ਲੁਧਿਆਣਾ ’ਚ ਹੋਈ 8.49 ਕਰੋੜ ਰੁਪਏ ਦੀ ਲੁੱਟ ਮਾਮਲੇ ’ਚ ਵੱਡੀ ਖ਼ਬਰ, ਜਨਾਨੀ ਸਮੇਤ ਤਿੰਨ ਗ੍ਰਿਫ਼ਤਾਰ

Tuesday, Jun 13, 2023 - 06:46 PM (IST)

ਲੁਧਿਆਣਾ : ਲੁਧਿਆਣਾ ਦੇ ਨਿਊ ਰਾਜਗੁਰੂ ਨਗਰ ਵਿਚ ਹੋਈ 8.49 ਕਰੋੜ ਰੁਪਏ ਦੀ ਵੱਡੀ ਲੁੱਟ ਦੇ ਮਾਮਲੇ ਵਿਚ ਪੁਲਸ ਨੇ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਸੂਤਰਾਂ ਮੁਤਾਬਕ ਪਿੰਡ ਮੰਡਿਆਨੀ ਤੋਂ ਫੜੇ ਗਏ ਸ਼ੱਕੀਆਂ ਦੀ ਨਿਸ਼ਾਨਦੇਹੀ ’ਤੇ ਤਿੰਨਾਂ ਨੂੰ ਮੁੱਲਾਂਪੁਰ ਦਾਖਾ ਤੋਂ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਵਿਚ ਇਕ ਜਨਾਨੀ ਵੀ ਸ਼ਾਮਲ ਹੈ। ਹਾਲਾਂਕਿ ਪੁਲਸ ਨੇ ਅਜੇ ਤਿੰਨਾਂ ਦੀ ਗ੍ਰਿਫ਼ਤਾਰੀ ਨਹੀਂ ਦਿਖਾਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ ਤੋਂ ਹੀ ਪੁਲਸ ਦੀਆਂ 10 ਟੀਮਾਂ ਲਾਡੋਵਾਲ ਰੋਡ, ਚੰਡੀਗੜ੍ਹ ਰੋਡ, ਦਿੱਲੀ ਰੋਡ, ਫਿਰੋਜ਼ਪੁਰ ਰੋਡ, ਰਾਏਕੋਟ ਰੋਡ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਘਾਲ ਰਹੀ ਸੀ। 

ਇਹ ਵੀ ਪੜ੍ਹੋ : ਪੰਜਾਬ ਸਣੇ ਉੱਤਰ ਭਾਰਤ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ

