ਪੁਲਸ ਛਾਉਣੀ ਬਣਿਆ ਇਹ ਇਲਾਕਾ, ਸਾਰੇ ਰਾਹ ਹੋ ਗਏ ਸੀਲ, ਪੜ੍ਹੋ ਕੀ ਹੈ ਪੂਰਾ ਮਾਮਲਾ

Tuesday, May 06, 2025 - 09:37 AM (IST)

ਪੁਲਸ ਛਾਉਣੀ ਬਣਿਆ ਇਹ ਇਲਾਕਾ, ਸਾਰੇ ਰਾਹ ਹੋ ਗਏ ਸੀਲ, ਪੜ੍ਹੋ ਕੀ ਹੈ ਪੂਰਾ ਮਾਮਲਾ

ਚੰਡੀਗੜ੍ਹ (ਸੁਸ਼ੀਲ) : ਜਲਦੀ-ਜਲਦੀ ਝੁੱਗੀਆਂ ਖ਼ਾਲੀ ਕਰ ਦਿਓ, ਮੰਗਲਵਾਰ ਸਵੇਰੇ ਬੁਲਡੋਜ਼ਰ ਚੱਲਣਾ ਹੈ। ਇਹ ਕਹਿਣਾ ਸੀ ਸੈਕਟਰ-25 ਕਾਲੋਨੀ ’ਚ ਰਹਿਣ ਵਾਲੇ ਲੋਕਾਂ ਦਾ। ਲੋਕ 2 ਦਿਨਾਂ ਤੋਂ ਝੁੱਗੀਆਂ ਖ਼ਾਲੀ ਕਰਨ ’ਚ ਲੱਗੇ ਹਨ। ਲੋਕ ਰੇਹੜੀਆਂ ਤੇ ਟੈਂਪੂਆਂ ’ਚ ਸਮਾਨ ਭਰ ਕੇ ਲਿਜਾ ਰਹੇ ਹਨ। ਉਹ 20-30 ਸਾਲਾਂ ਤੋਂ ਇਨ੍ਹਾਂ ਝੁੱਗੀਆਂ-ਝੌਪੜੀਆਂ ’ਚ ਰਹਿ ਰਹੇ ਹਨ। ਚੰਡੀਗੜ੍ਹ ਪੁਲਸ ਨੇ ਸੈਕਟਰ-25 ਕਾਲੋਨੀ ਵੱਲ ਜਾਣ ਵਾਲੇ ਸਾਰੇ ਰਸਤਿਆਂ ਨੂੰ ਬੈਰੀਕੇਡ ਲਾ ਕੇ ਬੰਦ ਕਰ ਦਿੱਤਾ ਹੈ। ਸਾਰੇ ਰਸਤਿਆਂ ’ਤੇ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ। ਕਾਲੋਨੀ ਦੇ ਅੰਦਰ ਕਿਸੇ ਨੂੰ ਇਕੱਠੇ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਪੁਲਸ ਨੇ 2000 ਮੁਲਾਜ਼ਮ ਡਿਊਟੀ ’ਤੇ ਤਾਇਨਾਤ ਕੀਤੇ ਹਨ। ਸਾਰੇ ਮੁਲਾਜ਼ਮ ਸਵੇਰ 6 ਵਜੇ ਤੋਂ ਸੈਕਟਰ-25 ’ਚ ਰਿਪੋਰਟ ਕਰ ਰਹੇ ਹਨ। ਟੀਮ ਨੇ ਸਵੇਰੇ 8 ਵਜੇ ਝੁੱਗੀਆਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਪੁਲਸ ਨੇ ਕਾਰਵਾਈ ਦਾ ਵਿਰੋਧ ਕਰਨ ਵਾਲੇ ਆਗੂਆਂ ਤੇ ਪ੍ਰਧਾਨ ਨੂੰ ਰਾਤ ਨੂੰ ਹੀ ਹਿਰਾਸਤ ’ਚ ਲੈ ਲਿਆ ਸੀ। ਜ਼ਿਆਦਾਤਰ ਲੋਕਾਂ ਨੇ ਝੁੱਗੀਆਂ ਖ਼ਾਲੀ ਕਰ ਦਿੱਤੀਆਂ ਹਨ। ਲੋਕ ਬਚਿਆ ਸਮਾਨ ਚੁੱਕਣ ’ਚ ਲੱਗੇ ਹਨ।

