ਪੰਜਾਬ ਪੁਲਸ ਦੇ ਕਾਂਸਟੇਬਲ ਸਮੇਤ ਤਿੰਨ ਨੌਜਵਾਨ ਛੇੜਛਾੜ ਤੇ ਅਗਵਾ ਕਰਨ ਦੀ ਕੋਸ਼ਿਸ਼ ''ਚ ਕਾਬੂ

12/19/2017 7:20:23 AM

ਚੰਡੀਗੜ੍ਹ, (ਸੁਸ਼ੀਲ)- ਕਾਰ ਸਵਾਰ ਪੰਜਾਬ ਪੁਲਸ ਦੇ ਕਾਂਸਟੇਬਲ ਅਤੇ ਦੋ ਵਿਦਿਆਰਥੀਆਂ ਨੇ ਐਤਵਾਰ ਨੂੰ ਕਾਰ ਸਵਾਰ ਲੜਕੀ ਨਾਲ ਛੇੜਛਾੜ ਕਰਕੇ ਸੈਕਟਰ-35/36 ਦੀ ਡਿਵਾਈਡਿੰਗ ਸੜਕ 'ਤੇ ਗੱਡੀ ਦੇ ਪਿੱਛੇ ਗੱਡੀ ਖੜ੍ਹੀ ਕਰਕੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਲੜਕੀ ਨੇ ਮਨਚਲੇ ਨੌਜਵਾਨਾਂ ਦੀ ਗੱਡੀ ਦਾ ਨੰਬਰ ਨੋਟ ਕਰਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੀ. ਸੀ. ਆਰ. ਤੇ ਸੈਕਟਰ-36 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਤਿੰਨੇ ਕਾਰ ਸਵਾਰ ਨੌਜਵਾਨਾਂ ਨੂੰ ਦਬੋਚ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪੰਜਾਬ ਪੁਲਸ ਦੇ ਕਾਂਸਟੇਬਲ ਮੋਹਾਲੀ ਨਿਵਾਸੀ ਜਸਕਰਨ ਸਿੰਘ, ਫਾਜ਼ਿਲਕਾ ਨਿਵਾਸੀ ਕਰਮਵੀਰ ਸਿੰਘ ਤੇ ਬਠਿੰਡਾ ਨਿਵਾਸੀ ਗੁਰਦਾਸ ਦੇ ਰੂਪ ਵਿਚ ਹੋਈ ਹੈ। ਸੈਕਟਰ-36 ਥਾਣਾ ਪੁਲਸ ਨੇ ਲੜਕੀ ਦੀ ਸ਼ਿਕਾਇਤ 'ਤੇ ਤਿੰਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਜ਼ਿਲਾ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। 
ਪੁਲਸ ਨੇ ਦੱਸਿਆ ਕਿ ਕਾਰ ਸਵਾਰ ਲੜਕੀ ਐਤਵਾਰ ਰਾਤ ਨੂੰ ਸੈਕਟਰ-35 ਵੱਲ ਜਾ ਰਹੀ ਸੀ। ਲੜਕੀ ਨੂੰ ਦੇਖ ਕੇ ਕਾਰ ਸਵਾਰ ਨੌਜਵਾਨ ਉਸਦਾ ਪਿੱਛਾ ਕਰਨ ਲੱਗੇ। ਤਿੰਨੇ ਮੁਲਜ਼ਮ ਗੱਡੀ ਵਿਚੋਂ ਲੜਕੀ ਨੂੰ ਇਸ਼ਾਰੇ ਕਰਨ ਲੱਗੇ, ਜਦ ਲੜਕੀ ਦੀ ਗੱਡੀ ਸੈਕਟਰ-35/36 ਦੀ ਡਿਵਾਈਡਿੰਗ ਸੜਕ 'ਤੇ ਪਹੁੰਚੀ ਤਾਂ ਕਾਰ ਸਵਾਰ ਨੌਜਵਾਨ ਨੇ ਲੜਕੀ ਦੀ ਗੱਡੀ ਦੇ ਅੱਗੇ ਆਪਣੀ ਗੱਡੀ ਲਗਾ ਦਿੱਤੀ। ਕਾਰ ਸਵਾਰ ਨੌਜਵਾਨ ਗੱਡੀ ਵਿਚੋਂ ਉਤਰੇ ਤੇ ਕਾਰ ਸਵਾਰ ਲੜਕੀ ਨੂੰ ਜ਼ਬਰਦਸਤੀ ਕਾਰ ਵਿਚੋਂ ਉਤਾਰ ਕੇ ਅਗਵਾ ਕਰਨ ਲੱਗੇ। ਲੜਕੀ ਨੇ ਗੱਡੀ ਲਾਕ ਕਰ ਲਈ ਤੇ ਮੁਲਜ਼ਮਾਂ ਦੀ ਗੱਡੀ ਦਾ ਨੰਬਰ ਨੋਟ ਕਰ ਲਿਆ ਤੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ। ਪੀ. ਸੀ. ਆਰ. ਤੇ ਸੈਕਟਰ-36 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰ ਸਵਾਰ ਪੰਜਾਬ ਪੁਲਸ ਦੇ ਕਾਂਸਟੇਬਲ ਜਸਕਰਨ ਸਿੰਘ, ਵਿਦਿਆਰਥੀ ਕਰਮਵੀਰ ਸਿੰਘ ਤੇ ਗੁਰਦਾਸ ਨੂੰ ਦਬੋਚ ਲਿਆ। ਲੜਕੀ ਨੇ ਸ਼ਿਕਾਇਤ ਵਿਚ ਕਿਹਾ ਕਿ ਤਿੰਨੇ ਮੁਲਜ਼ਮਾਂ ਨੇ ਉਸਦਾ ਪਿੱਛਾ ਕੀਤਾ ਤੇ ਉਸਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਉਸਦੇ ਨਾਲ ਛੇੜਛਾੜ ਵੀ ਕੀਤੀ ਹੈ।


Related News