ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ ਮਾਰੂ ਹੋਈ ਇਹ ਬੀਮਾਰੀ, ਹੁਣ ਤੱਕ 15 ਮਰੀਜ਼ਾਂ ਦੀ ਮੌਤ! ਚਿੰਤਾਜਨਕ ਬਣੇ ਹਾਲਾਤ

Thursday, Nov 02, 2023 - 01:27 PM (IST)

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ ਮਾਰੂ ਹੋਈ ਇਹ ਬੀਮਾਰੀ, ਹੁਣ ਤੱਕ 15 ਮਰੀਜ਼ਾਂ ਦੀ ਮੌਤ! ਚਿੰਤਾਜਨਕ ਬਣੇ ਹਾਲਾਤ

ਲੁਧਿਆਣਾ (ਸਹਿਗਲ) : ਮਹਾਨਗਰ ’ਚ ਡੇਂਗੂ ਮਾਰੂ ਹੁੰਦਾ ਜਾ ਰਿਹਾ ਹੈ। ਇਸ ਬੀਮਾਰੀ ਕਾਰਨ 2 ਮਰੀਜ਼ਾਂ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ, ਜਦੋਂ ਕਿ 98 ਨਵੇਂ ਮਰੀਜ਼ ਸਾਹਮਣੇ ਆਏ ਹਨ। ਸਿਹਤ ਵਿਭਾਗ ਨੇ ਦੋਹਾਂ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਨੂੰ ਸ਼ੱਕੀ ਸ਼੍ਰੇਣੀ ’ਚ ਪਾ ਦਿੱਤਾ ਹੈ, ਜਦੋਂ ਕਿ 98 ਮਰੀਜ਼ਾਂ ’ਚੋਂ 24 ਮਰੀਜ਼ਾਂ ਨੂੰ ਡੇਂਗੂ ਪਾਜ਼ੇਟਿਵ ਐਲਾਨਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹੇ ਦੇ 44 ਮਰੀਜ਼ ਸ਼ੱਕੀ ਸ਼੍ਰੇਣੀ ’ਚ ਰੱਖੇ ਗਏ ਹਨ, ਜਦੋਂ ਕਿ 30 ਹੋਰ ਜ਼ਿਲ੍ਹਿਆਂ ਦੇ ਵਸਨੀਕ ਹਨ। ਇਕ ਚੰਦਨਨਗਰ ਜਦੋਂ ਕਿ ਦੂਜਾ ਮਰੀਜ਼ ਦੁਰਗਾਪੁਰੀ ਹੈਬੋਵਾਲ ਦਾ ਰਹਿਣ ਵਾਲਾ 74 ਸਾਲਾ ਮਰੀਜ਼ ਸੀ।

ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ਕਰਵਾਚੌਥ 'ਤੇ ਪਤਨੀ ਨੂੰ ਛੁਰੇ ਨਾਲ ਦਿੱਤੀ ਰੂਹ ਕੰਬਾਊ ਮੌਤ, ਇੱਕੋ ਵਾਰ 'ਚ ਕੀਤਾ ਕੰਮ ਤਮਾਮ

