ਤਿੰਨ ਦਿਨ ਪਹਿਲਾਂ ਜਬਰ-ਜ਼ਿਨਾਹ ਦੀ ਸ਼ਿਕਾਰ ਕੁੜੀ ਦੀ ਮੌਤ

Sunday, Aug 25, 2024 - 11:16 AM (IST)

ਤਿੰਨ ਦਿਨ ਪਹਿਲਾਂ ਜਬਰ-ਜ਼ਿਨਾਹ ਦੀ ਸ਼ਿਕਾਰ ਕੁੜੀ ਦੀ ਮੌਤ

ਮਾਨਸਾ (ਜੱਸਲ) : ਪੜ੍ਹਾਉਣ ਜਾਂਦੀ ਇਕ ਕੁੜੀ ਨਾਲ ਤਿੰਨ ਕੁੜੀਆਂ ਨੇ ਜਬਰ-ਜ਼ਿਨਾਹ ਕੀਤਾ, ਜਿਸ ਤੋਂ ਬਾਅਦ ਝੁਨੀਰ ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਤਿੰਨ ਦਿਨ ਪਹਿਲਾਂ ਵਾਪਰੀ ਇਸ ਘਟਨਾ ਤੋਂ ਬਾਅਦ ਸ਼ਨੀਵਾਰ ਨੂੰ ਪੀੜਤਾ ਦੀ ਮੌਤ ਹੋ ਗਈ।

ਸੂਤਰਾਂ ਅਨੁਸਾਰ ਪੜ੍ਹਾਉਣ ਲਈ ਜਾਂਦੀ ਕੁੜੀ ਨਾਲ ਰਸਤੇ ’ਚ ਤਿੰਨ ਮੁੰਡਿਆਂ ਨੇ ਜਬਰ-ਜ਼ਿਨਾਹ ਕੀਤਾ। ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਪਰਮਜੀਤ ਸਿੰਘ, ਜਸਪ੍ਰੀਤ ਸਿੰਘ ਅਤੇ ਬਲਜੀਤ ਸਿੰਘ ਵਾਸੀ ਚੈਨੇਵਾਲਾ ਦੇ ਖ਼ਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕਰ ਲਿਆ ਹੈ। ਇਹ ਘਟਨਾ 20 ਅਗਸਤ ਦੀ ਹੈ। ਜਦੋਂ ਕਿ 24 ਅਗਸਤ ਨੂੰ ਪੀੜਤ ਕੁੜੀ ਦੀ ਘਰ ਵਿਚ ਹੀ ਮੌਤ ਹੋ ਗਈ। ਥਾਣਾ ਝੁਨੀਰ ਦੇ ਮੁਖੀ ਬਲਦੇਵ ਸਿੰਘ ਨੇ ਦੱਸਿਆ ਕਿ ਜਬਰ-ਜ਼ਿਨਾਹ ਦੇ ਦੋਸ਼ ਹੇਠ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕੁੜੀ ਦੀ ਮੌਤ ਹੋ ਗਈ ਹੈ। ਪੁਲਸ ਨੇ ਇਸ ’ਤੇ ਆਪਣੀ ਕਾਰਵਾਈ ਕੀਤੀ ਹੈ।


author

Babita

Content Editor

Related News