ਕਿਵੇਂ ਹੋਈ ਸੀ ਕਰੋੜਾਂ ਰੁਪਏ ਦੀ ਲੁੱਟ

ਏਜੰਸੀ ਦੇ ਮੈਨੇਜਰ ਪ੍ਰਵੀਨ ਕੁਮਾਰ ਨੇ ਪੁਲਸ ਐੱਫ. ਆਈ. ਆਰ. ਵਿਚ ਦੱਸਿਆ ਕਿ ਸਵੇਰੇ ਉਸ ਨੂੰ ਦਫਤਰ ’ਚ ਮੌਜੂਦ ਸਕਿਓਰਿਟੀ ਗਾਰਡ ਅਮਰ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਕਰੀਬ 2 ਵਜੇ 8-10 ਅਣਪਛਾਤੇ ਲੁਟੇਰੇ ਕੰਪਨੀ ਆਫਿਸ ’ਚ ਆਏ। ਉਨ੍ਹਾਂ ਨੇ ਆਪਣੇ ਚਿਹਰੇ ਢਕੇ ਹੋਏ ਸਨ ਅਤੇ ਉਨ੍ਹਾਂ ਕੋਲ ਹਥਿਆਰ ਸਨ। ਲੁਟੇਰਿਆਂ ਨੇ ਆਉਂਦੇ ਹੀ ਸਭ ਤੋਂ ਪਹਿਲਾਂ ਉਸ ਦੇ ਅਤੇ ਉਸ ਦੇ ਸਾਥੀ ਗਾਰਡ ਬਲਵੰਤ ਅਤੇ ਪਰਮਦੀਨ ਦੀਆਂ ਅੱਖਾਂ ’ਚ ਮਿਰਚਾ ਪਾ ਦਿੱਤੀਆਂ। ਇਸ ਤੋਂ ਬਾਅਦ ਕੁੱਟ-ਮਾਰ ਕੀਤੀ, ਉਹ ਰੌਲਾ ਨਾ ਪਾ ਸਕਣ, ਇਸ ਲਈ ਉਨ੍ਹਾਂ ਦੇ ਮੂੰਹ ’ਚ ਕੱਪੜਾ ਤੁੰਨ ਦਿੱਤਾ, ਫਿਰ ਸਾਡੇ ਹੱਥ-ਪੈਰ ਰੱਸੀ ਨਾਲ ਬੰਨ੍ਹ ਦਿੱਤੇ। ਉਨ੍ਹਾਂ ਦੀਆਂ ਰਾਈਫਲਾਂ ਖੋਹ ਕੇ ਉਨ੍ਹਾਂ ਨੂੰ ਅੰਦਰ ਬਣੇ ਸਰਵਰ ਰੂਮ ’ਚ ਬੰਦ ਕਰ ਦਿੱਤਾ। ਫਿਰ ਸਰਵਰ ਰੂਮ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਲੱਗਾ ਡੀ. ਵੀ. ਆਰ. ਪੁੱਟ ਲਿਆ ਅਤੇ ਸਕਿਓਰਿਟੀ ਸਿਸਟਮ ਦੀਆਂ ਤਾਰਾਂ ਕੱਟ ਦਿੱਤੀਆਂ।

ਇਹ ਵੀ ਪੜ੍ਹੋ : ਪ੍ਰਵਾਸੀ ਮਜ਼ਦੂਰਾਂ ਨੂੰ 14 ਤੱਕ ਪਿੰਡ ਛੱਡਣ ਦਾ ਅਲਟੀਮੇਟਮ, ਪੂਰਾ ਮਾਮਲਾ ਜਾਣ ਹੋਵੋਗੇ ਹੈਰਾਨ

ਉਨ੍ਹਾਂ ਤੋਂ ਇਲਾਵਾ ਕੈਸ਼ ਵਾਲੇ ਕਮਰੇ ’ਚ ਏਜੰਸੀ ਦੇ ਮੁਲਾਜ਼ਮ ਹਿੰਮਤ ਸਿੰਘ ਅਤੇ ਹਰਮਿੰਦਰ ਸਿੰਘ ਸਨ। ਮੁਲਜ਼ਮਾਂ ਨੇ ਉਨ੍ਹਾਂ ਦੇ ਮੂੰਹ ’ਤੇ ਵੀ ਟੇਪ ਲਗਾ ਕੇ ਬੰਦੀ ਬਣ ਲਿਆ। ਸਾਰਿਆਂ ਦੇ ਮੋਬਾਇਲ ਲੈ ਕੇ ਮੁਲਜ਼ਮਾਂ ਨੇ ਉੱਥੇ ਹੀ ਤੋੜ ਦਿੱਤੇ ਤਾਂ ਕਿ ਉਹ ਕਿਸੇ ਨਾਲ ਸੰਪਰਕ ਨਾ ਕਰ ਸਕਣ। ਲੁਟੇਰਿਆਂ ਨੇ ਧਮਕੀ ਦਿੱਤੀ ਕਿ ਜੇਕਰ ਕੋਈ ਰੌਲਾ ਪਾਏਗਾ ਤਾਂ ਉਹ ਗੋਲੀ ਮਾਰ ਦੇਣਗੇ। ਇਸ ਲਈ ਸਾਰੇ ਕਾਫੀ ਡਰ ਗਏ ਸਨ। ਇਸ ਤੋਂ ਬਾਅਦ ਲੁਟੇਰਿਆਂ ਨੇ ਕੈਸ਼ ਏਜੰਸੀ ਦੀ ਕੈਸ਼ ਵੈਨ ’ਚ ਰੱਖਿਆ ਅਤੇ ਫਰਾਰ ਹੋ ਗਏ। ਉੱਧਰ, ਏ. ਡੀ. ਸੀ. ਪੀ.-3 ਸ਼ੁਭਮ ਅਗਰਵਾਲ ਘਟਨਾ ਸਥਾਨ ’ਤੇ ਪੁੱਜੇ ਅਤੇ ਉਨ੍ਹਾਂ ਨੇ ਮੀਡੀਆ ਦੇ ਸਾਹਮਣੇ ਬ੍ਰੀਫ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਤੱਕ ਕੈਸ਼ ਵੈਨ ਦੀ ਸੀ. ਸੀ. ਟੀ. ਵੀ. ਫੁਟੇਜ ਤੋਂ ਇਲਾਵਾ ਉਨ੍ਹਾਂ ਦੇ ਹੱਥ ’ਚ ਕੋਈ ਠੋਸ ਕਲੂ ਨਹੀਂ ਲੱਗ ਸਕਿਆ। ਪੁਲਸ ਕਮਿਸ਼ਨਰ ਵਲੋਂ ਕਰੀਬ 10 ਟੀਮਾਂ ਬਣਾਈਆਂ ਗਈਆਂ ਹਨ, ਜੋ ਵੱਖ-ਵੱਖ ਥਿਊਰੀਆਂ ’ਤੇ ਜਾਂਚ ਕਰਨ ’ਚ ਲੱਗੀਆਂ ਹੋਈਆਂ ਹਨ।

