ਜਲੰਧਰ: ਰਾਤ ਨੂੰ ਸੁੱਤਾ ਪਿਆ ਸੀ ਸਾਰਾ ਟੱਬਰ! ਸਵੇਰੇ ਉੱਠ ਕੇ ਵੇਖਿਆ ਤਾਂ ਖਾਲੀ ਮਿਲਿਆ ਪੂਰਾ ਘਰ

Saturday, Aug 08, 2026 - 01:51 PM (IST)

ਜਲੰਧਰ: ਰਾਤ ਨੂੰ ਸੁੱਤਾ ਪਿਆ ਸੀ ਸਾਰਾ ਟੱਬਰ! ਸਵੇਰੇ ਉੱਠ ਕੇ ਵੇਖਿਆ ਤਾਂ ਖਾਲੀ ਮਿਲਿਆ ਪੂਰਾ ਘਰ

ਜਲੰਧਰ (ਸੋਨੂੰ)- ਜਲੰਧਰ ਦੇ ਗੱਦੋਵਾਲੀ ਪਿੰਡ ਦੇ ਇਕ ਘਰ ਵਿਚੋਂ ਚੋਰ ਗਹਿਣੇ ਤੇ ਕੈਸ਼ ਚੋਰੀ ਕਰਕੇ ਲੈ ਗਏ। ਪਰਿਵਾਰ ਦੇ ਮੁਖੀ ਗੁਰਮੀਤ ਰਾਮ ਨੇ ਦੱਸਿਆ ਕਿ ਚੋਰੀ ਦੀ ਘਟਨਾ ਦੀ ਸ਼ਿਕਾਇਤ ਲਾਂਬੜਾ ਪੁਲਸ ਨੂੰ ਦੇ ਦਿੱਤੀ ਗਈ ਹੈ। ਪੁਲਸ ਨੇ ਮੌਕੇ ਦਾ ਦੌਰਾ ਕਰਕੇ ਬਿਆਨ ਦਰਜ ਕਰ ਲਏ ਹਨ। ਘਟਨਾ ਤੜਕੇ ਵਾਪਰੀ।  ਗੁਰਮੀਤ ਰਾਮ ਨੇ ਦੱਸਿਆ ਕਿ ਜਦੋਂ ਉਹ ਦੇਰ ਰਾਤ 2 ਵਜੇ ਦੇ ਕਰੀਬ ਬਾਥਰੂਮ ਜਾਣ ਲਈ ਉੱਠਿਆ ਤਾਂ ਘਰ ਵਿੱਚ ਸਭ ਕੁਝ ਠੀਕ ਸੀ। ਇਸ ਦੇ ਬਾਅਦ ਚੋਰ ਇਕ ਖਿੜਕੀ ਰਾਹੀਂ ਘਰ 'ਚ ਦਾਖ਼ਲ ਹੋਏ। ਘਰ ਦੇ ਪਿਛਲੇ ਪਾਸੇ ਇਕ ਖੇਤ ਹੋਣ ਕਾਰਨ ਚੋਰਾਂ ਨੇ ਉਸੇ ਰਸਤੇ ਵਾਰਦਾਤ ਨੂੰ ਅੰਜਾਮ ਦਿੱਤਾ। ਉਹ ਅਲਮਾਰੀ ਤੋੜ ਕੇ ਲਗਭਗ 4 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ, ਜਿਸ 'ਚ ਇਕ ਸੋਨੇ ਦੀ ਚੇਨ, ਅੰਗੂਠੀਆਂ ਅਤੇ ਟਾਪਸ ਸ਼ਾਮਲ ਸਨ।

PunjabKesari

ਇਹ ਵੀ ਪੜ੍ਹੋ: ਪੰਜਾਬ: ਪੁਲਸ ਹਿਰਾਸਤ 'ਚੋਂ ਨੌਜਵਾਨ ਗੱਡੀ ਤੋਂ ਛਾਲ ਮਾਰ ਕੇ ਭੱਜਿਆ! ਪਈਆਂ ਭਾਜੜਾਂ

