ਚੰਗੀ ਖ਼ਬਰ : ਸਮਾਰਟ ਸਿਟੀ ਮਿਸ਼ਨ ਤਹਿਤ ਪੰਜਾਬ 'ਚ ਪਹਿਲੇ ਨੰਬਰ 'ਤੇ ਪੁੱਜਿਆ ਇਹ ਜ਼ਿਲ੍ਹਾ
Thursday, Mar 02, 2023 - 10:53 AM (IST)
ਲੁਧਿਆਣਾ (ਹਿਤੇਸ਼) : ਕੇਂਦਰ ਸਰਕਾਰ ਵਲੋਂ ਸਮਾਰਟ ਸਿਟੀ ਮਿਸ਼ਨ ਨੂੰ ਲੈ ਕੇ ਜੋ ਰੈਂਕਿੰਗ ਕੀਤੀ ਗਈ ਹੈ, ਉਸ 'ਚ ਲੁਧਿਆਣਾ ਪੰਜਾਬ ’ਚ ਪਹਿਲੇ ਨੰਬਰ ’ਤੇ ਪੁੱਜ ਗਿਆ ਹੈ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਸ਼ਹਿਰੀ ਵਿਕਾਸ ਮੰਤਰਾਲਾ ਵਲੋਂ 2015 ਦੌਰਾਨ ਸਮਾਰਟ ਸਿਟੀ ਬਣਾਉਣ ਲਈ ਮਾਰਕ ਕੀਤੇ ਗਏ ਪਹਿਲੇ 100 ਸ਼ਹਿਰਾਂ ’ਚ ਲੁਧਿਆਣਾ ਦਾ ਨਾਂ ਸ਼ਾਮਲ ਕੀਤਾ ਗਿਆ ਸੀ। ਇਸ ਯੋਜਨਾ ਅਧੀਨ ਮਨਜ਼ੂਰ ਕੀਤੇ ਗਏ ਪ੍ਰਾਜੈਕਟਾਂ ਨੂੰ ਸ਼ੁਰੂ ਅਤੇ ਪੂਰਾ ਕਰਨ ਦੀ ਪ੍ਰੋਗ੍ਰੈੱਸ ਰਿਪੋਰਟ ਦੇ ਆਧਾਰ ’ਤੇ ਸ਼ਹਿਰਾਂ ਦੀ ਰੈਂਕਿਗ ਫਿਕਸ ਕੀਤੀ ਜਾਂਦੀ ਹੈ। ਇਸ ਸਬੰਧੀ 2023 ਲਈ ਜਾਰੀ ਕੀਤੀ ਗਈ ਰਿਪੋਰਟ ਦੇ ਆਧਾਰ ’ਤੇ ਲੁਧਿਆਣਾ ਨੂੰ ਪੰਜਾਬ ’ਚ ਪਹਿਲਾ ਨੰਬਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਸ਼ੱਕੀ ਤੇ ਖ਼ਰਾਬ ਪਿਛੋਕੜ ਵਾਲਿਆਂ ਦੀ ਖ਼ੈਰ ਨਹੀਂ, DGP ਨੇ ਜਾਰੀ ਕਰ ਦਿੱਤੇ ਹੁਕਮ
ਅੰਮ੍ਰਿਤਸਰ ਨੇ ਵੀ ਜਲੰਧਰ ਨੂੰ ਪਿੱਛੇ ਛੱਡਿਆ
ਇਸ ਰਿਪੋਰਟ ਅਨੁਸਾਰ ਪਿਛਲੇ ਸਾਲ ਜਲੰਧਰ ਨੇ ਪੰਜਾਬ ’ਚ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ ਲੁਧਿਆਣਾ ਦੂਜੇ ਨੰਬਰ ’ਤੇ ਸੀ ਪਰ ਇਸ ਵਾਰ ਲੁਧਿਆਣਾ ਪਹਿਲੇ ਨੰਬਰ ’ਤੇ ਚੱਲ ਰਿਹਾ ਹੈ ਅਤੇ ਅੰਮ੍ਰਿਤਸਰ ਨੇ ਵੀ ਜਲੰਧਰ ਨੂੰ ਪਿੱਛੇ ਛੱਡ ਕੇ ਦੂਜਾ ਨੰਬਰ ਹਾਸਲ ਕਰ ਲਿਆ ਹੈ। ਭਾਵੇਂ ਅੰਮ੍ਰਿਤਸਰ ਨੂੰ ਰਾਸ਼ਟਰੀ ਪੱਧਰ ’ਤੇ 68 ਅਤੇ ਜਲੰਧਰ ਨੂੰ 88 ਰੈਂਕ ਮਿਲਿਆ ਹੈ।
