ਪਿੰਡ ਨਰੂੜ ਦੇ ਸ਼ਮਸ਼ਾਨਘਾਟ ’ਚੋਂ ਚੋਰਾਂ ਵੱਲੋਂ ਪੰਜ ਸਿਲੰਡਰ ਚੋਰੀ

Sunday, Jun 10, 2018 - 08:41 PM (IST)

ਫਗਵਾੜਾ (ਹਰਜੋਤ)-ਪਿੰਡ ਨਰੂੜ ਦੇ ਸ਼ਮਸ਼ਾਨਘਾਟ ’ਚ ਚੋਰਾਂ ਨੇ ਦਾਖ਼ਲ ਹੋ ਕੇ 4 ਸਿਲੰਡਰ ਚੋਰੀ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਸ਼ਮਸ਼ਾਨ ਘਾਟ ਦੇ ਮੁੱਖ ਸੇਵਾਦਾਰ ਕੈਪਟਨ ਅਵਤਾਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਇੱਥੇ ਮ੍ਰਿਤਕ ਸਰੀਰ ਗੈਸ ਰਾਹੀਂ ਅਗਨੀ ਭੇਟ ਕੀਤੀਆਂ ਜਾਂਦੀਆਂ ਹਨ। ਇਸ ਕਾਰਜ ਲਈ ਉਨ੍ਹਾਂ 9 ਸਿਲੰਡਰ ਲਾਏ ਹੋਏ ਹਨ, ਇਨ੍ਹਾਂ ’ਚੋਂ 4 ਸਿਲੰਡਰ ਉਨ੍ਹਾਂ ਆਪਣੇ ਘਰ ਰੱਖੇ ਹੋਏ ਸਨ ਅਤੇ ਪੰਜ ਸ਼ਮਸ਼ਾਨ ਘਾਟ ’ਚ ਪਏ ਸਨ। ਰਾਤ ਵੇਲੇ ਚੋਰ ਸਿਲੰਡਰ ਚੁੱਕ ਕੇ ਲੈ ਗਏ। ਪਾਂਸ਼ਟਾ ਚੌਂਕੀ ਦੇ ਹੌਲਦਾਰ ਰਸ਼ਪਾਲ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਕੀਤੀ ਜਾਂਚ ਉਪਰੰਤ ਇਸ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News