ਗੁਰਮੀਤ ਰਾਮ ਨੇ ਦੱਸਿਆ ਕਿ ਘਟਨਾ ਸਮੇਂ ਉਹ ਨਾਲ ਦੇ ਕਮਰੇ 'ਚ ਸੌਂ ਰਹੇ ਸਨ। ਉਨ੍ਹਾਂ ਨੇ ਖਿੜਕੀ ਦੇ ਸ਼ੀਸ਼ੇ ਟੁੱਟਣ ਦੀ ਆਵਾਜ਼ ਵੀ ਸੁਣੀ ਪਰ ਉਨ੍ਹਾਂ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਇਹ ਸੋਚ ਕੇ ਕਿ ਇਹ ਇਕ ਆਮ ਆਵਾਜ਼ ਸੀ। ਇਸ ਦੇ ਬਾਅਦ ਚੋਰਾਂ ਨੇ ਘਰ ਵਿਚ ਦਾਖ਼ਲ ਹੋ ਕੇ ਚੋਰੀ ਕਰ ਲਈ।  ਗੁਰਮੀਤ ਮੁਤਾਬਕ ਚੋਰਾਂ ਨੂੰ ਪਤਾ ਸੀ ਕਿ ਉਹ ਨਾਲ ਵਾਲੇ ਕਮਰੇ ਵਿੱਚ ਸੌਂ ਰਹੇ ਹਨ। ਇਸ ਲਈ ਉਨ੍ਹਾਂ ਨੇ ਘਰ ਦੇ ਅੰਦਰੋਂ ਦਰਵਾਜ਼ੇ ਦੇ ਸਾਹਮਣੇ ਇਕ ਵੱਡਾ ਟੇਬਲ ਰੱਖਿਆ ਸੀ। ਉਨ੍ਹਾਂ ਨੇ ਬੱਚਿਆਂ ਦੇ ਕਿਤਾਬਾਂ ਵਾਲੇ ਬੈਗ ਉਸ ਉੱਤੇ ਰੱਖ ਦਿੱਤੇ ਅਤੇ ਦਰਵਾਜ਼ੇ ਨਾਲ ਬੰਨ੍ਹ ਦਿੱਤਾ। ਇਸ ਨਾਲ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਨ 'ਤੇ ਵੀ ਉਸ ਨੂੰ ਨਹੀਂ ਖੁੱਲ੍ਹਣ ਦਿੱਤਾ।  ਉਨ੍ਹਾਂ ਦੱਸਿਆ ਕਿ ਘਰ ਦੀ ਬੈਕ ਸਾਈਡ 'ਤੇ ਚੋਰਾਂ ਦੇ ਪੈਰਾਂ ਦੇ ਨਿਸ਼ਾਨ ਮਿਲੇ ਹਨ। ਚੋਰ ਨੰਗੇ ਪੈਰੀਂ ਆਏ ਸਨ। ਕਈ ਜਗ੍ਹਾ ਉਨ੍ਹਾਂ ਦੇ ਸਲਿਪ ਹੋਣ ਦੇ ਵੀ ਨਿਸ਼ਾਨ ਦਿਸੇ। ਉਨ੍ਹਾਂ ਦੱਸਿਆ ਕਿ ਚੋਰਾਂ ਦਾ ਆਪਣੇ ਤੌਰ 'ਤੇ ਪਤਾ ਲਗਾਉਣ ਲਈ ਨੇੜੇ ਲੱਗੇ ਸੀ.ਸੀ.ਟੀ.ਵੀ. ਵੀ ਚੈੱਕ ਕਰਵਾ ਰਹੇ ਹਨ। 

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਰਾਹ 'ਚ ਘੇਰ ਨੌਜਵਾਨ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕੀਤਾ ਕਤਲ

