ਲੁਧਿਆਣਾ ਸੈਂਟਰਲ ਜੇਲ੍ਹ ਦੇ ਸੁਪਰੀਡੈਂਟ ਨੂੰ ਆਇਆ ਧਮਕੀ ਭਰਿਆ ਫੋਨ, ਦਿੱਤੀ ਇਹ ਚਿਤਾਵਨੀ

Monday, Oct 31, 2022 - 08:47 AM (IST)

ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਸੈਂਟਰਲ ਜੇਲ੍ਹ ਦੇ ਸੁਪਰੀਡੈਂਟ ਸ਼ਿਵਰਾਜ ਸਿੰਘ ਨੂੰ ਵਾਰ-ਵਾਰ ਫੋਨ ਕਰ ਕੇ ਅਣਪਛਾਤੇ ਵਿਅਕਤੀ ਨੇ ਕਈ ਅਪਰਾਧਿਕ ਮਾਮਲਿਆਂ ’ਚ ਬੰਦ ਹਵਾਲਾਤੀ ਨੂੰ ਹਾਈ ਸਕਿਓਰਿਟੀ ਜ਼ੋਨ ’ਚੋਂ ਬਾਹਰ ਕੱਢਣ ਦਾ ਦਬਾਅ ਬਣਾ ਕੇ ਧਮਕੀਆਂ ਦਿੱਤੀਆਂ। ਅਣਪਛਾਤੇ ਮੋਬਾਇਲ ਕਰਨ ਵਾਲੇ ਨੇ ਖ਼ੁਦ ਨੂੰ ਚੀਫ਼ ਜਸਟਿਸ ਸੁਪਰੀਮੋ ਕੋਰਟ ਆਫ ਇੰਡੀਆ ਅਤੇ ਕਾਂਗਰਸ ਦਾ ਪ੍ਰਧਾਨ ਦੱਸਿਆ।

ਇਹ ਵੀ ਪੜ੍ਹੋ : ਪੰਜਾਬ 'ਚ ਪਰਾਲੀ ਸਾੜਨ ਨੂੰ ਲੈ ਕੇ ਮਾਨ ਸਰਕਾਰ ਸਖ਼ਤ, 4 ਅਧਿਕਾਰੀਆਂ ਨੂੰ ਕੀਤਾ ਮੁਅੱਤਲ

ਇਸ ਘਟਨਾ ਤੋਂ ਬਾਅਦ ਜੇਲ੍ਹ ਦੇ ਸੁਪਰੀਡੈਂਟ ਨੇ ਪੁਲਸ ਕਮਿਸ਼ਨਰ ਕੌਸਤੁਭ ਸ਼ਰਮਾ ਨੂੰ ਇਕ ਸ਼ਿਕਾਇਤ ਪੱਤਰ ਜ਼ਰੀਏ ਜਾਣੂੰ ਕਰਵਾਇਆ। ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਇਕ ਮੋਬਾਇਲ ਨੰਬਰ ਤੋਂ ਮੁਲਜ਼ਮ ਨੇ ਖ਼ੁਦ ਨੂੰ ਚੀਫ਼ ਜਸਟਿਸ ਸੁਪਰੀਮ ਕੋਰਟ ਆਫ ਇੰਡੀਆ ਗੁਰਵਿੰਦਰ ਸਿੰਘ ਅਤੇ ਦੂਜੀ ਮੋਬਾਇਲ ਕਾਲ ’ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਦੱਸਿਆ।

ਇਹ ਵੀ ਪੜ੍ਹੋ : ਲੁਧਿਆਣਾ ਜ਼ਿਲ੍ਹੇ 'ਚ ਡੇਂਗੂ ਦਾ ਖ਼ਤਰਾ ਵਧਿਆ, 359 'ਤੇ ਪੁੱਜੀ ਕੁੱਲ ਮਰੀਜ਼ਾਂ ਦੀ ਗਿਣਤੀ

ਉਸ ਨੇ ਕਿਹਾ ਕਿ ਹਾਈ ਸਕਿਓਰਿਟੀ ਜ਼ੋਨ ’ਚ ਬੰਦ ਵਰਿੰਦਰ ਠਾਕੁਰ ਉਰਫ਼ ਵਿੱਕੀ ਨੂੰ ਬਾਹਰ ਨਾ ਕੱਢਿਆ ਤਾਂ ਉਹ ਮਾਮਲੇ ਦੀ ਸ਼ਿਕਾਇਤ ਐੱਸ. ਸੀ. ਕਮਿਸ਼ਨ ਨੂੰ ਕਰੇਗਾ। ਉਕਤ ਕੈਦੀ ਕੋਲੋਂ ਜੇਲ੍ਹ ’ਚ 2 ਵਾਰ ਮੋਬਾਇਲ ਬਰਾਮਦ ਹੋ ਚੁੱਕੇ ਹਨ ਅਤੇ ਉਸ ਦਾ ਲੰਬਾ-ਚੌੜਾ ਅਪਰਾਧਿਕ ਰਿਕਾਰਡ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News