ਇਹ ਵੀ ਪੜ੍ਹੋ : 'ਇਕੱਲਾ ਪਾਣੀ ਵੇਚਣ ਲੱਗ ਜਾਈਏ ਤਾਂ ਪੰਜਾਬ ਅਮੀਰ ਹੋ ਜਊ', ਸਦਨ 'ਚ ਗਰਜੇ ਅਮਨ ਅਰੋੜਾ
ਝੁੱਗੀਆਂ ’ਚ ਰਹਿੰਦੇ ਹਨ ਤਿੰਨ ਹਜ਼ਾਰ ਪਰਿਵਾਰ
ਸੈਕਟਰ-25 ਕਾਲੋਨੀ ’ਚ ਝੁੱਗੀਆਂ ’ਚ ਕਰੀਬ 3 ਹਜ਼ਾਰ ਪਰਿਵਾਰ ਰਹਿੰਦੇ ਹਨ। ਹਰ ਪਰਿਵਾਰ ’ਚ ਪੰਜ ਤੋਂ ਸੱਤ ਮੈਂਬਰ ਹਨ। ਕਾਲੋਨੀ ਟੁੱਟਣ ’ਤੇ ਕਰੀਬ ਅੱਠ ਹਜ਼ਾਰ ਲੋਕ ਬੇਘਰ ਹੋ ਜਾਣਗੇ। ਕੁੱਝ ਲੋਕਾਂ ਨੇ ਕਾਲੋਨੀ ’ਚ ਘਰ ਕਿਰਾਏ ’ਤੇ ਲੈ ਲਿਆ ਹੈ। ਉੱਥੇ ਹੀ ਕੁੱਝ ਲੋਕ ਝਾਮਪੁਰ ਚਲੇ ਗਏ ਹਨ। ਇਸ ਤੋਂ ਇਲਾਵਾ ਕੁੱਝ ਲੋਕਾਂ ਨੇ ਪੰਜਾਬ ’ਚ ਝੁੱਗੀਆਂ ਪਾ ਲਈਆਂ ਹਨ। ਪ੍ਰਸ਼ਾਸਨ ਸ਼ਹਿਰ ਨੂੰ ਕਾਲੋਨੀ ਤੇ ਸਲੱਮ ਫ਼ਰੀ ਸਿਟੀ ਬਣਾਉਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਡੂੰਘੀ ਚਿੰਤਾ ਭਰੀ ਖ਼ਬਰ, CM ਮਾਨ ਨੇ ਸਦਨ 'ਚ ਦੱਸਿਆ ਵੱਡਾ ਸੱਚ
ਪ੍ਰਸ਼ਾਸਨ ਨੇ ਦਿੱਤਾ ਸੀ ਇਕ ਹਫ਼ਤੇ ਦਾ ਸਮਾਂ
ਇੰਡਸਟ੍ਰੀਅਲ ਏਰੀਆ ਸਥਿਤ ਸੰਜੇ ਕਾਲੋਨੀ ਨੂੰ ਤੋੜਨ ਤੋਂ ਬਾਅਦ ਪ੍ਰਸ਼ਾਸਨ ਨੇ ਸੈਕਟਰ-25 ਕਾਲੋਨੀ ਅੰਦਰ ਬਣੀਆਂ ਨਾਜਾਇਜ਼ ਝੁੱਗੀਆਂ ਤੋੜਨ ਤੋਂ ਪਹਿਲਾਂ ਨੋਟਿਸ ਜਾਰੀ ਕੀਤਾ ਸੀ। ਇਸ ’ਚ ਪ੍ਰਸ਼ਾਸਨ ਨੇ ਝੁੱਗੀਆਂ ਖ਼ਾਲੀ ਕਰਨ ਦੇ ਲਈ ਹਫ਼ਤੇ ਦਾ ਸਮਾਂ ਦਿੱਤਾ ਸੀ। ਇਸ ਤੋਂ ਬਾਵਜੂਦ ਪ੍ਰਸ਼ਾਸਨ ਨੇ ਝੁੱਗੀਆਂ ਤੋੜਨ ਨੂੰ ਲੈ ਕੇ ਨੋਟਿਸ ਵੀ ਚਿਪਕਾ ਦਿੱਤਾ ਸੀ। ਇਸ ਤੋਂ ਬਾਅਦ ਹੀ ਕਾਲੋਨੀ ਦੇ ਲੋਕਾਂ ਨੇ ਮਕਾਨ ਖ਼ਾਲੀ ਕਰਨੇ ਸ਼ੁਰੂ ਕਰ ਦਿੱਤੇ ਸੀ। ਇਸ ਬਾਰੇ ਕੌਂਸਲਰ ਵਾਰਡ ਨੰਬਰ-16 ਪੂਨਮ ਦਾ ਕਹਿਣਾ ਹੈ ਕਿ ਸੈਕਟਰ-25 ਦੀਆਂ ਝੁੱਗੀਆਂ ’ਚ ਰਹਿਣ ਵਾਲੇ ਲੋਕਾਂ ਨੂੰ ਮਕਾਨ ਦੇਣੇ ਚਾਹੀਦੇ ਸੀ। ਕਰੀਬ 3 ਹਜ਼ਾਰ ਪਰਿਵਾਰ ਬੇਘਰ ਹੋ ਰਹੇ ਹਨ। ਚੰਡੀਗੜ੍ਹ ਪ੍ਰਸ਼ਾਸਨ ਨੂੰ ਬੇਘਰ ਹੋਣ ਵਾਲੇ ਪਰਿਵਾਰਾਂ ਦੇ ਬਾਰੇ ਇਕ ਵਾਰ ਤਾਂ ਸੋਚਣਾ ਚਾਹੀਦਾ ਸੀ। ਝੁੱਗੀਆਂ ’ਚ ਰਹਿਣ ਵਾਲੇ ਬੱਚੇ ਸੈਕਟਰ-25 ਦੇ ਸਕੂਲ ’ਚ ਪੜ੍ਹਦੇ ਸੀ ਅਤੇ ਇਸ ਕਾਰਵਾਈ ਤੋਂ ਬਾਅਦ ਪੜ੍ਹਾਈ ’ਤੇ ਅਸਰ ਪਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News