ਇਹ ਵੀ ਪੜ੍ਹੋ : ਪੰਜਾਬ ’ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਲੈ ਕੇ ਵੱਡੀ ਖ਼ਬਰ, ਕੇਂਦਰ ਸਰਕਾਰ ਨੇ ਜਾਰੀ ਕੀਤੇ ਇਹ ਹੁਕਮ

ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਚੌਕੀਮਾਨ ਟੋਲ ਪਲਾਜ਼ਾ ’ਤੇ ਜਿਨ੍ਹਾਂ 2 ਗੱਡੀਆਂ ਨੇ ਟੋਲ ਬੈਰੀਅਰ ਤੋੜਿਆ ਸੀ, ਉਹ ਲੁਟੇਰਿਆਂ ਦੀ ਨਹੀਂ, ਸਗੋਂ ਨਸ਼ੇ ’ਚ ਟੱਲੀ ਨੌਜਵਾਨਾਂ ਦੀਆਂ ਸਨ। ਉਨ੍ਹਾਂ ਨੇ ਨਸ਼ੇ ਦੀ ਹਾਲਤ ’ਚ ਟੋਲ ਬੈਰੀਅਰ ਤੋੜਿਆ ਸੀ। ਹੁਣ ਪੁਲਸ ਬਾਕੀ ਗੱਡੀਆਂ ਦੀ ਭਾਲ ’ਚ ਲੱਗੀ ਹੋਈ ਹੈ, ਜੋ ਉਸ ਸਮੇਂ ਟੋਲ ਬੈਰੀਅਰ ਤੋਂ ਨਿਕਲੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ਗੱਲ ਤਾਂ ਸਾਫ ਹੈ ਕਿ ਏਜੰਸੀ ਦੀ ਸਕਿਓਰਿਟੀ ਸਿਸਟਮ ਵਿਚ ਤਾਂ ਲੈਪਸ ਹੋਏ ਹੀ ਹਨ, ਜਿਸ ਕਿਸੇ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਉਹ ਪੂਰੀ ਤਰ੍ਹਾਂ ਇਸ ਜਗ੍ਹਾ ਤੋਂ ਵਾਕਿਫ ਸੀ। ਕੰਧਾਂ ਤੋਂ ਲੈ ਕੇ ਇਮਾਰਤ ਦੀ ਕੋਈ ਵੀ ਜਗ੍ਹਾ ਕੋਈ ਜ਼ਿਆਦਾ ਸੇਫ ਨਹੀਂ ਸੀ। ਕੰਪਨੀ ਦੇ ਦਫਤਰ ਦੀਆਂ ਕਈ ਅਜਿਹੀਆਂ ਚੀਜ਼ਾਂ ਹਨ, ਜੋ ਸਕਿਓਰਿਟੀ ਪੈਰਾਮੀਟਰਸ ’ਤੇ ਖਰਾ ਨਹੀਂ ਉੱਤਰਦੀਆਂ।

