ਚੋਰਾਂ ਨੇ ਬੈਂਕ ਮੁਲਾਜਮ ਦੇ ਘਰ 'ਚੋਂ ਲੈਪਟਾਪ ਅਤੇ ਹਜਾਰਾਂ ਰੁਪਏ ਦੀ ਨਗਦੀ ਕੀਤੀ ਚੋਰੀ

Friday, May 08, 2020 - 04:23 PM (IST)

ਗੁਰਾਇਆ (ਮੁਨੀਸ਼) — ਚੋਰਾਂ ਵਲੋਂ ਦਿਨ-ਦਿਹਾੜੇ ਹੀ ਇਕ ਬੈਂਕ ਮੁਲਾਜਮ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ ਅੰਦਰ ਪਿਆ ਉਸਦਾ ਲੈਪਟਾਪ ਅਤੇ ਹਜਾਰਾਂ ਰੁਪਏ ਦੀ ਨਗਦੀ ਚੋਰੀ ਲੈਕੇ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦੇ ਹੋਏ ਬੈਂਕ ਮੁਲਾਜਮ ਪ੍ਰਤੀਕ ਪਠਾਨੀਆ ਨੇ ਦੱਸਿਆ ਕਿ ਗੁਰਾਇਆ ਵਿਖੇ ਸਿੰਡੀਕੇਟ ਬੈਂਕ 'ਚ ਨੌਕਰੀ ਕਰਦਾ ਹੈ।  ਅੱਜ ਵੀ ਉਹ ਬੈਂਕ ਗਿਆ ਹੋਇਆ ਸੀ ਜਦੋਂ ਉਸ ਨੇ ਵਾਪਸ ਆ ਕੇ ਦੇਖਿਆ ਤਾਂ ਉਸਦੇ ਘਰ ਦਾ ਤਾਲਾ ਖੁੱਲਾ ਹੋਇਆ ਸੀ । ਚੋਰ ਅੰਦਰੋਂ ਡੈਲ ਕੰਪਨੀ ਦਾ ਲੈਪਟਾਪ, 12000 ਰੁਪਏ ਦੇ ਕਰੀਬ ਨਗਦੀ,ਕੱਪੜੇ ਲੈ ਕੇ ਫਰਾਰ ਹੋ ਗਏ।ਇਸ ਸੰਬੰਧੀ ਉਨ੍ਹਾਂ  ਗੁਰਾਇਆ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ।

PunjabKesari

ਲਾਕਡਾਊਨ ਵਿਚਕਾਰ ਵੀ ਗੁਰਾਇਆ ਵਿਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਚੋਰਾਂ ਵਲੋਂ ਦਿਨ ਦਿਹਾੜੇ ਹੀ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ ਅੰਦਰੋਂ ਨਗਦੀ,ਮੋਬਾਇਲ ਅਤੇ ਲੈਪਟਾਪ ਲੈ ਕੇ ਫਰਾਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅੱਟਾ ਨਹਿਰ ਦੇ ਨਾਲ ਰਹਿੰਦੇ ਹਰੀ ਪ੍ਰਸਾਦ ਨੇ ਦੱਸਿਆ ਕਿ ਦੁਪਿਹਰ 1.30 ਵਜੇ ਦੇ ਕਰੀਬ ਉਹ ਆਪਣੇ ਨਵੇਂ ਘਰ ਨੂੰ ਤਾਲਾ ਲਗਾ ਕੇ ਨਾਲ ਹੀ ਪੁਰਾਣੇ ਘਰ ਵਿਚ ਗਏ ਸਨ । 20-25 ਮਿੰਟ ਤੱਕ ਜਦ ਉਹ ਵਾਪਸ ਆਏ ਤਾਂ ਅਣਪਛਾਤੇ ਚੋਰ ਉਨ੍ਹਾਂ ਦੇ ਘਰ ਦਾ ਤਾਲਾ ਤੋੜ ਕੇ ਅੰਦਰ ਪਿਆ ਐਚ.ਪੀ. ਕੰਪਨੀ ਦਾ ਲੈਪਟਾਪ ,ਇਕ ਵੀਵੋ ਕੰਪਨੀ ਦਾ ਫੋਨ ਅਤੇ ਦੱਸ ਹਜਾਰ ਰੁਪਏ ਦੇ ਕਰੀਬ ਦੀ ਨਗਦੀ ਚੋਰੀ ਕਰਕੇ ਲੈ ਗਏ ਜੋ ਉਨ੍ਹਾਂ  ਨੇ ਕਣਕ ਲੈਣ ਲਈ ਰੱਖੀ ਹੋਈ ਸੀ। ਇਸ ਸੰਬੰਧੀ ਉਨ੍ਹਾਂ  ਨੇ ਗੁਰਾਇਆ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ।

 


Harinder Kaur

Content Editor

Related News