ਚੋਰਾਂ ਨੇ ਪਿੰਡ ਸਿੰਘੋਵਾਲ ''ਚ ਇੱਕ ਘਰ ਨੂੰ ਬਣਾਇਆ ਨਿਸ਼ਾਨਾ, ਨਕਦੀ ਤੇ ਹੋਰ ਕੀਮਤੀ ਸਾਮਾਨ ਕੀਤਾ ਚੋਰੀ

Wednesday, May 14, 2025 - 09:13 AM (IST)

ਚੋਰਾਂ ਨੇ ਪਿੰਡ ਸਿੰਘੋਵਾਲ ''ਚ ਇੱਕ ਘਰ ਨੂੰ ਬਣਾਇਆ ਨਿਸ਼ਾਨਾ, ਨਕਦੀ ਤੇ ਹੋਰ ਕੀਮਤੀ ਸਾਮਾਨ ਕੀਤਾ ਚੋਰੀ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਦੀਨਾਨਗਰ ਪੁਲਸ ਸਟੇਸ਼ਨ ਅਧੀਨ ਆਉਂਦੇ ਪਿੰਡ ਸਿੰਘੋਵਾਲ ਵਿਖੇ ਚੋਰਾਂ ਵੱਲੋਂ ਇੱਕ ਘਰ ਵਿੱਚ ਚੋਰੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਪੁੱਤਰ ਅਮਰ ਸਿੰਘ ਨੇ ਦੱਸਿਆ ਕਿ ਉਹ ਬਟਾਲਾ ਵਿੱਚ ਰਾਤ ਨੂੰ ਕਿਸੇ ਫੈਕਟਰੀ ਵਿੱਚ ਸਕਿਓਰਿਟੀ ਗਾਰਡ ਦਾ ਕੰਮ ਕਰਦਾ ਹੈ ਅਤੇ ਸ਼ਾਮ ਨੂੰ ਉਹ ਘਰੋਂ ਚਲਾ ਜਾਂਦਾ ਅਤੇ ਸਵੇਰੇ ਕਰੀਬ ਸਾਢੇ ਨੌਂ ਵਜੇ ਵਾਪਸ ਘਰ ਆਉਂਦਾ ਹੈ। ਉਸ ਤੋਂ ਇਲਾਵਾ ਉਸਦੇ ਘਰ ਵਿੱਚ ਕੋਈ ਨਹੀਂ ਰਹਿੰਦਾ ਹੈ।

ਰੋਜ਼ ਦੀ ਤਰ੍ਹਾਂ ਰਾਤ ਦੀ ਡਿਊਟੀ ਕਰ ਕੇ ਜਦੋਂ ਉਹ ਸਵੇਰੇ ਘਰ ਪਹੁੰਚਿਆ ਅਤੇ ਉਸਨੇ ਆਪਣੇ ਘਰ ਦਾ ਗੇਟ ਖੋਲ੍ਹਿਆ ਤਾਂ ਵੇਖ ਕੇ ਹੈਰਾਨ ਹੋ ਗਿਆ ਕਿ ਉਸਦੇ ਘਰ ਦੇ ਦੋਵਾਂ ਦਰਵਾਜ਼ਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਾਰਾ ਸਾਮਾਨ ਇਧਰ-ਉਧਰ ਖਿੱਲਰਿਆ ਹੋਇਆ ਸੀ। ਅਲਮਾਰੀ ਦੇ ਲਾਕਰ ਵੀ ਟੁੱਟੇ ਹੋਏ ਸਨ। ਉਨ੍ਹਾਂ ਦੱਸਿਆ ਕਿ ਉਸਦੀ ਕਰੀਬ 18 ਹਜ਼ਾਰ ਰੁਪਏ ਦੀ ਨਕਦੀ, ਤਿੰਨ ਘੜੀਆਂ, 1 ਓਪੋ ਟੱਚ ਮੋਬਾਈਲ ਸਮੇਤ ਹੋਰ ਛੋਟਾ-ਮੋਟਾ ਸਾਮਾਨ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਭਾਰਤ ਦੀ ਕਾਰਵਾਈ ਤੋਂ ਬੌਖਲਾਇਆ Pakistan, ਭਾਰਤੀ ਡਿਪਲੋਮੈਟ ਨੂੰ 24 ਘੰਟਿਆਂ ਅੰਦਰ ਦੇਸ਼ ਛੱਡਣ ਦਾ ਹੁਕਮ  

ਉਧਰ ਇਸ ਸਬੰਧੀ ਦੀਨਾਨਗਰ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਸਾਰੀ ਘਟਨਾ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਦੀਨਾਨਗਰ ਹਲਕੇ ਅੰਦਰ ਨਿੱਤ ਦਿਨ ਚੋਰੀ ਦੀਆਂ ਘਟਨਾ ਵਧਣ ਕਾਰਨ ਲੋਕਾਂ ਵਿੱਚ ਕਾਫੀ ਡਰ ਵਾਲੀ ਭਾਵਨਾ ਪਾਈ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News