ਆਨਲਾਈਨ ਮੰਗਵਾ ਕੇ ''ਬਰਗਰ'' ਖਾਣ ਵਾਲੇ ਥੋੜ੍ਹਾ ਸਾਵਧਾਨ, ਨਿਕਲੇ ਕੀੜੇ

Friday, Mar 24, 2023 - 04:14 PM (IST)

ਲੋਹੀਆਂ ਖਾਸ (ਜ. ਬ)- ਇਕ ਪਾਸੇ ਜਦੋਂ ਸਰਕਾਰਾਂ ਅਤੇ ਪ੍ਰਸ਼ਾਸਨ ਕੋਰੋਨਾ ਵਰਗੀ ਬੀਮਾਰੀ ਕਾਰਨ ਲੋਕਾਂ ਨੂੰ ਪੁਣ-ਪੁਣ ਕੇ ਪਾਣੀ ਪੀਣ ਨੂੰ ਕਹਿ ਰਹੀਆਂ ਹਨ ਤਾਂ ਅਜਿਹੇ ’ਚ ਜੇ ਕਿਧਰੇ ਕੋਈ ਰੈਸਟੋਰੈਂਟ ਆਪਣੇ ਗਾਹਕ ਨੂੰ ਕੀੜਿਆਂ ਵਾਲੇ ਬਰਗਰ ਭੇਜ ਦੇਵੇ ਤਾਂ ਉਸ ਦੇ ਦਿਲ ’ਤੇ ਕੀ ਬੀਤਦੀ ਹੋਵੇਗੀ। ਅਜਿਹਾ ਹੀ ਇਕ ਮਾਮਲਾ ਧਿਆਨ ’ਚ ਲਿਆਉਂਦਿਆਂ ਆੜ੍ਹਤੀ ਜੋਗਾ ਸਿੰਘ ਡੋਲ ਸਾ. ਪ੍ਰਧਾਨ ਰੋਟਰੀ ਕਲੱਬ ਲੋਹੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਲੋਹੀਆਂ ਦੀ ਇੰਦਰਾ ਦਾਣਾ ਮੰਡੀ ਨਾਲ ਪੈਂਦੇ ‘ਦਿ ਕ੍ਰਿਸਪੀ ਹਾਕਰ’ ਨਾਂ ਦੇ ਰੈਸਟੋਰੈਂਟ ਤੋਂ ਬੱਚਿਆਂ ਵਾਸਤੇ ਨਾਨ ਵੈੱਜ ਬਰਗਰ ਮੰਗਵਾਏ ਸਨ, ਜੋ ਉਨ੍ਹਾਂ ਦਾ ਕਰਿੰਦਾ ਹੋਮ ਡਿਲਿਵਰੀ ਕਰਕੇ ਗਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਇਸ ਬਰਗਰ ਨੂੰ ਖਾਣ ਲੱਗੇ ਤਾਂ ਉਸ ’ਚੋਂ ਅੱਧਾ ਕੱਟਿਆ ਕਾਕਰੋਚ ਵਰਗਾ ਕੀੜਾ ਨਿਕਲਿਆ। ਉਨ੍ਹਾਂ ਕਿਹਾ ਕਿ ਇਸ ਬਾਬਤ ਜਦੋਂ ਉਨ੍ਹਾਂ ਉਕਤ ਰੈਸਟੋਰੈਂਟ ਦੇ ਫੋਨ ’ਤੇ ਇਸ ਦੀ ਸ਼ਿਕਾਇਤ ਕੀਤੀ ਤਾਂ ਉਨ੍ਹਾ ਨੇ ਕੋਈ ਧਿਆਨ ਨਹੀਂ ਦਿੱਤਾ।

ਇਹ ਵੀ ਪੜ੍ਹੋ : ਏਅਰਪੋਰਟ ਵਾਂਗ ਬਣਨਗੇ ਲੁਧਿਆਣਾ ਤੇ ਜਲੰਧਰ ਕੈਂਟ ਰੇਲਵੇ ਸਟੇਸ਼ਨ, ਅੰਮ੍ਰਿਤਸਰ ਤੋਂ ਚੱਲੇਗੀ ਵੰਦੇ ਭਾਰਤ ਐਕਸਪ੍ਰੈੱਸ

ਉਨ੍ਹਾਂ ਅਪੀਲ ਕੀਤੀ ਕਿ ਰੈਸਟੋਰੈਂਟਾਂ ’ਤੇ ਨਿਗਰਾਨੀ ਰੱਖ ਰਹੇ ਸਬੰਧਤ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰਨ ਅਤੇ ਉਨ੍ਹਾਂ ਨੂੰ ਨਿਆਂ ਦਿਵਾਉਣ। ਇਸ ਸਬੰਧੀ ਜਦੋਂ ਉਕਤ ਰੈਸਟੋਰੈਂਟ ਦੇ ਫੋਨ ਨੰਬਰ ’ਤੇ ਸੰਪਰਕ ਕੀਤਾ ਤਾਂ ਗੱਲਬਾਤ ਕਰ ਰਹੇ ਅਜੀਤ ਸਿੰਘ ਨਾਮੀ ਵਿਅਕਤੀ ਨੇ ਕਿਹਾ ਕਿ ਕੁਝ ਦਿਨਾਂ ਤੋਂ ਇਹ ਕੀੜੇ ਕਿਸੇ ਤਰ੍ਹਾਂ ਆ ਗਏ ਹਨ ਅਤੇ ਅਸੀਂ ਸਪਰੇਅ ਆਦਿ ਕਰਕੇ ਸਫ਼ਾਈ ਕਰਵਾ ਰਹੇ ਹਾਂ ਪਰ ਇਥੇ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਜਿੰਨਾ ਚਿਰ ਇਹ ਸਫ਼ਾਈ ਨਾ ਹੋਈ ਕੀ ਇਸੇ ਤਰ੍ਹਾਂ ਦੇ ਪਕਵਾਨ ਹੀ ਪਰੋਸੇ ਜਾਣਗੇ।

ਇਹ ਵੀ ਪੜ੍ਹੋ : ਪੰਜਾਬ ’ਚ ਕਾਨੂੰਨ-ਵਿਵਸਥਾ ਦੀ ਮੌਜੂਦਾ ਸਥਿਤੀ ਦੀ DGP ਨੇ ਕੀਤੀ ਸਮੀਖਿਆ, ਅਧਿਕਾਰੀਆਂ ਤੋਂ ਮੰਗੀ ਰਿਪੋਰਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News