ਨੈਸ਼ਨਲ ਲੈਵਲ ’ਤੇ ਇਸ ਤਰ੍ਹਾਂ ਹੋ ਰਿਹਾ ਹੈ ਰੈਂਕਿੰਗ ’ਚ ਸੁਧਾਰ
ਇਸ ਸਾਲ ਆਇਆ 32ਵਾਂ ਨੰਬਰ
2022 ’ਚ ਸੀ 48ਵੀਂ ਪੁਜ਼ੀਸ਼ਨ
2021 ’ਚ ਮਿਲਿਆ ਸੀ 37 ਨੰਬਰ
2020 ਦੌਰਾਨ 54ਵੇਂ ਪਾਇਦਾਨ ’ਤੇ ਸੀ ਲੁਧਿਆਣਾ
ਇਕ ਸਾਲ ’ਚ ਹੋਇਆ ਹੈ 16 ਰੈਂਕ ਦਾ ਉਛਾਲ
ਇਹ ਵੀ ਪੜ੍ਹੋ : ਲੁਧਿਆਣਾ 'ਚ ਪਤੀ-ਪਤਨੀ ਕੋਲੋਂ 11 ਕਰੋੜ ਦੀ ਹੈਰੋਇਨ ਬਰਾਮਦ, ਪਹਿਲਾਂ ਵੀ ਦਰਜ ਨੇ ਅਪਰਾਧਿਕ ਮਾਮਲੇ
ਇਹ ਫ਼ੈਸਲਾ ਲੈਣ ਲਈ ਵਰਤਿਆ ਜਾਂਦਾ ਹੈ ਪੈਟਰਨ
ਓਵਰਆਲ ਪ੍ਰੋਗ੍ਰੈੱਸ
ਕਿੰਨੇ ਪ੍ਰਾਜੈਕਟ ਪੂਰੇ ਹੋਏ
ਗਰਾਊਂਡ ’ਤੇ ਕਿੰਨੇ ਪ੍ਰਾਜੈਕਟ ਚੱਲ ਰਹੇ ਹਨ।
ਕਿੰਨੇ ਫ਼ੀਸਦੀ ਕੰਮ ਪੂਰਾ ਹੋਇਆ ਹੈ
ਕਿੰਨੇ ਪ੍ਰਾਜੈਕਟ ਦੇ ਟੈਂਡਰ ਲਗਾਉਣ ਦਾ ਕੰਮ ਚੱਲ ਰਿਹਾ ਹੈ
ਕਿੰਨਾ ਫੰਡ ਕੀਤਾ ਗਿਆ ਹੈ।
ਸਟੇਟਸ ਰਿਪੋਰਟ
930 ਕਰੋੜ ਦੇ 70 ਪ੍ਰਾਜੈਕਟਾਂ ਨੂੰ ਦਿੱਤੀ ਗਈ ਹੈ ਮਨਜ਼ੂਰੀ
146.88 ਕਰੋੜ ਦੀ ਲਾਗਤ ਨਾਲ 43 ਪ੍ਰਾਜੈਕਟ ਹੋ ਗਏ ਹਨ ਪੂਰੇ
ਪਾਈਪਲਾਈਨ ’ਚ ਹਨ 783.12 ਕਰੋੜ ਦੇ 27 ਪ੍ਰਾਜੈਕਟ
ਗਰਾਊਂਡ ’ਤੇ ਚੱਲ ਰਹੇ 582.9 ਕਰੋੜ ਦੇ 19 ਪ੍ਰਾਜੈਕਟ
136.93 ਕਰੋੜ ਦੇ 8 ਪ੍ਰਾਜੈਕਟ ਦੇ ਲਗਾਏ ਗਏ ਟੈਂਡਰ
ਡੀ. ਪੀ. ਆਰ. ਅਤੇ ਸਰਕਾਰ ਤੋਂ ਮਨਜ਼ੂਰੀ ਮਿਲਣ ਦੀ ਸਟੇਜ ’ਤੇ ਹਨ 63.29 ਕਰੋੜ ਦੇ ਪ੍ਰਾਜੈਕਟ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