ ਤੇ ਬਰਫ਼ਬਾਰੀ, ਅਟਲ ਟਨਲ ਤੋਂ ਸਿੱਸੂ ਤੱਕ ਬਰਫ ਦੇ ਤੋਦੇ ਡਿੱਗਣ ਦੀ ਚਿਤਾਵਨੀ

ਨੋਟ - ਕਿਸਾਨੀ ਘੋਲ ਦੌਰਾਨ ਟਿਕਰੀ ਸਰਹੱਦ 'ਤੇ ਚੀਮਾ ਮੰਡੀ ਦੇ ਕਿਸਾਨ ਗੁਰਜੰਟ ਸਿੰਘ ਦੀ ਮੌਤ, ਕਿਸਾਨੀ ਸੰਘਰਸ਼ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ?


rajwinder kaur

Content Editor

Related News