ਮੰਦਰ ਦੀ ਗੋਲਕ 'ਚੋਂ ਮਿਲਿਆ ਧਮਕੀ ਭਰਿਆ ਪਾਕਿ ਨੋਟ, ਉੱਤੇ ਲਿਖਿਆ-5 ਲੱਖ ਤਿਆਰ ਰੱਖ

Friday, Sep 30, 2022 - 03:10 PM (IST)

ਮੰਦਰ ਦੀ ਗੋਲਕ 'ਚੋਂ ਮਿਲਿਆ ਧਮਕੀ ਭਰਿਆ ਪਾਕਿ ਨੋਟ, ਉੱਤੇ ਲਿਖਿਆ-5 ਲੱਖ ਤਿਆਰ ਰੱਖ

ਅੰਮ੍ਰਿਤਸਰ (ਰਮਨ) : ਛੇਹਰਟਾ ਦੇ ਇਲਾਕੇ ਵਿਚ ਪੈਂਦੇ ਇਕ ਮੰਦਰ ਦੀ ਗੋਲਕ ਵਿਚੋਂ ਪਾਕਿਸਤਾਨੀ ਨੋਟ ਮਿਲਿਆ ਹੈ, ਜਿਸ ’ਤੇ ਧਮਕੀ ਭਰੇ ਸ਼ਬਦ ਲਿਖ ਕੇ 5 ਲੱਖ ਦੀ ਫਿਰੌਤੀ ਮੰਗੀ ਗਈ ਹੈ। ਇਸ ਨਾਲ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ- SHO ਦੇ ਸ਼ਾਤਿਰ ਦਿਮਾਗ ਦੇ ਜਲੰਧਰ 'ਚ ਚਰਚੇ, ਹੋਣਾ ਪਿਆ ਲਾਈਨ ਹਾਜ਼ਰ, ਜਾਣੋ ਪੂਰਾ ਮਾਮਲਾ

ਜਾਣਕਾਰੀ ਮੁਤਾਬਕ ਛੇਹਰਟਾ ਸਥਿਤ ਸ੍ਰੀ ਰਾਮਬਾਲਾ ਜੀ ਧਾਮ ਮੰਦਰ ਦੀ ਗੋਲਕ ਵਿਚੋਂ ਮੰਦਰ ਪ੍ਰਬੰਧਕਾਂ ਨੂੰ ਪਾਕਿਸਤਾਨ ਦੇ 100 ਰੁਪਏ ਦੇ ਨੋਟ ’ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਜਿਸ ਵਿੱਚ 5 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਇਸ ਤੋਂ ਇਲਾਵਾ 5 ਲੱਖ ਦੀ ਫਿਰੌਤੀ ਨਾ ਦੇਣ 'ਤੇ ਮੰਦਰ ਨੂੰ ਉਡਾਉਣ ਅਤੇ ਪ੍ਰਬੰਧਕਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਫਿਲਹਾਲ ਪੁਲਸ ਵਲੋਂ ਮੰਦਰ ਦੇ ਸੇਵਾਦਾਰ ਦੀ ਸ਼ਿਕਾਇਤ ‘ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਮੰਦਰ ਨੂੰ ਉਡਾਉਣ ਤੇ ਮੰਦਰ ਦੇ ਸੇਵਾਦਾਰ ਮਹਾਮੰਡਲੇਸਵਰ ਅਸਨੀਲ ਜੀ ਮਹਾਰਾਜ ਨੂੰ ਪਹਿਲਾਂ ਵੀ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


author

Anuradha

Content Editor

Related News