ਦੋਵੇਂ ਮਰੀਜ਼ ਹੈਬੋਵਾਲ ਕਲਾਂ ਦੇ ਰਹਿਣ ਵਾਲੇ ਸਨ ਅਤੇ ਦਯਾਨੰਦ ਹਸਪਤਾਲ ’ਚ ਦਾਖ਼ਲ ਸਨ। ਜ਼ਿਲ੍ਹਾ ਨੋਡਲ ਅਫ਼ਸਰ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਹੁਣ ਤੱਕ ਡੇਂਗੂ ਨਾਲ 15 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ’ਚ ਡੇਂਗੂ ਦੀ ਮੌਤ ਦੀ ਸਮੀਖਿਆ ਕਮੇਟੀ ਵੱਲੋਂ ਪੁਸ਼ਟੀ ਕੀਤੀ ਜਾਣੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ’ਚ ਡੇਂਗੂ ਦੇ 61 ਤੋਂ ਵੱਧ ਸ਼ੱਕੀ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਸਾਹਮਣੇ ਆਏ 24 ਮਰੀਜ਼ਾਂ ’ਚੋਂ 17 ਸ਼ਹਿਰੀ ਖੇਤਰ ਦੇ ਵਸਨੀਕ, ਜਦਕਿ 7 ਪੇਂਡੂ ਖੇਤਰਾਂ ਨਾਲ ਸਬੰਧਿਤ ਹਨ। ਇਸ ਤੋਂ ਇਲਾਵਾ 141 ਐਕਟਿਵ ਮਰੀਜ਼ ਵੱਖ-ਵੱਖ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਇਨ੍ਹਾਂ ’ਚੋਂ 117 ਸ਼ਹਿਰੀ ਖੇਤਰ ਦੇ ਜਦਕਿ 24 ਪੇਂਡੂ ਖੇਤਰ ਨਾਲ ਸਬੰਧਿਤ ਹਨ। ਸਿਹਤ ਅਧਿਕਾਰੀਆਂ ਅਨੁਸਾਰ ਵੱਖ-ਵੱਖ ਹਸਪਤਾਲਾਂ ’ਚ ਦਾਖ਼ਲ ਮਰੀਜ਼ਾਂ ’ਚੋਂ 88 ਦਯਾਨੰਦ ਹਸਪਤਾਲ ਵਿਚ 41, ਦੀਪ ਹਸਪਤਾਲ ’ਚ 5, ਜੀ. ਟੀ. ਬੀ. ਹਸਪਤਾਲ ’ਚ 5, ਵਿਜੇ ਆਨੰਦ ਹਸਪਤਾਲ ’ਚ 2 ਅਤੇ ਸਿਵਲ ਹਸਪਤਾਲ ’ਚ 5 ਮਰੀਜ਼ ਜ਼ੇਰੇ ਇਲਾਜ ਹਨ।

ਇਹ ਵੀ ਪੜ੍ਹੋ : ਜਾਗੋ 'ਚ ਭੰਗੜੇ ਕਰਕੇ ਪਿਆ ਪੰਗਾ, ਵਿਆਹ ਦੇਖਣ ਆਏ ਫ਼ੌਜੀ ਨਾਲ ਜੋ ਹੋਇਆ, ਸੁਣ ਯਕੀਨ ਨਹੀਂ ਕਰ ਸਕੋਗੇ (ਵੀਡੀਓ)
ਬਹੁਤੇ ਹਸਪਤਾਲ ਸਹਿਯੋਗ ਨਹੀਂ ਕਰ ਰਹੇ
ਜ਼ਿਲ੍ਹੇ ਦੇ ਜ਼ਿਆਦਾਤਰ ਪ੍ਰਾਈਵੇਟ ਹਸਪਤਾਲ ਅਤੇ ਨਰਸਿੰਗ ਹੋਮ ਡੇਂਗੂ ਪਾਜ਼ੇਟਿਵ ਮਰੀਜ਼ਾਂ ਦੀਆਂ ਰਿਪੋਰਟਾਂ ਸਿਹਤ ਵਿਭਾਗ ਨੂੰ ਭੇਜਣ ’ਚ ਸਹਿਯੋਗ ਨਹੀਂ ਕਰ ਰਹੇ ਹਨ, ਜਿਸ ਕਾਰਨ ਅਸਹਿਮਤੀ ਦੀ ਸਥਿਤੀ ਬਣੀ ਹੋਈ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਭਾਰਤੀ ਮੈਡੀਕਲ ਦੀ ਸਥਾਨਕ ਸ਼ਾਖਾ ਨਾਲ ਵੀ ਸੰਪਰਕ ਕੀਤਾ ਹੈ। ਇਸ ਸਬੰਧੀ ਐਸੋਸੀਏਸ਼ਨ ਨੂੰ ਕਈ ਵਾਰ ਬੇਨਤੀ ਕੀਤੀ ਪਰ ਕੋਈ ਅਸਰ ਨਹੀਂ ਹੋਇਆ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News