ਮੋਹਾਲੀ : ਅੱਤਵਾਦੀ ਸ਼ੇਰਾ ਵਲੋਂ ਪੁਲਸ ਸਾਹਮਣੇ ਹਿੰਦੂ ਆਗੂ ਨੂੰ ਜਾਨੋਂ ਮਾਰਨ ਦੀ ਧਮਕੀ
Tuesday, Jul 24, 2018 - 03:00 PM (IST)

ਮੋਹਾਲੀ (ਜੱਸੋਵਾਲ, ਕੁਲਦੀਪ) : ਮੋਹਾਲੀ ਸਥਿਤ ਐੱਨ. ਆਈ. ਏ. ਦੀ ਅਦਾਲਤ ਦੇ ਬਾਹਰ ਪੁਲਸ ਫੋਰਸ ਦੇ ਸਾਹਮਣੇ ਅੱਤਵਾਦੀ ਸ਼ੇਰਾ ਨੇ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਅਮਿਤ ਅਰੋੜਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੇਰਾ ਨੇ ਲੁਧਿਆਣਾ ਦੀ ਬਸਤੀ ਜੋਧੋਵਾਲ 'ਚ ਅਮਿਤ ਅਰੋੜਾ 'ਤੇ ਗੋਲੀ ਚਲਾਈ ਸੀ। ਫਿਲਹਾਲ ਸ਼ੇਰਾ ਵਲੋਂ ਦਿੱਤੀ ਧਮਕੀ ਦੀ ਸ਼ਿਕਾਇਤ ਅਮਿਤ ਅਰੋੜਾ ਨੇ 100 ਨੰਬਰ 'ਤੇ ਕਾਲ ਕਰਕੇ ਪੁਲਸ ਨੂੰ ਦੇ ਦਿੱਤੀ ਹੈ, ਜਿਸ ਤੋਂ ਬਾਅਦ ਪੁਲਸ ਮੌਕੇ 'ਤੇ ਪੁੱਜ ਗਈ ਹੈ।