ਇਹ ਵੀ ਪੜ੍ਹੋ : ਐਕਸ਼ਨ ’ਚ ਟ੍ਰਾਂਸਪੋਰਟ ਵਿਭਾਗ, ਸੂਬੇ ’ਚ ਚੱਲ ਰਹੀਆਂ ਇਨ੍ਹਾਂ ਬੱਸਾਂ ’ਤੇ ਹੋਈ ਕਾਰਵਾਈ, ਕੰਡਕਟਰ ਵੀ ਫੜੇ

ਡਬਲ ਡਿਊਟੀ ਕਾਰਨ ਰੈਸਟ ਕਰ ਰਹੇ ਸਨ ਗਾਰਡ, ਇਸ ਲਈ ਮੁਲਜ਼ਮ ਹੋ ਗਏ ਹਾਵੀ

ਏ. ਡੀ. ਸੀ. ਪੀ. ਸ਼ੁਭਮ ਅਗਰਵਾਲ ਨੇ ਦੱਸਿਆ ਕਿ ਘਟਨਾ ਵਾਲੀ ਰਾਤ ਨੂੰ ਏਜੰਸੀ ਦੇ ਅੰਦਰ 5 ਮੁਲਜ਼ਮ ਸਨ। ਇਕ ਡਿਊਟੀ ਤੋਂ ਆਫ ਸੀ ਅਤੇ ਸੌਂ ਰਿਹਾ ਸੀ, ਜਦੋਂਕਿ 2 ਨੌਜਵਾਨ ਪੈਸੇ ਗਿਣ ਰਹੇ ਸਨ। ਡਿਊਟੀ ਦੇਣ ਵਾਲੇ ਦੋਵੇਂ ਸੁਰੱਖਿਆ ਮੁਲਾਜ਼ਮ ਡਬਲ ਡਿਊਟੀ ਕਰ ਰਹੇ ਸਨ। ਦਿਨ ਤੋਂ ਬਾਅਦ ਰਾਤ ਨੂੰ ਡਿਊਟੀ ਦੇਣ ਕਾਰਨ ਕਾਫੀ ਥੱਕੇ ਹੋਏ ਸਨ ਅਤੇ ਉਨ੍ਹਾਂ ਨੂੰ ਵੀ ਨੀਂਦ ਆ ਰਹੀ ਸੀ। ਇਸੇ ਦੌਰਾਨ ਲੁਟੇਰਿਆਂ ਨੇ ਧਾਵਾ ਬੋਲਿਆ। ਸਕਿਓਰਿਟੀ ਗਾਰਡ ਥੱਕੇ ਹੋਣ ਕਾਰਨ ਲੁਟੇਰੇ ਉਨ੍ਹਾਂ ’ਤੇ ਹਾਵੀ ਹੋ ਗਏ ਅਤੇ ਗਾਰਡਾਂ ਨੂੰ ਗੋਲੀ ਚਲਾਉਣ ਤੱਕ ਦਾ ਮੌਕਾ ਨਹੀਂ ਦਿੱਤਾ। ਇਹ ਘਟਨਾ 3 ਤੋਂ ਸਾਢੇ 3 ਵਜੇ ਦੀ ਹੈ।

ਇਹ ਵੀ ਪੜ੍ਹੋ : ਟ੍ਰਾਂਸਪੋਰਟ ਵਿਭਾਗ ਦਾ ਸਖ਼ਤ ਕਦਮ, ਹਾਈ ਸਕਿਓਰਿਟੀ ਨੰਬਰ ਪਲੇਟਾਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


Gurminder Singh

Content Editor

Related News