ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ
Friday, Aug 11, 2017 - 07:17 AM (IST)

ਜਲੰਧਰ, (ਮਹੇਸ਼)- ਡੇਢ ਸਾਲ ਪਹਿਲਾਂ ਫਗਵਾੜਾ ਦੇ ਇਕ ਕਾਲਜ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਸੰਨੀ ਉਰਫ ਕੇਕੜਾ ਨਾਂ ਦੇ ਚੋਰ ਨੂੰ ਜੰਡਿਆਲਾ ਪੁਲਸ ਚੌਕੀ ਦੇ ਇੰਚਾਰਜ ਐੱਸ. ਆਈ. ਰੇਸ਼ਮ ਸਿੰਘ ਨੇ ਗ੍ਰਿਫਤਾਰ ਕਰ ਲਿਆ ਹੈ। ਐੱਸ. ਐੱਚ. ਓ. ਸਦਰ ਕੁਲਵੰਤ ਸਿੰਘ ਨੇ ਦੱਸਿਆ ਕਿ ਦੋਸ਼ੀ ਸੰਨੀ ਉਰਫ ਕੇਕੜਾ ਪੁੱਤਰ ਮਨੋਹਰ ਲਾਲ ਨਿਵਾਸੀ ਪਿੰਡ ਧਾਰੀਵਾਲ ਥਾਣਾ ਸਦਰ ਨਕੋਦਰ ਨੂੰ ਸਮਰਾਏ ਸਟੇਡੀਅਮ ਦੇ ਕੋਲੋਂ ਪੁਲਸ ਨੇ ਉਸ ਸਮੇਂ ਕਾਬੂ ਕੀਤਾ ਜਦ ਉਹ ਚੋਰੀ ਦਾ ਮੋਟਰਸਾਈਕਲ ਵੇਚਨ ਲਈ ਗਾਹਕ ਦਾ ਇੰਤਜ਼ਾਰ ਕਰ ਰਿਹਾ ਸੀ। ਉਸ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਅਦਾਲਤ 'ਚ ਪੇਸ਼ ਕਰ ਕੇ ਦੋਸ਼ੀ ਕੇਕੜੇ ਦਾ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਉਸ ਕੋਲੋਂ ਵਾਰਦਾਤਾਂ ਸਬੰਧੀ ਪੁੱਛਗਿੱਛ ਕੀਤਾ ਜਾ ਸਕੇ। ਕੇਕੜੇ ਦੇ ਥਾਣਾ ਨਕੋਦਰ 'ਚ ਕੋਈ ਹੋਰ ਕੇਸ ਦਰਜ ਹੋਣ ਨੂੰ ਲੈ ਕੇ ਪੁਲਸ ਜਾਂਚ ਕਰ ਰਹੀ ਹੈ।