ਸਤਲੁਜ ਦਰਿਆ ’ਚ ਨਹਾਉਣ ਗਏ ਤਿੰਨ ਲੜਕੇ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹੇ

05/19/2022 10:28:33 PM

ਸਿੱਧਵਾਂ ਬੇਟ (ਚਾਹਲ)-ਇਥੋਂ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਲੰਘ ਰਹੇ ਦਰਿਆ ਸਤਲੁਜ ’ਚ ਬਾਅਦ ਦੁਪਹਿਰ ਨਹਾਉਣ ਗਏ ਤਿੰਨ ਲੜਕੇ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ, ਜਿਨ੍ਹਾਂ ’ਚੋਂ ਦੋ ਦੀਆਂ ਲਾਸ਼ਾਂ ਨੂੰ ਲੱਭ ਲਿਆ ਗਿਆ, ਜਦਕਿ ਇਕ ਲੜਕੇ ਦੀ ਭਾਲ ਕੀਤੀ ਜਾ ਰਹੀ ਹੈ | ਮੌਕੇ ’ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦਰਿਆ ਕੰਢੇ ’ਤੇ ਵਸੇ ਪਿੰਡ ਖੁਰਸ਼ੈਦਪੁਰਾ ਦੇ ਡੇਰਾ ਨਹਿੰਗ ਸਿੰਘਾਂ ਦੇ ਅਕਾਸ਼ਦੀਪ ਸਿੰਘ ਕਾਸ਼ੀ (13) ਪੁੱਤਰ ਜਸਪਾਲ ਸਿੰਘ, ਸੁਖਚੈਨ ਸਿੰਘ ਚੈਨੀ (14) ਪੁੱਤਰ ਸਤਨਾਮ ਸਿੰਘ ਅਤੇ ਗੁਰਚਰਨ ਸਿੰਘ ਚਿਚਲੀ ਪੁੱਤਰ ਰਣਜੀਤ ਸਿੰਘ ਦੁਪਹਿਰ ਦੇ ਟਾਈਮ ਪਿੰਡ ਦੇ ਨਾਲ ਵਗਦੇ ਦਰਿਆ ’ਚ ਨਹਾਉਣ ਚਲੇ ਗਏ ।

ਇਹ ਵੀ ਪੜ੍ਹੋ : ਪਟਿਆਲਾ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਸਕੇ ਭਰਾਵਾਂ ਦੀ ਹੋਈ ਮੌਤ

ਪਾਣੀ ਦਾ ਵਹਾਅ ਇਕਦਮ ਤੇਜ਼ ਹੋਣ ਕਾਰਨ ਉਸ ਨੇ ਲੜਕਿਆਂ ਨੂੰ ਆਪਣੀ ਲਪੇਟ ’ਚ ਲੈ ਲਿਆ | ਘਰ ਨਾ ਪੁੱਜਣ ’ਤੇ ਪਰਿਵਾਰਕ ਮੈਂਬਰਾਂ ਵੱਲੋਂ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਦਰਿਆ ’ਚ ਰੁੜ੍ਹ ਗਏ ਹਨ | ਸਥਾਨਕ ਲੋਕਾਂ ਦੀ ਮਦਦ ਨਾਲ ਲੜਕਿਆਂ ਦੀ ਦਰਿਆ ’ਚ ਭਾਲ ਸ਼ੁਰੂ ਕੀਤੀ ਤਾਂ ਦੇਰ ਸ਼ਾਮ ਇਨ੍ਹਾਂ ’ਚੋਂ ਸੁਖਚੈਨ ਸਿੰਘ ਅਤੇ ਚਰਨਜੀਤ ਸਿੰਘ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ, ਜਦਕਿ ਖ਼ਬਰ ਲਿਖੇ ਜਾਣ ਤੱਕ ਅਕਾਸ਼ਦੀਪ ਸਿੰਘ ਦੀ ਭਾਲ ਜਾਰੀ ਸੀ |

ਇਹ ਵੀ ਪੜ੍ਹੋ : CM ਮਾਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ ਨੂੰ ਲੈ ਕੇ ਹੋਈ ਚਰਚਾ


Manoj

Content Editor

Related News