40 ਹਜ਼ਾਰ ਦੇ ਸੰਭਾਲ ਕੇ ਰੱਖੇ ਕੋਰੇ ਨੋਟ ਵੀ ਲੈ ਗਏ ਚੋਰ 
ਗੁਰਮੀਤ ਨੇ ਦੱਸਿਆ ਕਿ ਉਨ੍ਹਾਂ ਦੇ ਇਕ ਬੇਟੇ ਦਾ ਵਿਆਹ ਹੋ ਚੁੱਕਾ ਹੈ ਜਦਕਿ ਦੂਜੇ ਦਾ ਹੋਣਾ ਹੈ। ਉਸ ਦੇ ਵਿਆਹ ਲਈ ਪਹਿਲਾਂ ਤੋਂ ਪੈਸੇ ਜੋੜ ਕੇ ਰੱਖੇ ਸਨ। ਕਰੀਬ 40 ਹਜ਼ਾਰ ਦੀ ਨਕਦੀ ਸੀ, ਜਿਨ੍ਹਾਂ ਵਿਚ 100,50,20 ਅਤੇ 10 ਰੁਪਏ ਦੇ ਨੋਟ ਸ਼ਾਮਲ ਸਨ। ਚੋਰ ਉਹ ਵੀ ਚੋਰੀ ਕਰਕੇ ਲੈ ਗਏ। ਉਨ੍ਹਾਂ ਪੁਲਸ ਨੂੰ ਅਪੀਲ ਕੀਤੀ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਟਰੇਸ ਕੀਤਾ ਜਾਵੇ ਅਤੇ ਸਾਮਾਨ ਦੀ ਰਿਕਵਰੀ ਕਰਵਾਈ ਜਾਵੇ। 

PunjabKesari

ਇਹ ਵੀ ਪੜ੍ਹੋ: ਪੰਜਾਬ 'ਚ Red Alert! ਚੱਪੇ-ਚੱਪੇ 'ਤੇ ਪੁਲਸ ਫੋਰਸ ਦੀ ਤਾਇਨਾਤੀ

ਗੁਰਮੀਤ ਨੇ ਦੱਸਿਆ ਕਿ ਉਹ ਆਮ ਤੌਰ 'ਤੇ ਸਵੇਰੇ 5 ਤੋਂ ਸਵਾ 5 ਵਜੇ ਉੱਠਦੇ ਹਨ। ਸ਼ਨੀਵਾਰ ਸਵੇਰੇ ਜਦੋਂ 5 ਉਨ੍ਹਾਂ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਹ ਨਹੀਂ ਖੁੱਲ੍ਹਿਆ। ਇਸ ਨਾਲ ਉਨ੍ਹਾਂ ਨੂੰ ਕਿਸੇ ਅਣਹੋਣੀ ਦਾ ਸ਼ੱਕ ਹੋਇਆ। ਉਨ੍ਹਾਂ ਜ਼ੋਰ ਲਗਾ ਕੇ ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਵੱਡਾ ਮੇਜ਼ ਰੱਖਿਆ ਮਿਲਿਆ। ਇਸ ਦੇ ਬਾਅਦ ਦੂਜੇ ਕਮਰੇ ਵਿਚ ਜਾ ਕੇ ਵੇਖਿਆ ਤਾਂ ਅਲਮਾਰੀ ਖੁੱਲ੍ਹੀ, ਕੱਪੜੇ ਖਿੱਲਰੇ ਹੋਏ ਸਨ ਅਤੇ ਲਾਕਰ ਟੁੱਟਿਆ ਹੋਇਆ ਮਿਲਿਆ। ਸਾਮਾਨ ਦੀ ਜਾਂਚ ਕਰਨ 'ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਘਰ ਵਿੱਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਗਾਇਬ ਸੀ। ਫਿਰ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਇਨ੍ਹਾਂ ਤਾਰੀਖ਼ਾਂ ਨੂੰ ਮੀਂਹ ਦਾ Alert

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News