ਪੰਜਾਬ ਪੁਲਸ ਦੇ ਹੌਲਦਾਰ ਸਣੇ ਤਿੰਨ ਵਿਅਕਤੀ ਨਾਜਾਇਜ਼ ਸ਼ਰਾਬ ਸਣੇ ਕਾਬੂ

Monday, Oct 16, 2017 - 07:13 AM (IST)

ਤਲਵੰਡੀ ਸਾਬੋ, (ਮੁਨੀਸ਼)- ਪੰਜਾਬ ਪੁਲਸ ਵੱਲੋਂ ਨਸ਼ੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਤਲਵੰਡੀ ਸਾਬੋ ਪੁਲਸ ਜ਼ਿਲਾ ਮਾਨਸਾ ਦੇ ਹੌਲਦਾਰ ਸਮੇਤ ਤਿੰਨ ਲੋਕਾਂ ਨੂੰ ਹਰਿਆਣਾ ਦੀ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਪੁਲਸ ਦੇ ਹੌਲਦਾਰ ਸੁਰਜੀਤ ਸਿੰਘ ਪੁਲਸ ਪਾਰਟੀ ਸਮੇਤ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਜਗਾ ਰਾਮ ਤੀਰਥ ਤੋਂ ਭਗਵਾਨਪੁਰਾ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਹਰਿਆਣਾ ਵੱਲੋਂ ਇਕ ਕਾਰ ਆਲਟੋ ਡੀ. ਐੱਲ. 3 ਸੀ. ਏ. ਯੂ. 0876 ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਗੱਡੀ 'ਚੋਂ 17 ਪੇਟੀਆਂ ਸ਼ਰਾਬ ਦੇਸੀ ਠੇਕਾ ਹਰਿਆਣਾ ਬਰਾਦਮ ਕੀਤੀ ਗਈ। ਪੁਲਸ ਨੇ ਸ਼ਰਾਬ ਅਤੇ ਗੱਡੀ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਤਿੰਨੋਂ ਕਥਿਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਕਥਿਤ ਮੁਲਜ਼ਮਾਂ ਦੀ ਪਛਾਣ ਹੌਲਦਾਰ ਅਮਰਜੀਤ ਸਿੰਘ ਵਾਸੀ ਮਾਈਸਰਖਾਨਾ, ਰੁਲਦੂ ਸਿੰਘ ਵਾਸੀ ਪੇਰੋ ਅਤੇ ਜਸਵੀਰ ਸਿੰਘ ਵਾਸੀ ਬਹਿਣੀਵਾਲ ਵਜੋਂ ਹੋਈ ਹੈ। ਪੁਲਸ ਸੂਤਰਾਂ ਮੁਤਾਬਕ ਹੌਲਦਾਰ ਅਮਰਜੀਤ ਸਿੰਘ ਜ਼ਿਲਾ ਮਾਨਸਾ ਦੀ ਬਹਿਣੀਵਾਲ ਚੌਕੀ ਵਿਚ ਤਾਇਨਾਤ ਹੈ।


Related News