ਸਡ਼ਕ ਹਾਦਸੇ ’ਚ ਤਿੰਨ ਜ਼ਖਮੀ

Thursday, Jun 28, 2018 - 12:55 AM (IST)

ਸਡ਼ਕ ਹਾਦਸੇ ’ਚ ਤਿੰਨ ਜ਼ਖਮੀ

ਰੂਪਨਗਰ, (ਵਿਜੇ)- ਰੂਪਨਗਰ ਦੇ ਪਿੰਡ ਹਵੇਲੀ ਦੇ ਨੇਡ਼ੇ ਟਿੱਪਰ ਅਤੇ ਆਟੋ ਦੀ ਟੱਕਰ ’ਚ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਸਿਵਲ ਹਸਪਤਾਲ ’ਚ ਇਲਾਜ ਅਧੀਨ ਸ਼ੀਸ਼ਪਾਲ ਪੁੱਤਰ ਮੋਲ ਚੰਦ, ਪਤਾਲੀ ਪੁੱਤਰ ਨੋਹਲ, ਰਾਜਵੀਰ ਪੁੱਤਰ ਰਾਮਪਾਲ ਨੇ ਦੱਸਿਆ ਕਿ ਉਹ ਰੇਲਵੇ ਸਟੇਸ਼ਨ ਤੋਂ ਆਟੋ ’ਤੇ ਆਈ.ਟੀ.ਆਈ. ਜਾ ਰਹੇ ਸਨ ਕਿ ਹਵੇਲੀ ਪਿੰਡ ਦੇ ਨੇਡ਼ੇ ਰੇਤ ਨਾਲ ਭਰੇ ਟਿੱਪਰ ਚਾਲਕ ਨੇ ਆਟੋ ਨੂੰ ਟੱਕਰ ਮਾਰ ਦਿੱਤੀ, ਜਿਸ ’ਚ ਉਹ ਜ਼ਖਮੀ ਹੋ ਗਏ। ਜਦੋਂ ਕਿ ਉਨ੍ਹਾਂ ਨੂੰ ਦੂਸਰੇ ਸਾਥੀਆਂ ਦੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। 
 


Related News