ਕਾਰ ਨੇ ਮਾਰੀ ਮੋਟਰਸਾਈਕਲ ਸਵਾਰਾਂ ਨੂੰ ਟੱਕਰ, ਦੋ ਬੱਚਿਆਂ ਸਮੇਤ ਤਿੰਨ ਜ਼ਖਮੀ

07/06/2017 5:50:48 PM

ਗੁਰਦਾਸਪੁਰ – ਗੁਰਦਾਸਪੁਰ-ਬਟਾਲਾ ਰੋਡ 'ਤੇ ਲਿਟਲ ਫਲਾਵਰ ਸਕੂਲ ਦੇ ਬਾਹਰ ਇਕ ਤੇਜ਼ ਰਫਤਾਰ ਕਾਰ ਸਵਾਰ ਨੇ ਮੋਟਰਸਾਈਕਲ 'ਤੇ ਜਾ ਰਹੇ ਦੋ ਬੱਚਿਆਂ ਸਮੇਤ ਇਕ ਵਿਅਕਤੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਕਾਰਨ ਤਿੰਨੋਂ ਗੰਭੀਰ ਜ਼ਖਮੀ ਹੋ ਗਏ ਜਦਕਿ ਕਾਰ ਸਵਾਰ ਕਾਰ ਘਟਨਾ ਸਥਾਨ 'ਤੇ ਛੱਡ ਕੇ ਮੌਕੇ 'ਤੋਂ ਫਰਾਰ ਹੋ ਗਿਆ। ਜ਼ਖਮੀਆਂ ਨੂੰ ਗੰਭੀਰ ਹਾਲਤ ਵਿਚ ਲਿਟਲ ਫਲਾਵਰ ਸਕੂਲ ਵਿਚ ਕੰਮ ਕਰਦੇ ਗੇਟ ਕੀਪਰ ਨੇ ਲੋਕਾਂ ਦੀ ਮਦਦ ਨਾਲ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਚ ਪਹੁੰਚਾਇਆ। ਜਿਥੇ ਇਕ ਬੱਚੇ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਜਦਕਿ ਨੂੰ ਮੌਕੇ 'ਤੇ ਪਹੁੰਚੀ ਪੁਲਸ ਨੇ ਆਪਣੀ ਹਿਰਾਸਤ ਵਿਚ ਲੈ ਲਿਆ ਹੈ। ਹਾਦਸੇ ਵਿਚ ਜ਼ਖਮੀ ਹੋ ਗਏ ਜ਼ਖਮੀਆਂ ਦੀ ਪਹਿਚਾਣ ਤਿਲਕ ਪੁੱਤਰ ਹਜ਼ਾਰਾ ਮਸੀਹ, ਸੁਲਤਾਨ (8) ਪੁੱਤਰ ਤਿਲਕ, ਸਮਰਾਟ ਪੁੱਤਰ ਮੱਖਣ ਸਾਰੇ ਵਾਸੀ ਮੁਸਤਫਾਬਾਦ ਜੱਟਾ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਤਿਲਕ ਮਸੀਹ ਦੇ ਛੋਟੇ ਭਰਾ ਸੋਨੂੰ ਪੁੱਤਰ ਹਜ਼ਾਰਾਂ ਮਸੀਹ ਵਾਸੀ ਮੁਸਤਫਾਬਾਦ ਜੱਟਾ ਨੇ ਦੱਸਿਆ ਕਿ ਉਸ ਭਰਾ ਤਿਲਕ ਮਸੀਹ ਲਿਟਲ ਫਲਾਵਰ ਸਕੂਲ ਵਿਚ ਦਰਜਾ ਚਾਰ ਕਰਮਚਾਰੀ ਅਤੇ ਉਸ ਦਾ ਲੜਕਾ ਸੁਲਤਾਨ ਜੋ ਸਕੂਲ ਵਿਚ ਦੂਸਰੀ ਕਲਾਸ ਵਿਚ ਪੜ੍ਹਦਾ ਹੈ ਅਤੇ ਉਸ ਦਾ ਭਤੀਜਾ ਵੀ ਇਸੇ ਸਕੂਲ ਵਿਚ ਯੂ.ਕੇ.ਜੀ ਵਿਚ ਪੜ੍ਹਦਾ। ਛੁੱਟੀਆਂ ਹੋਣ ਕਰਕੇ ਸਕੂਲ ਵਿਚ ਐਕਸਟਰਾ ਕਲਾਸਾਂ ਲੱਗ ਰਹੀਆਂ ਸਨ, ਜਿਨ੍ਹਾਂ ਨੂੰ ਅੱਜ ਕਲਾਸ ਲਗਾਉਣ ਤੋਂ ਬਾਅਦਅ ਛੁੱਟੀ ਹੋਣ ਤੇ ਦੁਪਹਿਰ 1 ਵਜੇ ਜਦ ਇਹ ਆਪਣੇ ਮੋਟਰਸਾਈਕਲ 'ਤੇ ਸਕੂਲ ਤੋਂ ਬਾਹਰ ਨਿਕਲ ਕੇ ਮੇਨ ਸੜਕ 'ਤੇ ਚੜ੍ਹੇ ਤਾਂ ਅੰਮ੍ਰਿਤਸਰ ਤੋਂ ਗੁਰਦਾਸਪੁਰ ਨੂੰ ਆ ਰਹੀ ਤੇਜ਼ ਰਫਤਾਰ ਕਾਰ ਨੇ ਇਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਵਿਚ ਇਹ ਤਿੰਨੇ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਵਿਚ ਪਹੁੰਚਾਇਆ ਗਿਆ। ਡਾਕਟਰਾਂ ਅਨੁਸਾਰ ਇਕ ਬੱਚੇ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਜਿਸ ਨੂੰ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਸਿਫਟ ਕੀਤਾ ਗਿਆ। ਇਸ ਸਬੰਧੀ ਮੌਕੇ 'ਤੇ ਪਹੁੰਚੇ ਏ.ਐੱਸ.ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਅਸੀਂ ਕਾਰ ਨੂੰ ਹਿਰਾਸਤ ਵਿਚ ਲੈ ਲਿਆ ਹੈ। 
 


Related News