ਪੰਜਾਬ 'ਚ ਇਸ ਥਾਣੇ ਨੂੰ ਕੀਤਾ ਗਿਆ ਸੀਲ, ਤੜਕਸਾਰ ਪਈਆਂ ਭਾਜੜਾਂ

Sunday, Nov 24, 2024 - 12:23 PM (IST)

ਪੰਜਾਬ 'ਚ ਇਸ ਥਾਣੇ ਨੂੰ ਕੀਤਾ ਗਿਆ ਸੀਲ, ਤੜਕਸਾਰ ਪਈਆਂ ਭਾਜੜਾਂ

ਅਜਨਾਲਾ (ਬਾਠ, ਫ਼ਰਿਆਦ) : ਅੱਜ ਤੜਕਸਾਰ ਥਾਣਾ ਅਜਨਾਲਾ ਦੇ ਬਾਹਰ ਕਿਸੇ ਸ਼ੱਕੀ ਵੱਲੋਂ ਬੰਬਨੁਮਾ ਚੀਜ਼ ਰੱਖਣ ਦਾ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਥਾਣਾ ਅਜਨਾਲਾ ਦੀ ਪੁਲਸ 'ਚ ਹਫੜਾ-ਦਫੜੀ ਮਚ ਗਈ। ਬੰਬਨੁਮਾ ਵਸਤੂ ਦਾ ਪਤਾ ਲੱਗਣ ਸਾਰ ਹੀ ਥਾਣਾ ਅਜਨਾਲਾ ਦੇ ਡੀ. ਐੱਸ. ਪੀ. ਗੁਰਵਿੰਦਰ ਸਿੰਘ ਅਤੇ ਥਾਣਾ ਦੇ ਐੱਸ. ਐੱਚ. ਓ. ਸਤਪਾਲ ਸਿੰਘ ਨੇ ਮੌਕਾ ਸੰਭਾਲਦਿਆਂ ਸਾਰੇ ਥਾਣੇ ਨੂੰ ਸੀਲ ਕਰ ਦਿੱਤਾ ਗਿਆ ਅਤੇ ਭਾਰੀ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ।

ਇਹ ਵੀ ਪੜ੍ਹੋ : ਸੁਖਬੀਰ ਬਾਦਲ 'ਤੇ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੱਡਾ ਬਿਆਨ

ਅੰਮ੍ਰਿਤਸਰ ਤੋਂ ਪੁਲਸ ਦੇ ਉੱਚ ਅਧਿਕਾਰੀਆਂ ਦੇ ਪਹੁੰਚਣ ਦੀ ਉਡੀਕ ਕੀਤੀ ਜਾ ਰਹੀ ਹੈ। ਥਾਣਾ ਅਜਨਾਲਾ ਦੀ ਪੁਲਸ ਨੇ ਬੰਬਨੁਮਾ ਵਸਤੂ ਵਾਲੇ ਏਰੀਏ ਨੂੰ ਕਵਰ ਕਰਦਿਆਂ ਰੇਤ ਦੇ ਤੋੜੇ ਭਰ ਕੇ ਲਗਾ ਦਿੱਤੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਨੂੰ ਲੈ ਕੇ Alert ਜਾਰੀ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

ਥਾਣਾ ਅਜਨਾਲਾ ਦੇ ਬਾਹਰ ਜਿਉਂ ਹੀ ਪੁਲਸ ਮੁਲਾਜ਼ਮਾਂ ਵੱਲੋਂ ਆਵਾਜਾਈ ਨੂੰ ਰੋਕਿਆ ਗਿਆ ਤਾਂ ਇੱਕ ਵਿਅਕਤੀ ਵੱਲੋਂ ਪੁਲਸ ਮੁਲਾਜ਼ਮ ਦੇ ਗਲ ਪੈ ਕੇ ਉਸ ਦੀ ਵਰਦੀ ਪਾੜ ਦਿੱਤੀ ਗਈ। ਥਾਣਾ ਅਜਨਾਲਾ ਦੇ ਬਿਲਕੁਲ ਸਾਹਮਣੇ ਇੰਡੀਅਨ ਆਰਮੀ ਦਾ ਕੈਂਪ ਅਤੇ ਬੀ. ਐੱਸ. ਐੱਫ. ਦਾ ਕੈਂਪ ਹੋਣ ਕਰਕੇ ਮਾਮਲਾ ਜ਼ਿਆਦਾ ਗੰਭੀਰ ਪਾਇਆ ਜਾ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News