'ਟਿਕ-ਟਾਕ' ਦੀ ਸ਼ੌਕੀਨ ਚੰਡੀਗੜ੍ਹ ਪੁਲਸ 'ਤੇ ਹੋਵੇਗੀ ਕਾਰਵਾਈ (ਵੀਡੀਓ)

Thursday, Aug 08, 2019 - 12:56 PM (IST)

ਚੰਡੀਗੜ੍ਹ : ਟਿਕ-ਟਾਕ ਦਾ ਖੁਮਾਰ ਸਿਰਫ ਆਮ ਜਨਤਾ 'ਤੇ ਹੀ ਨਹੀਂ, ਸਗੋਂ ਪੁਲਸ ਦੇ ਵੀ ਸਿਰ ਚੜ੍ਹ ਕੇ ਬੋਲ ਰਿਹਾ ਹੈ। ਫਿਰ ਭਾਵੇਂ ਉਹ ਗੁਜਰਾਤ ਦੀ ਪੁਲਸ ਹੋਵੇ ਜਾਂ ਫਿਰ ਚੰਡੀਗੜ੍ਹ ਦੀ। ਅੱਜ-ਕੱਲ੍ਹ ਚੰਡੀਗੜ੍ਹ ਪੁਲਸ ਦੀ ਮਹਿਲਾ ਕਾਂਸਟੇਬਲ ਦੀ ਇਕ ਵੀਡੀਓ ਟਿਕ-ਟਾਕ 'ਤੇ ਧਮਾਲ ਮਚਾ ਰਹੀ ਹੈ। ਇਹ ਵੀਡੀਓ ਸੈਕਟਰ-17 ਦੀ ਹੈ, ਜਿਸ 'ਚ ਮਹਿਲਾ ਕਾਂਸਟੇਬਲ ਪੁਲਸ ਵਰਦੀ 'ਚ ਆਪਣੀ ਸਹਿਕਰਮੀ ਨਾਲ ਨਜ਼ਰ ਆ ਰਹੀ ਹੈ। ਸਿੱਧੂ ਮੂਸੇਵਾਲਾ ਦੇ ਗੀਤ 'ਤੇ ਬਣੀ ਇਹ ਟਿਕ-ਟਾਕ ਵੀਡੀਓ ਜਿੱਥੇ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਉੱਥੇ ਹੀ ਪੁਲਸ ਅਧਿਕਾਰੀਆਂ ਨੇ ਇਸ ਨੂੰ ਨਿਯਮਾਂ ਦੀ ਉਲੰਘਣਾ ਦੱਸਦੇ ਹੋਏ ਸਬੰਧਿਤ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਗੱਲ ਕਹੀ ਹੈ।
ਇਸ ਤੋਂ ਪਹਿਲਾਂ ਥਾਣੇ 'ਚ ਟਿਕਟਾਕ ਵੀਡੀਓ ਬਣਾਉਣ ਵਾਲੀ ਗੁਜਰਾਤ ਦੀ ਪੁਲਸ ਮੁਲਾਜ਼ਮ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਹੁਣ ਚੰਡੀਗੜ੍ਹ ਦੀਆਂ ਇਨ੍ਹਾਂ ਪੁਲਸ ਮੁਲਾਜ਼ਮਾਂ 'ਤੇ ਵੀ ਕਾਰਵਾਈ ਦੀ ਤਲਵਾਰ ਲਟਕ ਰਹੀ ਹੈ। ਖੈਰ ਹਾਲ ਦੀ ਘੜੀ ਇਹ ਪੁਲਸ ਮੁਲਾਜ਼ਮਾਂ ਆਪਣੀ ਟਿਕਟਾਕ ਵੀਡੀਓ ਕਰਕੇ ਛਾਈਆਂ ਪਈਆਂ ਹਨ।


author

Babita

Content Editor

Related News